Khan Sir Marriage : Khan Sir ਨੇ ਚੁੱਪ-ਚਪੀਤੇ ਕੀਤਾ ਵਿਆਹ, ਜਾਣੋ ਕਦੋਂ ਹੋਵੇਗੀ ਰਿਸੈਪਸ਼ਨ?
Published : Jun 3, 2025, 2:01 pm IST
Updated : Jun 3, 2025, 2:01 pm IST
SHARE ARTICLE
Khan Sir got married quietly, know when the reception will be held? Latest News in Punjabi
Khan Sir got married quietly, know when the reception will be held? Latest News in Punjabi

Khan Sir Marriage : ਪਤਨੀ ਦਾ ਨਾਮ ਕੀ ਹੈ ਤੇ ਉਹ ਕੌਣ ਹਨ? ਬਾਰੇ ਛਿੜੀ ਚਰਚਾ

Khan Sir got married quietly, know when the reception will be held? Latest News in Punjabi : ਪ੍ਰਸਿੱਧ ਅਧਿਆਪਕ ਖ਼ਾਨ ਸਰ ਨੇ ਚੁੱਪ-ਚਪੀਤੇ ਵਿਆਹ ਕਰਵਾ ਲਿਆ ਹੈ। ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਖ਼ਾਨ ਸਰ ਦੀ ਪਤਨੀ ਦਾ ਨਾਮ ਕੀ ਹੈ ਤੇ ਉਹ ਕੌਣ ਹਨ?

ਪ੍ਰਸਿੱਧ ਅਧਿਆਪਕ ਖ਼ਾਨ ਸਰ ਨੇ ਹਾਲ ਹੀ ਵਿਚ ਇਕ ਵੀਡੀਉ ਸੰਦੇਸ਼ ਰਾਹੀਂ ਅਪਣੇ ਵਿਦਿਆਰਥੀਆਂ ਨਾਲ ਅਪਣੇ ਵਿਆਹ ਦੀ ਖ਼ਬਰ ਸਾਂਝੀ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਕਾਰਨ ਸਮਾਰੋਹ ਨੂੰ ਸਾਦਾ ਰੱਖਿਆ ਗਿਆ ਸੀ। ਜਾਣਕਾਰੀ ਅਨੁਸਾਰ 2 ਜੂਨ 2025 ਨੂੰ ਪਟਨਾ ਵਿਚ ਇਕ ਰਿਸੈਪਸ਼ਨ ਤੇ 6 ਜੂਨ 2025 ਨੂੰ ਉਨ੍ਹਾਂ ਦੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਦਾਅਵਤ ਰੱਖੀ ਜਾਵੇਗੀ। ਉਨ੍ਹਾਂ ਨੇ ਅਪਣੀ ਪਤਨੀ ਬਾਰੇ ਜ਼ਿਆਦਾ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਹੈ।

ਖ਼ਾਨ ਸਰ ਨੇ ਵਿਆਹ ਦੀ ਖ਼ਬਰ ਸਿੱਧੇ ਅਪਣੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਸੱਭ ਨੂੰ ਪਹਿਲਾਂ ਇਸ ਲਈ ਦਸਿਆ ਕਿਉਂਕਿ ਮੇਰਾ ਵਜੂਦ ਤੁਹਾਡੇ ਸਾਰਿਆਂ ਕਰ ਕੇ ਹੈ। ਬੀਤੇ ਦਿਨ ਰਿਸੈਪਸ਼ਨ ਤੋਂ ਬਾਅਦ, ਮੈਂ 6 ਜੂਨ ਨੂੰ ਅਪਣੇ ਸਾਰੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਵਿਆਹ ਦੀ ਦਾਅਵਤ ਦੀ ਮੇਜ਼ਬਾਨੀ ਕਰਾਂਗਾ।

2 ਜੂਨ ਨੂੰ ਪਟਨਾ ਵਿਚ ਹੋਣ ਵਾਲੇ ਰਿਸੈਪਸ਼ਨ ਲਈ ਡਿਜੀਟਲ ਸੱਦੇ ਭੇਜੇ ਗਏ ਹਨ। ਵਿਦਿਆਰਥੀਆਂ ਲਈ ਦਾਅਵਤ 6 ਜੂਨ ਨੂੰ ਹੋਣੀ ਹੈ। ਦੋਵੇਂ ਸਮਾਗਮ ਖ਼ਾਨ ਸਰ ਦੇ ਨਿੱਜੀ ਸ਼ੈਲੀ ਅਨੁਸਾਰ ਸੀਮਤ ਪੱਧਰ ‘ਤੇ ਹੋਣਗੇ।

ਖ਼ਾਨ ਸਰ ਦੀ ਪਤਨੀ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ। ਪੂਰੀ ਦੁਨੀਆਂ ’ਚ ਪਹਿਚਾਣ ਬਣਾਉਣ ਵਾਲੇ ਖ਼ਾਨ ਸਰ ਦੇ ਵਿਆਹ ਦੇ ਕਾਰਡ ’ਤੇ ਉਨ੍ਹਾਂ ਦਾ ਨਾਮ ਏਐਸ ਖ਼ਾਨ ਵਜੋਂ ਸਾਹਮਣੇ ਆਇਆ ਹੈ। ਉਨ੍ਹਾਂ ਦੇ ਪੂਰਾ ਨਾਮ ਅਤੇ ਉਨ੍ਹਾਂ ਦੀ ਪਤਨੀ ਦੀਆਂ ਫ਼ੋਟੋਆਂ ਜਾਰੀ ਨਹੀਂ ਕੀਤੀਆਂ ਗਈਆਂ ਹਨ। ਇਹ ਉਨ੍ਹਾਂ ਦੇ ਨਿੱਜੀ ਮਾਮਲਿਆਂ ਨੂੰ ਗੁਪਤ ਰੱਖਣ ਬਾਰੇ ਉਨ੍ਹਾਂ ਦਾ ਨਿੱਜੀ ਦ੍ਰਿਸ਼ਟੀਕੋਣ ਹੈ।

ਖ਼ਾਨ ਸਰ ਨੇ ਦਸਿਆ ਕਿ ਵਿਆਹ ਦੀ ਤਰੀਕ ਪਹਿਲਾਂ ਹੀ ਤੈਅ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਸਰਹੱਦ ’ਤੇ ਤਣਾਅ ਦੇ ਕਾਰਨ ਸਮਾਰੋਹ ਨੂੰ ਸਾਦਾ ਰੱਖਿਆ ਗਿਆ ਸੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦਸਿਆ ਕਿ ਮੈਨੂੰ ਦਸਿਆ ਗਿਆ ਕਿ ਮੇਰੇ ਵਿਆਹ ਦੀ ਤਰੀਕ ਤੈਅ ਹੋ ਗਈ ਹੈ। ਉਸ ਸਮੇਂ, ਪਾਕਿਸਤਾਨ ਅਤੇ ਭਾਰਤ ਵਿਚਕਾਰ ਜੰਗ ਸ਼ੁਰੂ ਹੋ ਗਈ ਸੀ, ਜਿਸ ਕਾਰਨ ਵਿਆਹ ਸਾਦੇ ਢੰਗ ਨਾਲ ਹੋਇਆ। ਮੇਰੇ ਛੋਟੇ ਭਰਾਵਾਂ ਨੇ ਮੇਰੀ ਮਾਂ ਨਾਲ ਗੱਲ ਕਰਨ ਤੋਂ ਬਾਅਦ ਮੇਰਾ ਵਿਆਹ ਕਰਵਾ ਦਿਤਾ ਤੇ ਮੇਰੀ ਮਾਂ ਦੀ ਇੱਛਾ ਨੂੰ ਮੈਂ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ।
 

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement