Pune News : ਪਾਕਿਸਤਾਨ ਹਜ਼ਾਰਾਂ ਜ਼ਖ਼ਮ ਦੇ ਕੇ ਭਾਰਤ ਦਾ ਖੂਨ ਵਹਾਉਣਾ ਚਾਹੁੰਦੈ : ਸੀ.ਡੀ.ਐਸ. ਜਨਰਲ ਚੌਹਾਨ

By : BALJINDERK

Published : Jun 3, 2025, 5:47 pm IST
Updated : Jun 3, 2025, 5:47 pm IST
SHARE ARTICLE
CDS General Chauhan
CDS General Chauhan

Pune News : ਕਿਹਾ, ਅਸੀਂ ਅਤਿਵਾਦ ਨਾਲ ਨਜਿੱਠਣ ਲਈ ਲਾਲ ਲਕੀਰ ਖਿੱਚੀ, ਸਮੁੱਚੇ ਨਤੀਜੇ ਨੂੰ ਆਰਜ਼ੀ ਨੁਕਸਾਨ ਤੋਂ ਜ਼ਿਆਦਾ ਅਹਿਮ ਦਸਿਆ 

Pune News in Punjabi : ਭਾਰਤ ਦੀਆਂ ਤਿੰਨਾਂ ਫ਼ੌਜਾਂ ਦੇ ਮੁਖੀ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਮੰਗਲਵਾਰ ਨੂੰ ਕਿਹਾ ਕਿ ਪੇਸ਼ੇਵਰ ਫ਼ੌਜਾਂ ਆਰਜ਼ੀ ਨੁਕਸਾਨ ਤੋਂ ਪ੍ਰਭਾਵਤ ਨਹੀਂ ਹੁੰਦੀਆਂ ਕਿਉਂਕਿ ਸਮੁੱਚੇ ਨਤੀਜੇ ਅਜਿਹੇ ਝਟਕਿਆਂ ਨਾਲੋਂ ਜ਼ਿਆਦਾ ਅਹਿਮ ਹੁੰਦੇ ਹਨ। ਚੋਟੀ ਦੇ ਫੌਜੀ ਕਮਾਂਡਰ ਨੇ ਕਿਹਾ ਕਿ ਪਾਕਿਸਤਾਨ ਹਜ਼ਾਰਾਂ ਜ਼ਖ਼ਮ ਦੇ ਕੇ ਭਾਰਤ ਦਾ ਖੂਨ ਵਹਾਉਣ ਦੀ ਪਹੁੰਚ ਅਪਣਾ ਰਿਹਾ ਹੈ ਪਰ ਨਵੀਂ ਦਿੱਲੀ ਨੇ ਆਪਰੇਸ਼ਨ ਸੰਧੂਰ ਚਲਾ ਕੇ ਸਰਹੱਦ ਪਾਰ ਅਤਿਵਾਦ ਵਿਰੁਧ ਪੂਰੀ ਤਰ੍ਹਾਂ ਨਵੀਂ ਲਾਲ ਲਕੀਰ ਖਿੱਚ ਦਿਤੀ ਹੈ। 

ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ’ਚ ਅਪਣੇ ਸੰਬੋਧਨ ਦੌਰਾਨ ਜਨਰਲ ਚੌਹਾਨ ਇਹ ਮਨਜ਼ੂਰ ਕਰਨ ਲਈ ਅਪਣੀ ਆਲੋਚਨਾ ਨੂੰ ਰੱਦ ਕਰਦੇ ਦਿਸੇ ਕਿ ਆਪਰੇਸ਼ਨ ਦੇ ਸ਼ੁਰੂਆਤੀ ਪੜਾਅ ’ਚ ਭਾਰਤ ਨੇ ਕਈ ਲੜਾਕੂ ਜਹਾਜ਼ ਗੁਆ ਦਿਤੇ। 

ਉਨ੍ਹਾਂ ਕਿਹਾ, ‘‘ਜਦੋਂ ਮੈਨੂੰ ਸਾਡੇ ਨੁਕਸਾਨ ਬਾਰੇ ਪੁਛਿਆ ਗਿਆ ਤਾਂ ਮੈਂ ਕਿਹਾ ਕਿ ਇਹ ਮਹੱਤਵਪੂਰਨ ਨਹੀਂ ਹਨ ਕਿਉਂਕਿ ਨਤੀਜੇ ਅਤੇ ਤੁਸੀਂ ਕਿਵੇਂ ਕੰਮ ਕਰਦੇ ਹੋ ਇਹ ਮਹੱਤਵਪੂਰਨ ਹੈ।’’ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਨੁਕਸਾਨ ਅਤੇ ਅੰਕੜਿਆਂ ਬਾਰੇ ਗੱਲ ਕਰਨਾ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੰਗ ’ਚ ਜੇਕਰ ਅਸਫਲਤਾਵਾਂ ਵੀ ਆਉਂਦੀਆਂ ਹਨ ਤਾਂ ਤੁਹਾਨੂੰ ਅਪਣਾ ਮਨੋਬਲ ਬਣਾਈ ਰੱਖਣ ਦੀ ਜ਼ਰੂਰਤ ਹੁੰਦੀ ਹੈ। 

ਜਨਰਲ ਚੌਹਾਨ ਨੇ ਸਿਆਸਤ ਅਤੇ ਹਿੰਸਾ ਸਮੇਤ ਜੰਗ ਦੇ ਵੱਖ-ਵੱਖ ਤੱਤਾਂ ’ਤੇ ਚਾਨਣਾ ਪਾਇਆ ਅਤੇ ਨੋਟ ਕੀਤਾ ਕਿ ਆਪਰੇਸ਼ਨ ਸੰਧੂਰ ’ਚ ਵੀ ਜੰਗ ਅਤੇ ਸਿਆਸਤ ਇਕ ਸਮਾਨਾਂਤਰ ਕਿਸਮ ਦੇ ਵਰਤਾਰੇ ਵਜੋਂ ਵਾਪਰ ਰਹੀਆਂ ਸਨ। 

ਜਨਰਲ ਚੌਹਾਨ ਨੇ ਪਹਿਲਗਾਮ ਹਮਲੇ ਤੋਂ ਕੁੱਝ ਹਫ਼ਤੇ ਪਹਿਲਾਂ ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਵਲੋਂ ਭਾਰਤ ਅਤੇ ਹਿੰਦੂਆਂ ਵਿਰੁਧ ਜ਼ਹਿਰ ਉਗਲਣ ਦਾ ਵੀ ਜ਼ਿਕਰ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਇਸਲਾਮਾਬਾਦ ਦਾ ਰਵੱਈਆ ਭਾਰਤ ਨੂੰ ਹਜ਼ਾਰਾਂ ਜ਼ਖਮ ਦੇ ਕੇ ਖੂਨ ਵਹਾਉਣ ਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ’ਚ ਜੋ ਹੋਇਆ ਉਹ ਪੀੜਤਾਂ ਪ੍ਰਤੀ ਡੂੰਘੀ ਬੇਰਹਿਮੀ ਸੀ। 

ਉਨ੍ਹਾਂ ਕਿਹਾ, ‘‘ਆਪਰੇਸ਼ਨ ਸੰਧੂਰ ਦੇ ਪਿੱਛੇ ਸੋਚ ਇਹ ਸੀ ਕਿ ਪਾਕਿਸਤਾਨ ਤੋਂ ਰਾਜ ਪ੍ਰਾਯੋਜਿਤ ਅਤਿਵਾਦ ਬੰਦ ਹੋਣਾ ਚਾਹੀਦਾ ਹੈ ਅਤੇ ਉਹ ਦੇਸ਼ ਭਾਰਤ ਨੂੰ ਅਤਿਵਾਦ ਦਾ ਬੰਧਕ ਨਹੀਂ ਬਣਾ ਸਕਦਾ।’’ ਜਨਰਲ ਚੌਹਾਨ ਨੇ ਕਿਹਾ ਕਿ ਭਾਰਤ ਅਤਿਵਾਦ ਅਤੇ ਪ੍ਰਮਾਣੂ ਧਮਕੀਆਂ ਦੇ ਪਰਛਾਵੇਂ ਹੇਠ ਨਹੀਂ ਰਹਿਣ ਵਾਲਾ। 

ਭਾਰਤ ਦੇ ਫੌਜੀ ਹਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨੀ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ। 

ਦੁਸ਼ਮਣੀ ਖਤਮ ਕਰਨ ਬਾਰੇ ਸਹਿਮਤੀ ਦੀ ਪ੍ਰਕਿਰਿਆ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਵਿਰੁਧ 48 ਘੰਟਿਆਂ ਲਈ ਜਵਾਬੀ ਕਾਰਵਾਈ ਕਰਨ ਦੀ ਯੋਜਨਾ ਬਣਾਈ ਸੀ ਪਰ ਉਹ ਲਗਭਗ ਅੱਠ ਘੰਟਿਆਂ ’ਚ ਰੁਕ ਗਿਆ। ਉਨ੍ਹਾਂ ਨੇ ਭਾਰਤੀ ਹਮਲਿਆਂ ਦੇ ਅਸਰ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਉਹ ਗੱਲਬਾਤ ਕਰਨ ਲਈ ਰਾਜ਼ੀ ਹੋ ਗਏ।

ਜਨਰਲ ਚੌਹਾਨ ਨੇ ਕਿਹਾ ਕਿ ਪਾਕਿਸਤਾਨ ਨੇ 10 ਮਈ ਨੂੰ ਭਾਰਤ ਨਾਲ ਗੱਲਬਾਤ ਕਰਨ ਦਾ ਫੈਸਲਾ ਇਸ ਅਹਿਸਾਸ ਤੋਂ ਲਿਆ ਹੈ ਕਿ ਜੇਕਰ ਭਾਰਤ ਦੀ ਮੁਹਿੰਮ ਜਾਰੀ ਰਹੀ ਤਾਂ ਪਾਕਿਸਤਾਨ ਨੂੰ ਹੋਰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ 10 ਮਈ ਨੂੰ ਤੜਕੇ ਕਰੀਬ ਇਕ ਵਜੇ ਪਾਕਿਸਤਾਨ ਨੇ 48 ਘੰਟਿਆਂ ’ਚ ਭਾਰਤ ਦੀਆਂ ਗੋਡਣੀਆਂ ਲਗਵਾਉਣ ਦਾ ਟੀਚਾ ਰੱਖਿਆ ਸੀ। 

ਜਨਰਲ ਚੌਹਾਨ ਨੇ ਕਿਹਾ, ‘‘ਜਦੋਂ ਪਾਕਿਸਤਾਨ ਤੋਂ ਗੱਲਬਾਤ ਅਤੇ ਤਣਾਅ ਘਟਾਉਣ ਦੀ ਬੇਨਤੀ ਆਈ ਤਾਂ ਅਸੀਂ ਇਸ ਨੂੰ ਮਨਜ਼ੂਰ ਕਰ ਲਿਆ।’’ ਭਾਰਤ ਦੇ ਸਮੁੱਚੇ ਦ੍ਰਿਸ਼ਟੀਕੋਣ ਬਾਰੇ ਉਨ੍ਹਾਂ ਕਿਹਾ, ‘‘ਅਸੀਂ ਪੱਧਰ ਉੱਚਾ ਕਰ ਦਿਤਾ ਹੈ, ਅਸੀਂ ਅਤਿਵਾਦ ਨੂੰ ਪਾਣੀ ਨਾਲ ਜੋੜਿਆ ਹੈ, ਅਸੀਂ ਅਤਿਵਾਦ ਵਿਰੁਧ ਫੌਜੀ ਮੁਹਿੰਮ ਦੀ ਨਵੀਂ ਲਕੀਰ ਖਿੱਚੀ ਹੈ।’’  

(For more news apart from Pakistan wants shed India blood by inflicting thousands wounds: CDS General Chauhan News in Punjabi, stay tuned to Rozana Spokesman)

Location: India, Maharashtra, Pune

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement