Bihar bridge collapses : ਬਿਹਾਰ 'ਚ ਇਕ ਹੋਰ ਪੁੱਲ ਨਦੀ 'ਚ ਡਿੱਗਿਆ, ਇਸ ਵਾਰ ਸਾਰਨ 'ਚ ਵਾਪਰਿਆ ਹਾਦਸਾ
Published : Jul 3, 2024, 5:24 pm IST
Updated : Jul 3, 2024, 5:24 pm IST
SHARE ARTICLE
Bihar bridge collapses
Bihar bridge collapses

ਗੰਡਕ ਨਦੀ 'ਤੇ ਬਣਿਆ ਪੁੱਲ ਢਹਿ ਢੇਰੀ ,ਦੋ ਦਰਜਨ ਪਿੰਡਾਂ ਦਾ ਟੁੱਟਿਆ ਸੰਪਰਕ

Bihar bridge collapses : ਬਿਹਾਰ ਵਿੱਚ ਪੁੱਲਾਂ ਦੇ ਡਿੱਗਣ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਇੱਕ ਵਾਰ ਫ਼ਿਰ ਸਾਰਣ ਜ਼ਿਲ੍ਹੇ ਵਿੱਚ ਪੁੱਲ ਹਾਦਸਾ ਵਾਪਰਿਆ ਹੈ। ਇਸ ਵਾਰ ਜ਼ਿਲ੍ਹੇ ਦੇ ਲਹਿਲਾਦਪੁਰ ਬਲਾਕ ਦੇ ਢੋਡ ਸਥਾਨ ਮੰਦਰ ਨੇੜੇ ਗੰਡਕ ਨਦੀ 'ਤੇ ਬਣਿਆ ਪੁਲ ਢਹਿ ਗਿਆ ਹੈ।

ਲਗਾਤਾਰ ਹੋ ਰਹੀ ਬਰਸਾਤ ਕਾਰਨ ਇਸ ਪੁੱਲ ਦਾ ਪਿਲਰ ਧਸਣ ਲੱਗਾ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਪੁੱਲ ਦਾ ਇੱਕ ਹਿੱਸਾ ਨਦੀ ਵਿੱਚ ਧਸ ਗਿਆ। ਇਹ ਪੁਲ ਕਰੀਬ 20 ਸਾਲ ਪਹਿਲਾਂ 2004 ਵਿੱਚ ਤਤਕਾਲੀ ਆਜ਼ਾਦ ਵਿਧਾਇਕ ਮਨੋਰੰਜਨ ਸਿੰਘ ਉਰਫ਼ ਧੂਮਲ ਸਿੰਘ ਵੱਲੋਂ ਬਣਾਇਆ ਗਿਆ ਸੀ।

ਇਸ ਤੋਂ ਪਹਿਲਾਂ ਸੀਵਾਨ ਜ਼ਿਲ੍ਹੇ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਪੁਲ ਢਹਿ ਚੁੱਕੇ ਹਨ। ਹੁਣ ਸਾਰਨ ਜ਼ਿਲ੍ਹੇ ਵਿੱਚ ਚੌਥਾ ਪੁਲ ਡਿੱਗਣ ਤੋਂ ਬਾਅਦ ਲੋਕਾਂ ਨੇ ਸਰਕਾਰ ਦੀ ਨੀਤੀ ਅਤੇ ਨੀਅਤ ਉੱਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੂਜੇ ਰਾਜਾਂ ਵਿੱਚ ਵੀ ਮੀਂਹ ਪੈ ਰਿਹਾ ਹੈ, ਪਰ ਪੁੱਲ ਸਿਰਫ਼ ਬਿਹਾਰ ਵਿੱਚ ਹੀ ਡਿੱਗ ਰਹੇ ਹਨ। ਸਥਾਨਕ ਲੋਕਾਂ ਅਨੁਸਾਰ ਗੰਡਕ ਨਦੀ 'ਤੇ ਬਣੇ ਇਸ ਪੁਲ ਦੇ ਡਿੱਗਣ ਕਾਰਨ ਦੋ ਦਰਜਨ ਤੋਂ ਵੱਧ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ।

ਦੋ ਦਰਜਨ ਪਿੰਡਾਂ ਦਾ ਟੁੱਟਿਆ ਸੰਪਰਕ  

ਇੰਨਾ ਹੀ ਨਹੀਂ ਰੋਜ਼ਾਨਾ ਦੇ ਕੰਮਾਂ ਲਈ ਪਿੰਡਾਂ ਤੋਂ ਬਾਹਰ ਜਾਣ ਵਾਲੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਅਜਿਹੇ 'ਚ ਭਗਵਾਨਪੁਰ ਹੱਟ ਬਲਾਕ ਤੋਂ ਇਲਾਵਾ ਲਹਿਲਾਦਪੁਰ ਬਲਾਕ ਦੇ ਦੋ ਪੰਚਾਇਤੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ ਕਿਉਂਕਿ ਇੱਥੇ 20 ਦਿਨਾਂ ਬਾਅਦ ਹੀ ਸ਼ਰਾਣੀ ਮੇਲਾ ਲੱਗਣ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹੁਣ ਇਸ ਪੁਲ ਦੀ ਅਣਹੋਂਦ ਕਾਰਨ ਮੰਦਰ ਵਿੱਚ ਜਲਾਭਿਸ਼ੇਕ ਕਰਨ ਦੇ ਚਾਹਵਾਨਾਂ ਨੂੰ ਘੱਟੋ-ਘੱਟ ਛੇ ਕਿਲੋਮੀਟਰ ਦੀ ਦੂਰੀ ਤੋਂ ਜਾਣਾ ਪਵੇਗਾ।

 20 ਸਾਲ ਪਹਿਲਾਂ ਬਣਿਆ ਸੀ ਇਹ ਪੁਲ 

ਲੋਕਾਂ ਨੇ ਦੱਸਿਆ ਕਿ ਇਸ ਪੁਲਿਸ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਮੰਗ ਦੇ ਮੱਦੇਨਜ਼ਰ 20 ਸਾਲ ਪਹਿਲਾਂ ਤਤਕਾਲੀ ਵਿਧਾਇਕ ਧੂਮਲ ਸਿੰਘ ਨੇ ਆਪਣੇ ਨਿੱਜੀ ਫੰਡਾਂ ਨਾਲ ਇਸ ਪੁਲ ਦਾ ਨਿਰਮਾਣ ਕਰਵਾਇਆ ਸੀ। ਇਨ੍ਹਾਂ 20 ਸਾਲਾਂ ਵਿੱਚ ਇੱਕ ਵਾਰ ਵੀ ਇਸ ਪੁਲ ਦੀ ਮੁਰੰਮਤ ਨਹੀਂ ਕਰਵਾਈ ਗਈ ਸੀ। ਇਸ ਕਾਰਨ ਇਹ ਪੁੱਲ ਹੌਲੀ-ਹੌਲੀ ਖਸਤਾ ਹੋ ਗਿਆ ਅਤੇ ਅੱਜ ਇਸ ਪੁਲ ਨਾਲ ਇੰਨਾ ਵੱਡਾ ਹਾਦਸਾ ਵਾਪਰ ਗਿਆ।

 

 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement