
Viral Video: ਆਪਣੀ ਜ਼ਿੰਦਗੀ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ
Tourism travels note weather forecast rain fall News in punjabi : ਦੇਸ਼ ਵਿਚ ਇਸ ਸਮੇਂ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਨਦੀਆਂ ਤੇ ਨਾਲੇ ਇਸ ਸਮੇਂ ਪੂਰੇ ਉਫਾਨ 'ਤੇ ਹਨ। ਲੋਕ ਇਸ ਮਾਨਸੂਨ ਦਾ ਅਨੰਦ ਮਾਣ ਰਹੇ ਹਨ। ਪਰ ਆਪਣੀ ਜ਼ਿੰਦਗੀ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ।
ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਕੁਦਰਤ ਵੀ ਆਪਣਾ ਅਸਲੀ ਰੂਪ ਵਿਖਾ ਦਿੰਦੀ ਹੈ। ਅਸੀਂ ਅਜਿਹੀ ਹੀ ਇਕ ਵੀਡੀਓ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਜਿਸ ਵਿਚ ਨੌਜਵਾਨ ਝਰਨੇ ਵਿਚ ਜਾ ਕੇ ਮੌਸਮ ਦਾ ਅਨੰਦ ਲੈ ਰਹੇ ਸਨ ਕਿ ਅਚਾਨਕ ਨਦੀ ਦਾ ਪਾਣੀ ਵੱਧ ਗਿਆ ਤੇ ਵੇਖਦੇ ਹੀ ਵੇਖਦੇ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ। ਇਸ ਸਭ ਦਾ ਖੌਫਨਾਕ ਮੰਜ਼ਰ ਕੈਮਰੇ ਵਿਚ ਕੈਦ ਹੋ ਗਿਆ। ਤੁਸੀਂ ਵੀ ਵੇਖੋ ਇਹ ਖਤਰਨਾਕ ਵੀਡੀਓ
To all adventure seekers planning to enjoy under waterfalls: Nature is powerful and unpredictable. Please stay safe. pic.twitter.com/oxtYzczVmZ
— Godman Chikna (@Madan_Chikna) July 2, 2024
ਇਹ ਵੀ ਪੜ੍ਹੋ: Hathras Incident: ਕੌਣ ਹੈ ਭੋਲੇ ਬਾਬਾ, ਹਾਥਰਸ ਹਾਦਸੇ ਤੋਂ ਬਾਅਦ ਹੋਇਆ ਫਰਾਰ, ਜਿਨਸੀ ਸ਼ੋਸ਼ਣ ਸਮੇਤ 5 ਕੇਸ ਹਨ ਦਰਜ
ਵੀਡੀਓ ਵਿਚ ਤੁਸੀਂ ਵੇਖ ਹੀ ਲਿਆ ਹੋਵੇਗਾ ਕਿ ਨੌਜਵਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਝਰਨੇ ਵਿਚ ਚਲੇ ਗਏ ਤੇ ਇਕਦਮ ਪਾਣੀ ਆ ਗਿਆ। ਵੇਖਦੇ ਹੀ ਵੇਖਦੇ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਪਏ। ਦੱਸ ਦੇਈਏ ਕਿ ਇਹ ਵੀਡੀਓ ਪਿਛਲੇ ਸਾਲ ਦਾ ਹੈ। ਇਹ ਵੀਡੀਓ ਨੈਪੇ ਸੂਬੇ ਦੇ ਆਰਕੀਡੋਨਾ ਕੈਂਟਨ ਦਾ ਹੈ। ਇਹ ਵੀਡੀਓ ਹੁਣ ਮਾਨਸੂਨ ਦੇ ਸਮੇਂ ਵਿਚ ਵਾਇਰਲ ਹੋ ਰਹੀ ਹੈ। ਸਾਡਾ ਇਹ ਵੀਡੀਓ ਵਿਖਾਉਣ ਦਾ ਮਕਸਦ ਡਰਾਉਣਾ ਜਾਂ ਝੂਠੀ ਖਬਰ ਫੈਲਾਉਣਾ ਨਹੀਂ ਸਗੋਂ ਲੋਕਾਂ ਨੂੰ ਸੁਚੇਤ ਕਰਨਾ ਹੈ ਤਾਂ ਜੋ ਲੋਕ ਆਪਣੀ ਜ਼ਿੰਦਗੀ ਦੀ ਕੀਮਤ ਸਮਝ ਸਕਣ। ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਜ਼ਿੰਦਗੀ ਨੂੰ ਹਲਕੇ ਵਿਚ ਨਾ ਲਵੋ ਤੇ ਕੁਦਰਤ ਦੇ ਨਾਲ ਖਿਲਵਾੜ ਨਾ ਕਰੋ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Tourism travels note weather forecast rain fall News in punjabi , tuned to Rozana Spokesman)