![Photo Photo](/cover/prev/7248vr3slmsf5hl9kdj2u68r00-20200703161630.Medi.jpeg)
ਇਹ ਪਲਾਜ਼ਮਾਂ ਬੈਂਕ ਨੂੰ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹਾ ਰੱਖਿਆ ਜਾਵੇਗਾ
ਨਵੀਂ ਦਿੱਲੀ : ਦੇਸ਼ ਵਿਚ ਚੱਲ ਰਹੇ ਕਰੋਨਾ ਸੰਕਟ ਵਿਚ ਹੁਣ ਦੇਸ਼ ਅੰਦਰ ਪਹਿਲੇ ਪਲਾਜ਼ਮਾਂ ਬੈਂਕ ਦੀ ਸ਼ੁਰੂਆਤ ਦਿੱਲੀ ਦੇ ਇੰਸਟੀਚਿਊਟ ਆਫ ਲੀਵਰ ਐਂਡ ਬਿਲੀਅਰੀ ਸਾਇੰਸਿਜ਼ (ILBS) ਹਸਪਤਾਲ ਵਿਚ ਸ਼ੁਰੂ ਹੋ ਗਈ ਹੈ। ਇਹ ਪਲਾਜ਼ਮਾਂ ਬੈਂਕ ਨੂੰ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹਾ ਰੱਖਿਆ ਜਾਵੇਗਾ। ਇਹ ਪਲਜ਼ਮਾਂ ਦਾਨ ਕਰਨ ਦੇ ਲਈ ਕੁਝ ਸ਼ਰਤਾਂ ਵੀ ਰੱਖਿਆਂ ਗਈਆਂ ਹਨ।
Covid-19
ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਡਿਜੀਟਲ ਪ੍ਰੈੱਸ ਕਾਂਫਰੰਸ ਚ ਕਿਹਾ ਕਿ ਪਲਾਜ਼ਮਾਂ ਬੈਂਕ ਉਦੋ ਸਫ਼ਲ ਹੋਵੇਗਾ ਜਦੋਂ ਲੋਕ ਆਪ ਆ ਕੇ ਪਲਾਜ਼ਮਾਂ ਦਾਨ ਕਰਨਗੇ ਅਤੇ ਸਰਕਾਰ ਵੱਲੋਂ ਪਲਾਜ਼ਮਾਂ ਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਪੱਤਰ ਵੀ ਦਿੱਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਇਸ ਸਬੰਧੀ ਉਤਸ਼ਾਹਿਤ ਕਰਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ILBS ਦਾ ਦੌਰਾ ਕਰਨ ਦੇ ਨਾਲ-ਨਾਲ ਪਲਾਜ਼ਮਾਂ ਦਾਨੀਆਂ ਨਾਲ ਗੱਲਬਾਤ ਵੀ ਕੀਤੀ ।
Covid 19
ਖੁਸ਼ੀ ਦੀ ਗੱਲ ਇਹ ਹੈ ਕਿ ਪਹਿਲੀ ਹੀ ਦਿਨ ਵੱਡੀ ਗਿਣਤੀ ਵਿਚ ਇੱਥੇ ਪਲਾਜ਼ਮਾਂ ਦਾਨੀ ਪਹੁੰਚੇ ਅਤੇ ਇਸ ਦੇ ਨਾਲ ਹੀ ILBS ਦੇ ਅਜਿਹੇ ਕਰਮਚਾਰੀਆਂ ਵੱਲੋਂ ਵੀ ਪਲਾਜ਼ਮਾਂ ਦਾਨ ਕੀਤਾ ਗਿਆ ਜਿਹੜੇ ਹਾਲ ਹੀ ਵਿਚ ਕਰੋਨਾ ਮਹਾਂਮਾਰੀ ਤੋਂ ਉਭਰ ਕੇ ਆਏ ਹਨ। ਪਲਾਜ਼ਮਾ ਦਾਨ ਕਰਨ ਵਾਲੇ ਦੀ ਪਹਿਲਾਂ ਕਾਊਂਸਲਿੰਗ ਤੇ ਸਕਰੀਨਿੰਗ ਕੀਤੀ ਜਾਂਦੀ ਹੈ। ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ "ਅਸੀਂ ਟੀਟੀਆਈ ਜਾਂਚ ਕਰਦੇ ਹਾਂ। ਪਲਾਜ਼ਮਾ ਦਾਨ ਕਰਨ ਵਾਲਿਆਂ ਨੂੰ ਐਚਆਈਵੀ, ਹੈਪੇਟਾਈਟਸ ਬੀ ਜਾਂ ਸੀ, ਸਿਫਲਿਸ ਆਦਿ ਰੋਗ ਨਹੀਂ ਹੋਣੇ ਚਾਹੀਦੇ।
Covid19
ਕੋਰੋਨਾ ਤੋਂ 14 ਦਿਨ ਪਹਿਲਾਂ ਠੀਕ ਹੋ ਚੁੱਕੇ 18 ਤੋਂ 60 ਸਾਲ ਦੇ ਸਿਹਤਮੰਦ ਲੋਕ ਹੀ ਪਲਾਜ਼ਮਾ ਦਾਨ ਕਰ ਸਕਣਗੇ।"ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ ਪਲਾਜ਼ਮਾਂ ਦਾਨ ਕਰਨ ਦੇ ਲਈ 1031 'ਤੇ ਫੋਨ ਜਾਂ 88000-07722 ਤੇ ਵੱਟਸਅੱਪ ਕਰਕੇ ਵੀ ਰਜ਼ਿਸਟੇਸ਼ਨ ਕਰਵਾਈ ਜਾ ਸਕਦੀ ਹੈ। ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਫੋਨ ਤੇ ਸੰਪਰਕ ਕੀਤਾ ਜਾਵੇਗਾ। ਪਲਾਜ਼ਮਾਂ ਦਾਨ ਕਰਨ ਵਾਲਿਆਂ ਨੂੰ ਲਿਆਉਂਣ ਲਈ ਗੱਡੀ ਭੇਜੀ ਜਾਵੇਗੀ, ਜਾਂ ਫਿਰ ਉਹ ਆਪਣੀ ਇੱਛਾ ਅਨੁਸਾਰ ਆਪਣੇ ਸਾਧਨ ਤੇ ਵੀ ਆ ਸਕਦੇ ਹਨ। ਉਸ ਦਾ ਖਰਚ ਵੀ ਸਰਕਾਰ ਦੇਵੇਗੀ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।