Hathras Incident: ਆਖਰਕਾਰ ਕੌਣ ਹੈ ਹਾਥਰਸ ਵਾਲਾ ਬਾਬਾ, ਜਿਸ ਦੀ ਸਤਿਸੰਗ ਦੌਰਾਨ ਵਾਪਰਿਆ ਹਾਦਸਾ, ਜਿਨਸੀ ਸ਼ੋਸ਼ਣ ਸਮੇਤ 5 ਕੇਸ ਹਨ ਦਰਜ
Published : Jul 3, 2024, 10:35 am IST
Updated : Jul 3, 2024, 4:49 pm IST
SHARE ARTICLE
Who is Bhole Baba aka Narayan Saakar Hari Godman involved in Hathras stampede
Who is Bhole Baba aka Narayan Saakar Hari Godman involved in Hathras stampede

Hathras Incident: ਫੋਨ ਨੰਬਰ ਵੀ ਕੀਤਾ ਬੰਦ, ਹਮੇਸ਼ਾਂ ਨਾਲ ਰੱਖਦੇ ਕਾਰਾਂ ਦਾ ਕਾਫਲਾ

Who is Bhole Baba aka Narayan Saakar Hari Godman involved in Hathras stampede: ਯੂਪੀ ਦੇ ਹਾਥਰਸ ਵਿਚ ਮੰਗਲਵਾਰ ਨੂੰ ਸਤਿਗ ਤੋਂ ਬਾਅਦ ਭਗਦੜ ਮੱਚ ਗਈ। ਇਸ ਵਿੱਚ ਔਰਤਾਂ ਅਤੇ ਬੱਚੇ ਫਸ ਗਏ। ਭੀੜ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਅਤੇ ਲਾਸ਼ਾਂ ਦੇ ਢੇਰ ਲੱਗ ਗਏ। ਹੁਣ ਤੱਕ 122 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ, ਬਜ਼ੁਰਗ ਅਤੇ ਔਰਤਾਂ ਹਨ। ਹਾਲ ਹੀ ਦੇ ਸਾਲਾਂ ਵਿੱਚ ਇਹ ਸਭ ਤੋਂ ਵੱਡੀ ਤ੍ਰਾਸਦੀ ਹੈ।

ਇਹ ਵੀ ਪੜ੍ਹੋ: Earthquake News: ਚੜ੍ਹਦੀ ਸਵੇਰ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਗੂੜੀ ਨੀਂਦ ਵਿਚ ਸੁੱਤੇ ਲੋਕ ਘਰਾਂ ਤੋਂ ਭੱਜੇ ਬਾਹਰ

ਭਗਦੜ ਉਦੋਂ ਮਚੀ ਜਦੋਂ ਲੋਕ ਭੋਲੇ ਬਾਬਾ ਦੇ ਪੈਰਾਂ ਦੀ ਧੂੜ ਇਕੱਠੀ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਵਾਲੰਟੀਅਰਾਂ ਨੇ ਜਲ ਤੋਪਾਂ ਰਾਹੀਂ ਪਾਣੀ ਦਾ ਛਿੜਕਾਅ ਕੀਤਾ। ਲੋਕ ਫਿਸਲ ਗਏ ਅਤੇ ਜ਼ਮੀਨ 'ਤੇ ਡਿੱਗ ਪਏ, ਫਿਰ ਇੱਕ ਦੂਜੇ ਦੇ ਉੱਪਰ ਭੱਜ ਗਏ। ਹਾਦਸੇ ਤੋਂ ਬਾਅਦ ਭੋਲੇ ਬਾਬਾ ਫਰਾਰ ਹੋ ਗਿਆ। ਹਾਦਸੇ ਦੇ 17 ਘੰਟੇ ਬਾਅਦ ਵੀ ਪੁਲਿਸ ਉਸ ਨੂੰ ਲੱਭ ਨਹੀਂ ਸਕੀ। 

ਇਹ ਵੀ ਪੜ੍ਹੋ: Delhi Pollution News : 'ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ 'ਚ ਸਾੜੀ ਜਾਣ ਵਾਲੀ ਪਰਾਲੀ ਜ਼ਿੰਮੇਵਾਰ ਨਹੀਂ', NGT ਦਾ ਵੱਡਾ ਬਿਆਨ

ਭੋਲੇ ਬਾਬਾ ਦਾ ਆਸ਼ਰਮ 30 ਏਕੜ ਵਿੱਚ ਹੈ। ਉਸ ਨੇ ਆਪਣੀ ਫੌਜ ਬਣਾਈ ਹੈ। ਜਿਨਸੀ ਸ਼ੋਸ਼ਣ ਸਮੇਤ 5 ਕੇਸ ਦਰਜ ਹਨ। ਜਦੋਂ ਯੂਪੀ ਪੁਲਿਸ ਵਿੱਚ ਹੈੱਡ ਕਾਂਸਟੇਬਲ ਹੁੰਦਿਆਂ ਉਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਜੇਲ ਵੀ ਗਏ। ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਆਪਣਾ ਨਾਮ ਅਤੇ ਪਛਾਣ ਬਦਲ ਲਈ। ਸ਼ਰਧਾਲੂ ਭੋਲੇ ਬਾਬਾ ਉਰਫ਼ ਸਾਕਰ ਵਿਸ਼ਵ ਹਰੀ ਨੂੰ ਭਗਵਾਨ ਕਹਿੰਦੇ ਹਨ, ਜਦੋਂ ਕਿ ਉਨ੍ਹਾਂ ਦੀ ਪਤਨੀ ਨੂੰ ਮਾਂ ਜੀ ਕਿਹਾ ਜਾਂਦਾ ਹੈ। ਬਾਬਾ ਅਤੇ ਉਸ ਦੀ ਪਤਨੀ ਹਰ ਸਮਾਗਮ ਦੇ ਪ੍ਰੋਗਰਾਮ ਵਿਚ ਹਿੱਸਾ ਲੈਂਦੇ ਹਨ, ਜਦੋਂ ਬਾਬਾ ਨਹੀਂ ਹੁੰਦਾ ਤਾਂ ਪਤਨੀ ਉਪਦੇਸ਼ ਦਿੰਦੀ ਸੀ। ਤਿੰਨ ਮਹੀਨਿਆਂ ਤੋਂ ਪਤਨੀ ਦੀ ਤਬੀਅਤ ਖ਼ਰਾਬ ਹੈ, ਇਸ ਲਈ ਬਾਬਾ ਇਕੱਲੇ ਹੀ ਉਪਦੇਸ਼ ਦੇਣ ਜਾਂਦੇ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਾਥਰਸ ਜ਼ਿਲੇ ਤੋਂ 47 ਕਿਲੋਮੀਟਰ ਦੂਰ ਫੁੱਲਰਾਈ ਪਿੰਡ 'ਚ ਮੰਗਲਵਾਰ ਦੁਪਹਿਰ ਕਰੀਬ 1 ਵਜੇ ਇਹ ਹਾਦਸਾ ਹੋਇਆ। ਉਸ ਸਮੇਂ ਪਿੰਡ ਵਿੱਚ ਭੋਲੇ ਬਾਬਾ ਮੌਜੂਦ ਸੀ ਪਰ ਜਿਵੇਂ ਹੀ ਭਗਦੜ ਮੱਚ ਗਈ ਤਾਂ ਉਹ ਭੱਜ ਗਿਆ। ਉਸ ਦੇ ਠਿਕਾਣੇ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

(For more news apart from Who is Bhole Baba aka Narayan Saakar Hari Godman involved in Hathras stampede , tuned to Rozana Spokesman)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement