Hathras Satsang Incident: ਹਾਥਰਸ ਸਤਿਸੰਗ ਘਟਨਾ ਵਿਚ ਹੁਣ ਤੱਕ 116 ਲੋਕਾਂ ਦੀ ਹੋਈ ਮੌਤ, 22 ਪ੍ਰਬੰਧਕਾਂ ਖਿਲਾਫ FIR ਦਰਜ
Published : Jul 3, 2024, 7:19 am IST
Updated : Jul 3, 2024, 9:47 am IST
SHARE ARTICLE
116 people have died in Hathras satsang incident so far
116 people have died in Hathras satsang incident so far

Hathras Satsang Incident: ਮ੍ਰਿਤਕਾਂ ਦੀ ਨਹੀਂ ਹੋ ਰਹੀ ਪਹਿਚਾਣ

116 people have died in Hathras satsang incident : ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਓ ਇਲਾਕੇ ’ਚ ਮੰਗਲਵਾਰ ਨੂੰ ਇਕ ਸਤਿਸੰਗ ਦੌਰਾਨ ਭਾਜੜ ਮਚਣ ਕਾਰਨ ਘੱਟ ਤੋਂ ਘੱਟ 116 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਅਲੀਗੜ੍ਹ ਦੇ ਪੁਲਿਸ ਇੰਸਕੈਪਟਰ ਜਨਰਲ (ਆਈ.ਜੀ.) ਸ਼ਲਭ ਮਾਥੁਰ ਨੇ ਦਸਿਆ ਕਿ ਹਾਥਰਸ ’ਚ ਭਾਜੜ ਦੀ ਘਟਨਾ ’ਚ 116 ਲੋਕਾਂ ਦੀ ਮੌਤ ਹੋ ਗਈ ਹੈ। ਏਟਾ ਅਤੇ ਹਾਥਰਸ ਗੁਆਂਢੀ ਜ਼ਿਲ੍ਹੇ ਹਨ ਅਤੇ ਸਤਸੰਗ ’ਚ ਏਟਾ ਦੇ ਲੋਕ ਵੀ ਆਏ ਹੋਏ ਸਨ। ਏਟਾ ਦੇ ਸੀਨੀਅਰ ਪੁਲਿਸ ਸੁਪਰਡੈਂਟ ਰਾਜੇਸ਼ ਕੁਮਾਰ ਸਿੰਘ ਨੇ ਦਸਿਆ ਕਿ ਇਹ ਘਟਨਾ ਪੁਲਰਾਏ ਪਿੰਡ ’ਚ ਇਕ ਸਤਿਸੰਗ ਦੌਰਾਨ ਵਾਪਰੀ ਜਿਸ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਣ ਲਈ ਆਏ ਸਨ। 

ਹਾਥਰਸ ਦੇ ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਕੁਮਾਰ ਨੇ ਦਸਿਆ ਕਿ ਹਾਥਰਸ ਦੇ ਸਿਕੰਦਰਰਾਓ ’ਚ ‘ਭੋਲੇ ਬਾਬਾ’ ਦਾ ਇਕੱਠ ਹੋ ਰਿਹਾ ਸੀ ਅਤੇ ਜਦੋਂ ਸਮਾਗਮ ਖਤਮ ਹੋ ਰਿਹਾ ਸੀ ਤਾਂ ਹੁਮਸ ਬਹੁਤ ਜ਼ਿਆਦਾ ਸੀ, ਇਸ ਲਈ ਜਦੋਂ ਲੋਕ ਬਾਹਰ ਆਏ ਤਾਂ ਭਾਜੜ ਮਚ ਗਈ।  ਜਦੋਂ ਕੁਮਾਰ ਨੂੰ ਪੁਛਿਆ ਗਿਆ ਕਿ ਸਤਿਸੰਗ ਦੀ ਇਜਾਜ਼ਤ ਕਿਸ ਨੇ ਦਿਤੀ ਤਾਂ ਉਨ੍ਹਾਂ ਕਿਹਾ ਕਿ ਇਹ ਐਸ.ਡੀ.ਐਮ. ਨੇ ਇਜਾਜ਼ਤ ਦਿਤੀ ਸੀ ਅਤੇ ਇਹ ਇਕ ਨਿੱਜੀ ਸਮਾਗਮ ਸੀ ਜਿਸ ਵਿਚ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ ਸੁਰੱਖਿਆ ਕਰਮਚਾਰੀਆਂ ਨੂੰ ਡਿਊਟੀ ’ਤੇ ਲਗਾਇਆ ਗਿਆ ਸੀ ਪਰ ਅੰਦਰੂਨੀ ਪ੍ਰਬੰਧ ਉਨ੍ਹਾਂ (ਪ੍ਰਬੰਧਕਾਂ) ਨੇ ਕੀਤੇ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਉੱਚ ਪੱਧਰ ’ਤੇ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਜਾਂਚ ’ਚ ਸੱਭ ਕੁੱਝ ਸਪੱਸ਼ਟ ਹੋ ਜਾਵੇਗਾ। 

ਪੀੜਤਾਂ ਨੂੰ ਟਰੱਕਾਂ ਅਤੇ ਹੋਰ ਗੱਡੀਆਂ ’ਚ ਸਿਕੰਦਰਾਊ ਟਰਾਮਾ ਸੈਂਟਰ ਲਿਆਂਦਾ ਗਿਆ ਸੀ। ਲਾਸ਼ਾਂ ਨੂੰ ਸਿਹਤ ਕੇਂਦਰ ਦੇ ਬਾਹਰ ਰਖਿਆ ਗਿਆ ਸੀ, ਜਿੱਥੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਇਕ ਵੀਡੀਉ ਕਲਿੱਪ ’ਚ ਇਕ ਔਰਤ ਟਰੱਕ ’ਚ ਪੰਜ ਤੋਂ ਛੇ ਲਾਸ਼ਾਂ ਦੇ ਵਿਚਕਾਰ ਬੁਰੀ ਤਰ੍ਹਾਂ ਰੋ ਰਹੀ ਹੈ। ਇਕ ਹੋਰ ਤਸਵੀਰ ਵਿਚ ਇਕ ਆਦਮੀ ਅਤੇ ਇਕ ਔਰਤ ਇਕ ਵਾਹਨ  ਵਿਚ ਬੇਹੋਸ਼ ਪਏ ਵਿਖਾਈ ਦੇ ਰਹੇ ਹਨ।  ਇਕ ਚਸ਼ਮਦੀਦ ਸ਼ਕੁੰਤਲਾ ਦੇਵੀ ਨੇ ਦਸਿਆ ਕਿ ਭਾਜੜ ਉਸ ਸਮੇਂ ਵਾਪਰੀ ਜਦੋਂ ਲੋਕ ਸਤਿਸੰਗ ਖਤਮ ਹੋਣ ਤੋਂ ਬਾਅਦ ਸਮਾਗਮ ਵਾਲੀ ਥਾਂ ਤੋਂ ਬਾਹਰ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕ ਇਕ-ਦੂਜੇ ਦੇ ਉੱਪਰ ਡਿੱਗ ਪਏ। 
ਸਤਸੰਗ ’ਚ ਸ਼ਾਮਲ ਹੋਣ ਲਈ ਅਪਣੇ ਪਰਵਾਰ ਨਾਲ ਜੈਪੁਰ ਤੋਂ ਆਈ ਇਕ ਔਰਤ ਨੇ ਕਿਹਾ ਕਿ ਸਤਸੰਗ ਦੇ ਖ਼ਤਮ ਹੋਣ ਮਗਰੋਂ ਲੋਕ ਇਕਦਮ ਬਾਹਰ ਨਿਕਲਣ ਲੱਗੇ, ਜਿਸ ਕਾਰਨ ਭਾਜੜ ਮਚ ਗਈ। ਸਿਕੰਦਰਰਾਓ ਤੋਂ ਵਿਧਾਇਕ ਵੀਰੇਂਦਰ ਸਿੰਘ ਰਾਣਾ ਨੇ ਦਸਿਆ ਕਿ ਇਕ ਰੋਜ਼ਾ ਸਤਿਸੰਗ ਮੰਗਲਵਾਰ ਸਵੇਰੇ ਸ਼ੁਰੂ ਹੋਇਆ। 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ’ਤੇ ਦੁੱਖ ਜ਼ਾਹਰ ਕਰਦਿਆਂ ਅਧਿਕਾਰੀਆਂ ਨੂੰ ਰਾਹਤ ਕਾਰਜਾਂ ’ਚ ਤੇਜ਼ੀ ਲਿਆਉਣ ਦੇ ਹੁਕਮ ਦਿਤੇ ਹਨ। ਮੁੱਖ ਮੰਤਰੀ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਵਧੀਕ ਪੁਲਿਸ ਡਾਇਰੈਕਟਰ ਜਨਰਲ (ਆਗਰਾ) ਅਤੇ ਕਮਿਸ਼ਨਰ (ਅਲੀਗੜ੍ਹ) ਦੀ ਅਗਵਾਈ ਹੇਠ ਇਕ ਟੀਮ ਗਠਿਤ ਕਰਨ ਦੇ ਵੀ ਹੁਕਮ ਦਿਤੇ ਹਨ। ਮੁੱਖ ਮੰਤਰੀ ਨੇ ਹਾਥਰਸ ਜ਼ਿਲ੍ਹੇ ’ਚ ਹੋਏ ਹਾਦਸੇ ਦਾ ਨੋਟਿਸ ਲਿਆ। ਉਨ੍ਹਾਂ ਨੇ ਮਿ੍ਰਤਕਾਂ ਦੇ ਪਰਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਨੇ ਜ਼ਖਮੀਆਂ ਨੂੰ ਤੁਰਤ ਹਸਪਤਾਲ ਪਹੁੰਚਾਇਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਉਨ੍ਹਾਂ ਦਾ ਢੁਕਵਾਂ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿਤੇ। ਉਨ੍ਹਾਂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਵੀ ਕੀਤੀ।  ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜਾਂ ’ਚ ਤੇਜ਼ੀ ਲਿਆਉਣ ਦੇ ਹੁਕਮ ਦਿਤੇ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਜੰਗੀ ਪੱਧਰ ’ਤੇ ਰਾਹਤ ਅਤੇ ਬਚਾਅ ਕਾਰਜ ਚਲਾਉਣ ਅਤੇ ਜ਼ਖਮੀਆਂ ਦਾ ਢੁਕਵਾਂ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ” ਉਨ੍ਹਾਂ ਕਿਹਾ ਕਿ ਅਸੀਂ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਆਗਰਾ ਦੇ ਵਧੀਕ ਪੁਲਿਸ ਡਾਇਰੈਕਟਰ ਜਨਰਲ ਅਤੇ ਅਲੀਗੜ੍ਹ ਕਮਿਸ਼ਨਰ ਦੀ ਅਗਵਾਈ ਹੇਠ ਇਕ ਟੀਮ ਦਾ ਗਠਨ ਕਰਨ ਦੇ ਹੁਕਮ ਦਿਤੇ ਹਨ।” ਉਨ੍ਹਾਂ ਕਿਹਾ, ‘‘ਭਗਵਾਨ ਸ਼੍ਰੀ ਰਾਮ ਨੂੰ ਪ੍ਰਾਰਥਨਾ ਹੈ ਕਿ ਉਹ ਵਿਛੜੀਆਂ ਰੂਹਾਂ ਨੂੰ ਅਪਣੇ ਚਰਨਾਂ ’ਚ ਜਗ੍ਹਾ ਦੇਣ ਅਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ।”     (ਪੀਟੀਆਈ)

ਏਨੀਆਂ ਲਾਸ਼ਾਂ ਇਕੱਠੀਆਂ ਵੇਖ ਕੇ ਪੁਲਿਸ ਵਾਲੇ ਨੂੰ ਪਿਆ ਦਿਲ ਦਾ ਦੌਰਾ, ਮੌਤ
ਏਟਾ ਜ਼ਿਲ੍ਹਾ ਹਸਪਤਾਲ ’ਚ ਇਹ ਦੁਖਦਾਈ ਦ੍ਰਿਸ਼ ਦੇਖਣ ਤੋਂ ਬਾਅਦ ਰਜਨੀਸ਼ ਨਾਂ ਦੇ ਇਕ ਪੁਲਿਸ ਮੁਲਾਜ਼ਮ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਭਾਜੜ ਮਚਣ ਤੋਂ ਬਾਅਦ ਪੀੜਤਾਂ ਨੂੰ ਤੁਰਤ ਏਟਾ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਕਈ ਲਾਸ਼ਾਂ ਦੇਖ ਕੇ ਕਈ ਲੋਕ ਪਰੇਸ਼ਾਨ ਹੋ ਗਏ। ਏਟਾ ਮੈਡੀਕਲ ਕਾਲਜ ’ਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮ ਰਜਨੀਸ਼ ਦੀ ਲਾਸ਼ਾਂ ਦੇ ਢੇਰ ਦੇਖ ਕੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਆਵਾਗੜ੍ਹ ’ਚ ਕੁਇਕ ਰਿਸਪਾਂਸ ਟੀਮ (ਕਿਊਆਰਟੀ) ਦਾ ਹਿੱਸਾ ਸੀ ਅਤੇ ਉਸ ਨੂੰ ਐਮਰਜੈਂਸੀ ਡਿਊਟੀ ਲਈ ਹਸਪਤਾਲ ਬੁਲਾਇਆ ਗਿਆ ਸੀ। ਜ਼ਬਰਦਸਤ ਦ੍ਰਿਸ਼ ਉਸ ਲਈ ਬਹੁਤ ਜ਼ਿਆਦਾ ਸਾਬਤ ਹੋਇਆ। 

ਸੀਐਮ ਯੋਗੀ ਦੇ ਨਿਰਦੇਸ਼ਾਂ 'ਤੇ ਮੁੱਖ ਸਕੱਤਰ ਮਨੋਜ ਸਿੰਘ ਅਤੇ ਡੀਜੀਪੀ ਪ੍ਰਸ਼ਾਂਤ ਕੁਮਾਰ ਮੌਕੇ 'ਤੇ ਪਹੁੰਚ ਗਏ ਹਨ। ਤਿੰਨ ਮੰਤਰੀ ਸੰਦੀਪ ਸਿੰਘ, ਅਸੀਮ ਅਰੁਣ ਅਤੇ ਚੌਧਰੀ ਲਕਸ਼ਮੀ ਨਰਾਇਣ ਵੀ ਡੇਰੇ ਵਿਚ ਜਾ ਰਹੇ ਹਨ। ਘਟਨਾ ਦੀ ਜਾਂਚ ਲਈ ਏਡੀਜੀ ਆਗਰਾ ਅਤੇ ਅਲੀਗੜ੍ਹ ਕਮਿਸ਼ਨਰ ਦੀ ਟੀਮ ਬਣਾਈ ਗਈ ਹੈ।
ਡੀ.ਐਮ ਨੇ ਦੱਸਿਆ ਕਿ ਪ੍ਰੋਗਰਾਮ ਲਈ ਐਸ.ਡੀ.ਐਮ. ਨੇ ਪ੍ਰਬੰਧਕੀ ਬੋਰਡ ਦੇ 22 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਯੋਗੀ ਨੇ ਕਿਹਾ ਕਿ ਹਾਥਰਸ ਘਟਨਾ ਦੁਰਘਟਨਾ ਹੈ ਜਾਂ ਸਾਜ਼ਿਸ਼ ਇਸ ਦੀ ਜਾਂਚ ਕੀਤੀ ਜਾਵੇਗੀ।

(For more news apart from 116 people have died in Hathras satsang incident,  tuned to Rozana Spokesman)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement