
ਜਾਨ ਨਾਲੋਂ ਜ਼ਿਆਦਾ ਪਿਆਰਾ ਹੋਇਆ ਮੁਫ਼ਤ ਦਾ ਮਾਲ
ਜਗਦਲਪੁਰ: ਫਰੀ ਦੇ ਮਾਲ ਪਿੱਛੇ ਲੋਕ ਕੀ ਕੁਝ ਨਹੀਂ ਕਰਦੇ। ਇਥੋਂ ਤੱਕ ਅਪਣੀ ਜਾਨ ਦੀ ਪ੍ਰਵਾਹ ਵੀ ਨਹੀਂ ਕਰਦੇ। ਅਜਿਹੀ ਹੀ ਖ਼ਬਰ ਛੱਤੀਸਗੜ੍ਹ ਦੇ ਬਸਤਰ ਤੋਂ ਸਾਹਮਣੇ ਆਈ ਹੈ। ਇਥੇ ਕੋਡੇਨਾਰ ਇਲਾਕੇ 'ਚ ਡੀਜ਼ਲ ਨਾਲ ਭਰਿਆ ਇਕ ਟੈਂਕਰ ਪਲਟ ਗਿਆ। ਟੈਂਕਰ ਪਲਟਣ ਤੋਂ ਬਾਅਦ ਹਜ਼ਾਰਾਂ ਲੀਟਰ ਡੀਜ਼ਲ ਨੈਸ਼ਨਲ ਹਾਈਵੇਅ 30 'ਤੇ ਵਹਿ ਗਿਆ।
ਇਹ ਵੀ ਪੜ੍ਹੋ: ਲੁਧਿਆਣਾ 'ਚ ਨਗਨ ਹਾਲਤ 'ਚ ਮਿਲੀ ਲਾਸ਼, ਪੈ ਚੁੱਕੇ ਸਨ ਕੀੜੇ
ਦੂਜੇ ਪਾਸੇ ਜਿਵੇਂ ਹੀ ਲੋਕਾਂ ਨੇ ਸੜਕ 'ਤੇ ਡੀਜ਼ਲ ਵਗਦਾ ਦੇਖਿਆ ਤਾਂ ਡੀਜ਼ਲ ਲੁੱਟਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹੁਣ ਇਸ ਡੀਜ਼ਲ ਲੁੱਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਘਟਨਾ ਕਾਰਨ ਨੈਸ਼ਨਲ ਹਾਈਵੇਅ ਘੰਟਿਆਂ ਬੱਧੀ ਜਾਮ ਰਿਹਾ।
ਇਹ ਵੀ ਪੜ੍ਹੋ: ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ, ਨਵੇਂ ਪ੍ਰਧਾਨ 'ਤੇ ਜਲਦ ਲੱਗ ਸਕਦੀ ਹੈ ਮੋਹਰ
ਦਸਿਆ ਜਾ ਰਿਹਾ ਹੈ ਕਿ ਕੱਲ੍ਹ ਦੁਰਗ ਤੋਂ ਇਕ ਡੀਜ਼ਲ ਟੈਂਕਰ ਗੋਦਾਮ ਲਈ ਰਵਾਨਾ ਹੋਇਆ ਸੀ। ਜਿਵੇਂ ਹੀ ਟੈਂਕਰ ਕੋਡੇਨਾਰ ਥਾਣਾ ਖੇਤਰ ਤੋਂ ਲੋਹਰੀਗੁੜਾ ਦੇ ਰਸਤੇ 'ਤੇ ਮਤਾਪਾੜਾ ਪਹੁੰਚਿਆ ਤਾਂ ਡਰਾਈਵਰ ਨੇ ਟੈਂਕਰ 'ਤੇ ਕੰਟਰੋਲ ਗੁਆ ਦਿਤਾ, ਜਿਸ ਕਾਰਨ ਇਹ ਪਲਟ ਗਿਆ। ਡੀਜ਼ਲ ਟੈਂਕਰ ਦਾ ਢੱਕਣ ਖੋਲ੍ਹਦਿਆਂ ਹੀ ਡੀਜ਼ਲ ਨਿਕਲਣਾ ਸ਼ੁਰੂ ਹੋ ਗਿਆ। ਇਹ ਦੇਖ ਕੇ ਖੇਤ 'ਚ ਕੰਮ ਕਰਦੇ ਪਿੰਡ ਵਾਸੀਆਂ ਨੇ ਸਾਰਿਆਂ ਨੂੰ ਸੂਚਿਤ ਕੀਤਾ। ਕੁਝ ਹੀ ਦੇਰ ਵਿਚ ਪਿੰਡ ਵਾਸੀ ਭਾਂਡੇ ਅਤੇ ਬਾਲਟੀਆਂ ਲੈ ਕੇ ਪਹੁੰਚ ਗਏ। ਜਿਸ ਕੋਲੋਂ ਜਿੰਨਾਂ ਡੀਜ਼ਲ ਲੈ ਹੋਇਆ ਉਹ ਲੁੱਟ ਕੇ ਫਰਾਰ ਹੋ ਗਿਆ। ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਉਥੇ ਕੁਝ ਪਿੰਡ ਵਾਸੀ ਦਿਖਾਈ ਦਿਤੇ ਪਰ ਉਦੋਂ ਤੱਕ ਅੱਧੇ ਤੋਂ ਵੱਧ ਡੀਜ਼ਲ ਖੇਤ ਤੋਂ ਸੜਕ ’ਤੇ ਫੈਲ ਚੁੱਕਾ ਸੀ। ਇਸ ਦੇ ਨਾਲ ਹੀ ਇਸ ਘਟਨਾ ਨਾਲ ਵੱਡਾ ਹਾਦਸਾ ਹੋਣੋਂ ਬਚ ਗਿਆ।
ਇਹ ਵੀ ਪੜ੍ਹੋ: ਪਰਲਜ਼ ਗਰੁੱਪ ਦੀ ਜਾਇਦਾਦਾਂ ਦਾ ਪਤਾ ਲਗਾਉਣ ਲਈ ਫੀਲਡ ਵੈਰੀਫਿਕੇਸ਼ਨ ਮੁਹਿੰਮ ਸ਼ੁਰੂ