ਜਦੋਂ CM ਗਹਿਲੋਤ ਨੇ ਮਹਿਲਾਵਾਂ ਨਾਲ ਗੱਲਬਾਤ ਦੌਰਾਨ ਸੁੱਟਿਆ ਮਾਈਕ, ਅਫ਼ਸਰਾਂ ਨੂੰ ਪੁੱਛਿਆ - ਤੁਸੀਂ ਕੌਣ ਹੋ? 
Published : Jun 3, 2023, 5:08 pm IST
Updated : Jun 3, 2023, 8:28 pm IST
SHARE ARTICLE
 When CM Gehlot dropped the mic during a conversation with women
When CM Gehlot dropped the mic during a conversation with women

ਗੱਲਬਾਤ ਦੌਰਾਨ ਜਦੋਂ ਮੁੱਖ ਮੰਤਰੀ ਬੋਲਣ ਲੱਗੇ ਤਾਂ ਮਾਈਕ ਖ਼ਰਾਬ ਹੋ ਗਿਆ

ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸ਼ੁਕਰਵਾਰ ਰਾਤ ਉਸ ਸਮੇਂ ਭੜਕ ਗਏ ਜਦੋਂ ਔਰਤਾਂ ਨਾਲ ਸੰਵਾਦ ਪ੍ਰੋਗਰਾਮ ਦੌਰਾਨ ਉਨ੍ਹਾਂ ਦਾ ਮਾਈਕ ਖ਼ਰਾਬ ਹੋ ਗਿਆ। ਗਹਿਲੋਤ ਨੇ ਉਥੇ ਖੜੇ ਜ਼ਿਲ੍ਹਾ ਕੁਲੈਕਟਰ ਵਲ ਹੀ ਮਾਈਕ ਸੁਟ ਕੇ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਵੇਖਿਆ ਜਾ ਰਿਹਾ ਹੈ। ਇਹ ਘਟਨਾ ਸ਼ੁਕਰਵਾਰ ਰਾਤ ਬਾੜਮੇਰ ਸਰਕਟ ਹਾਊਸ ’ਚ ਹੋਈ ਜਿੱਥੇ ਸੂਬਾ ਸਰਕਾਰ ਵਲੋਂ ਔਰਤਾਂ ਲਈ ਚਲਾਈਆਂ ਜਾ ਰਹੀਆਂ ਸਰਕਾਰੀ ਯੋਜਨਾਵਾਂ ’ਤੇ ਹੁੰਗਾਰਾ ਲੈਣ ਲਈ ਔਰਤਾਂ ਦੇ ਇਕ ਗਰੁਪ ਨਾਲ ਗੱਲਬਾਤ ਪ੍ਰੋਗਰਾਮ ਰਖਿਆ ਗਿਆ ਸੀ। 

ਗੱਲਬਾਤ ਦੌਰਾਨ ਗਹਿਲੋਤ ਬੋਲਣ ਲੱਗੇ ਤਾਂ ਮਾਈਕ ਬੰਦ ਹੋ ਗਿਆ। ਨਾਰਾਜ਼ ਗਹਿਲੋਤ ਨੇ ਮਾਈਕ ਜ਼ਿਲ੍ਹਾ ਕੁਲੈਕਟਰ ਵਲ ਸੁਟ ਦਿਤਾ, ਜਿਸ ਨੂੰ ਜ਼ਿਲ੍ਹਾ ਕੁਲੈਕਟਰ ਨੂੰ ਚੁਕਣਾ ਪਿਆ। ਇਸ ਪ੍ਰੋਗਰਾਮ ’ਚ ਔਰਤਾਂ ਪਿੱਛੇ ਕੁਝ ਲੋਕ ਖੜੇ, ਜਿਸ ’ਤੇ ਵੀ ਗਹਿਲੋਤ ਨੇ ਨਾਰਾਜ਼ਗੀ ਪ੍ਰਗਟਾਈ ਅਤੇ ਉਨ੍ਹਾਂ ਨੂੰ ਉਥੋਂ ਜਾਣ ਲਈ ਕਿਹਾ। ਇਥੇ ਹੀ ਬਸ ਨਹੀਂ, ਗਹਿਲੋਤ ਨੇ ਪੁਲਿਸ ਸੁਪਰਡੈਂਟ (ਐਸ.ਪੀ.) ਨੂੰ ਆਵਾਜ਼ ਲਾਈ। ਗਹਿਲੋਤ ਨੇ ਕਿਹਾ, ‘‘ਐਸ.ਪੀ. ਕਿੱਥੇ ਗਿਆ? ਐਸ.ਪੀ. ਤੇ ਕੁਲੈਕਟਰ ਦੋਵੇਂ ਇਕੋ ਜਿਹੇ ਲਗਦੇ ਨੇ?’’

ਗਹਿਲੋਤ ਦੋ ਦਿਨਾਂ ਦੇ ਬਾੜਮੇਰ ਦੌਰੇ ’ਤੇ ਸਨ। ਪ੍ਰੋਗਰਾਮ ਦੌਰਾਨ ਔਰਤਾਂ ਨੇ ਮੁੱਖ ਮੰਤਰੀ ਨੂੰ ਉਡਾਨ ਯੋਜਨਾ ਦੇ ਲਾਭ ਦੱਸੇ। ਔਰਤਾਂ ਨੇ ਆਂਗਣਵਾੜੀ ਵਰਕਰਾਂ ਦੇ ਮਾਣ ਭੱਤੇ ਵਿਚ 15 ਫ਼ੀਸਦੀ ਵਾਧਾ ਕਰਨ ਲਈ ਧੰਨਵਾਦ ਕੀਤਾ।

ਗੱਲਬਾਤ ਦੌਰਾਨ ਮੰਤਰੀ ਹੇਮਾਰਾਮ ਚੌਧਰੀ, ਪੰਜਾਬ ਇੰਚਾਰਜ ਅਤੇ ਬੇਟੂ ਦੇ ਵਿਧਾਇਕ ਹਰੀਸ਼ ਚੌਧਰੀ, ਗਊ ਸੇਵਾ ਆਯੋਗ ਦੇ ਚੇਅਰਮੈਨ ਅਤੇ ਵਿਧਾਇਕ ਮੇਵਾਰਾਮ ਜੈਨ, ਪਦਮਾਰਾਮ ਮੇਘਵਾਲ ਮੌਜੂਦ ਸਨ। ਸੀਐਮ ਅਸ਼ੋਕ ਗਹਿਲੋਤ ਗਊ ਸੇਵਾ ਕਮਿਸ਼ਨ ਦੇ ਪ੍ਰਧਾਨ ਅਤੇ ਵਿਧਾਇਕ ਮੇਵਰਮ ਜੈਨ ਦੇ ਘਰ ਰਾਤ ਦਾ ਖਾਣਾ ਖਾਣ ਤੋਂ ਬਾਅਦ ਰਾਤ ਕਰੀਬ 10 ਵਜੇ ਰੇਲਵੇ ਸਟੇਸ਼ਨ ਪਹੁੰਚੇ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement