
ਪਹਿਲਾਂ ਵੀ ਹੋਏ ਸਨ ਅਤਿਵਾਦੀ ਹਮਲੇ
ਨਵੀਂ ਦਿੱਲੀ: ਕਸ਼ਮੀਰ ਘਾਟੀ ਦੀਆਂ ਬਰਫ਼ੀਲੀਆਂ ਪਹਾੜੀਆਂ ਤੋਂ ਹੋ ਕੇ ਗੁਜਰਨ ਵਾਲੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਪਰ ਫਿਰ ਵੀ ਭਗਵਾਨ ਸ਼ਿਵ ਦੇ ਨਾਅਰੇ ਲਗਾਉਂਦੇ ਹੋਏ ਲੱਖਾਂ ਸ਼ਰਧਾਲੂ ਇਸ ਯਾਤਰਾ ਵਿਚ ਸ਼ਿਰਕਤ ਕਰਦੇ ਹਨ। ਪਰ ਇਸ ਸਾਲ ਆਈ ਰੁਕਾਵਟ ਪਹਿਲੀ ਵਾਰ ਨਹੀਂ ਹੈ। ਕਈ ਸਾਲਾਂ ਤੋਂ ਚਲਣ ਵਾਲੀ ਇਸ ਧਾਰਮਿਕ ਯਾਤਰਾ ਨੂੰ ਕਈ ਵਾਰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।
Amarnath Yatra
ਸਾਲ 2019 ਦੀ ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋ ਕੇ 15 ਅਗਸਤ ਤਕ ਯਾਨੀ 46 ਦਿਨ ਚਲਣੀ ਸੀ। ਪਰ 2 ਅਗਸਤ ਨੂੰ ਜਾਰੀ ਹੋਏ ਜੰਮੂ ਕਸ਼ਮੀਰ ਸਰਕਾਰ ਦੀ ਐਡਵਾਈਜ਼ਰੀ ਨੇ ਯਾਤਰਾ ਨੂੰ ਵਿਚ ਹੀ ਰੋਕ ਦਿੱਤਾ।
25 ਜੁਲਾਈ 2017 ਨੂੰ ਲੋਕ ਸਭਾ ਵਿਚ ਦਿੱਤੇ ਗਏ ਇਕ ਜਵਾਬ ਵਿਚ ਉਸ ਵਕਤ ਦੇ ਗ੍ਰਹਿ ਰਾਜ ਮੰਤਰੀ ਹੰਸ ਰਾਜ ਅਹੀਰ ਨੇ ਸਦਨ ਨੂੰ ਦਸਿਆ ਸੀ ਕਿ ਸਾਲ 1990 ਤੋਂ ਲੈ ਕੇ ਜੁਲਾਈ 2017 ਤਕ ਅਮਰਨਾਥ ਯਾਤਰਾ 'ਤੇ 36 ਅਤਿਵਾਦੀ ਹਮਲੇ ਹੋਏ ਜਿਸ ਵਿਚ 53 ਲੋਕਾਂ ਦੀ ਮੌਤ ਹੋ ਗਈ ਅਤੇ 167 ਲੋਕ ਜ਼ਖ਼ਮੀ ਹੋ ਗਏ। ਪਿਛਲੇ ਸਾਲ 23 ਸਾਲ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਨੂੰ ਵਿਚੋਂ ਹੀ ਵਾਪਸ ਆਉਣਾ ਪਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।