ਮਹਾਕਾਲ ਲੋਕ ਕੋਰੀਡੋਰ ਦੀਆਂ ਮੂਰਤੀਆਂ ਦੇ ਨੁਕਸਾਨੇ ਜਾਣ ਦੀ ਜਾਂਚ ਸ਼ੁਰੂ

By : BIKRAM

Published : Jun 3, 2023, 9:25 pm IST
Updated : Jun 3, 2023, 9:25 pm IST
SHARE ARTICLE
Mahakal Lok corridor idols damaged by winds.
Mahakal Lok corridor idols damaged by winds.

ਲੋਕਾਯੁਕਤ ਨੇ ਘਟਨਾ ਬਾਰੇ ਦੋ ਦਿਨ ਪਹਿਲਾਂ ਖ਼ੁਦ ਨੋਟਿਸ ਲਿਆ

ਉਜੈਨ, 3 ਜੂਨ: ਮੱਧ ਪ੍ਰਦੇਸ਼ ਲੋਕਾਯੁਕਤ ਦੀ ਇਕ ਤਕਨੀਕੀ ਟੀਮ ਨੇ 28 ਮਈ ਨੂੰ ਤੇਜ਼ ਹਵਾਵਾਂ ਕਰਕੇ ਉਜੈਨ ਦੇ ਮਹਾਕਾਲੇਸ਼ਵਰ ਮੰਦਰ ’ਚ ਮਹਾਕਾਲ ਲੋਕ ਕੋਰੀਡੋਰ ਦੀਆਂ ਸੱਤ ’ਚੋਂ ਛੇ ਸਪਤਰਿਸ਼ੀ ਮੂਰਤੀਆਂ ਦੇ ਡਿੱਗਣ ਦੀ ਜਾਂਚ ਸਨਿਚਰਵਾਰ ਨੂੰ ਸ਼ੁਰੂ ਕਰ ਦਿਤੀ। 
ਅਧਿਕਾਰੀ ਨੇ ਦਸਿਆ ਕਿ ਲੋਕਾਯੁਕਤ ਨੇ ਘਟਨਾ ਬਾਰੇ ਦੋ ਦਿਨ ਪਹਿਲਾਂ ਖ਼ੁਦ ਨੋਟਿਸ ਲਿਆ ਅਤੇ ਐਮ.ਐਸ. ਜੌਹਰੀ ਦੀ ਅਗਵਾਈ ’ਚ ਇਕ ਤਕਨੀਕੀ ਟੀਮ ਤਹਿਤ ਜਾਂਚ ਸ਼ੁਰੂ ਕੀਤੀ ਹੈ। 
ਵਿਰੋਧੀ ਕਾਂਗਰਸ ਅਤੇ ਹੋਰ ਪਾਰਟੀਆਂ ਨੇ ਮਹਾਕਾਲ ਲੋਕ ਕੋਰੀਡੋਰ ਦੀ ਉਸਾਰੀ ’ਚ ਭ੍ਰਿਸ਼ਟਾਚਾਰ ਹੋਣ ਦਾ ਦੋਸ਼ ਲਾਇਆ ਹੈ ਜਿਸ ਦੇ ਪਹਿਲੇ ਪੜਾਅ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਅਕਤੂਬਰ ’ਚ ਕੀਤਾ ਸੀ। 
ਕੋਰੀਡੋਰ ਦੀ ਪੂਰੀ ਲਾਗਤ 856 ਕਰੋੜ ਰੁਪਏ ਹੈ, ਜਿਸ ’ਚ ਪਹਿਲੇ ਪੜਾਅ ਦੇ 351 ਕਰੋੜ ਰੁਪਏ ਸ਼ਾਮਲ ਹਨ। 
ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦਸਿਆ ਕਿ 28 ਮਈ ਨੂੰ ਉਸ ਕੋਲ ਉਜੈਨ ’ਚ ਹਵਾ ਦੀ ਰਫ਼ਤਾਰ ਮਾਪਣ ਦੇ ਉਪਕਰਨ ਨਹੀਂ ਸਨ, ਪਰ ਇੰਦੌਰ ਦੇ ਹਵਾਈ ਅੱਡੇ ’ਤੇ ਰਫ਼ਤਾਰ 30 ਕਿਲੋਮੀਟਰ ਪ੍ਰਤੀ ਘੰਟਾ ਸੀ ਜੋ ਘਟਨਾ ਵਾਲੀ ਥਾਂ ਤੋਂ 30 ਕਿਲੋਮੀਟਰ ਦੂਰ ਹੈ। 
ਘਟਨਾ ਤੋਂ ਬਾਅਦ ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਕਮਲਨਾਥ ਨੇ ਘਟੀਆ ਉਸਾਰੀ ਦੀ ਜਾਂਚ ਦੀ ਮੰਗ ਕੀਤੀ ਸੀ ਜਦਕਿ ਉਨ੍ਹਾਂ ਦੇ ਸਹਿਯੋਗੀ ਅਰੁਣ ਯਾਦਵ ਨੇ ਭਾਜਪਾ ਸਰਕਾਰ ਨੂੰ ਇਹ ਕਹਿੰਦਿਆਂ ਫਟਕਾਰ ਲਾਈ ਕਿ ਉਸ ਦਾ ਭ੍ਰਿਸ਼ਟਾਚਾਰ ਰੱਬ ਨੂੰ ਵੀ ਨਹੀਂ ਛੱਡ ਰਿਹਾ। (ਪੀਟੀਆਈ)
 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement