ਸੋਨੀਪਤ 'ਚ ਵਾਪਰੀ ਵੱਡੀ ਵਾਰਦਾਤ! ਸੁੱਤੇ ਪਏ ਬਜ਼ੁਰਗ ਦਾ ਗਲਾ ਵੱਢ ਕੇ ਕੀਤਾ ਕਤਲ

By : KOMALJEET

Published : Jul 3, 2023, 1:13 pm IST
Updated : Jul 3, 2023, 1:14 pm IST
SHARE ARTICLE
Subhash (file pic)
Subhash (file pic)

ਰਾਤ ਵੇਲੇ ਦਿਤਾ ਗਿਆ ਵਾਰਦਾਤ ਨੂੰ ਅੰਜਾਮ  

ਹਰਿਆਣਾ : ਸੋਨੀਪਤ ਦੇ ਪਿੰਡ ਸ਼ਾਮਦੀ ਵਿਚ ਇਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਉਹ ਰਾਤ ਨੂੰ ਘਰ ਦੇ ਬਾਹਰ ਸੌਂ ਰਿਹਾ ਸੀ। ਸਵੇਰੇ ਜਦੋਂ ਪ੍ਰਵਾਰਕ ਜੀਆਂ ਨੇ ਦੇਖਿਆ ਕਿ ਉਸ ਦਾ ਗਲਾ ਕੱਟਿਆ ਹੋਇਆ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਗੋਹਾਣਾ ਦੇ ਸਿਵਲ ਹਸਪਤਾਲ ਭੇਜ ਦਿਤਾ ਗਿਆ ਹੈ। ਪ੍ਰਵਾਰਕ ਮੈਂਬਰਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਹੀ ਸਾਰੀ ਘਟਨਾ ਦਾ ਪਤਾ ਲੱਗੇਗਾ।

ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ ਮਾਮਲਾ : ਗਵਾਹਾਂ ਦੇ ਮੁੜ ਬਿਆਨ ਦਰਜ ਕਰਵਾਉਣ ਵਾਲੀ ਪਟੀਸ਼ਨ 'ਤੇ ਸੁਣਵਾਈ 21 ਜੁਲਾਈ ਤਕ ਟਲੀ 

ਮੁੱਢਲੀ ਜਾਣਕਾਰੀ ਅਨੁਸਾਰ ਸ਼ਾਮਦੀ ਪਿੰਡ 'ਚ 59 ਸਾਲਾ ਸੁਭਾਸ਼ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਅਪਣੇ ਘਰ ਦੇ ਬਾਹਰ ਮੰਜੇ 'ਤੇ ਸੁੱਤਾ ਪਿਆ ਸੀ। ਸਵੇਰੇ ਜਦੋਂ ਉਹ ਨਾ ਉਠਿਆ ਤਾਂ ਪ੍ਰਵਾਰਕ ਮੈਂਬਰਾਂ ਨੇ ਉਸ ਨੂੰ ਦੇਖਿਆ ਤਾਂ ਬਜ਼ੁਰਗ ਦਾ ਗਲਾ ਵੱਢਿਆ ਹੋਇਆ ਸੀ ਅਤੇ ਉਹ ਲਹੂ-ਲੁਹਾਨ ਹਾਲਤ ਵਿਚ ਸੀ। ਪਰਵਾਰ ਨੇ ਤੁਰਤ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: ਲੁਧਿਆਣਾ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ, ਮੱਕੀ ਅਤੇ ਮੂੰਗੀ ਦੀ MSP ਸਬੰਧੀ ਹੋ ਰਹੀ ਵਿਚਾਰ-ਚਰਚਾ 

ਮ੍ਰਿਤਕ ਸੁਭਾਸ਼ ਦੇ ਪੁੱਤਰ ਗਿਰੀਰਾਜ ਨੇ ਦਸਿਆ ਕਿ ਉਸ ਦਾ ਪਿਤਾ ਰੋਜ਼ਾਨਾ ਗਲੀ 'ਚ ਹੀ ਸੌਂਦਾ ਸੀ। ਅੱਧੀ ਰਾਤ ਤਕ ਉਹ ਬਿਲਕੁਲ ਠੀਕ ਸਨ ਅਤੇ ਪਾਣੀ ਪੀਣ ਲਈ ਘਰ ਦੇ ਅੰਦਰ ਵੀ ਆਏ ਸਨ ਪਰ ਇਸ ਤੋਂ ਬਾਅਦ ਸੁੱਤੇ ਪਏ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿਤਾ ਗਿਆ।
 

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement