ਤ੍ਰਿਪੁਰਾ ਵਿਚ ਕੋਰੋਨਾ ਵਾਇਰਸ ਦੀ ਵਜ੍ਹਾ ਕਰ ਕੇ ਦੋ ਦਿਨ ਦੀ ਬੱਚੀ ਦੀ ਮੌਤ ਹੋ ਗਈ
ਅਗਰਤਲਾ, 2 ਅਗੱਸਤ : ਤ੍ਰਿਪੁਰਾ ਵਿਚ ਕੋਰੋਨਾ ਵਾਇਰਸ ਦੀ ਵਜ੍ਹਾ ਕਰ ਕੇ ਦੋ ਦਿਨ ਦੀ ਬੱਚੀ ਦੀ ਮੌਤ ਹੋ ਗਈ। ਸਿਹਤ ਮਹਿਕਮੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਬੱਚੀ ਦਾ ਜਨਮ ਵੀਰਵਾਰ ਨੂੰ ਅਗਰਤਲਾ ਦੇ ਸਰਕਾਰੀ ਮੈਡੀਕਲ ਕਾਲਜ 'ਚ ਹੋਇਆ ਸੀ। ਬੱਚੀ ਦੀ ਮਾਂ ਕੋਰੋਨਾ ਵਾਇਰਸ ਤੋਂ ਪੀੜਤ ਹੈ, ਇਸ ਲਈ ਬੱਚੀ ਦੇ ਨਮੂਨੇ ਦੀ ਜਾਂਚ ਕੀਤੀ ਸੀ। ਅਧਿਕਾਰੀ ਨੇ ਕਿਹਾ ਕਿ ਕੋਰੋਨਾ ਤੋਂ ਪੀੜਤ ਦੋ ਦਿਨ ਦੀ ਬੱਚੀ ਨੇ ਸਨਿਚਰਵਾਰ ਨੂੰ ਹਸਪਤਾਲ 'ਚ ਦਮ ਤੋੜ ਦਿਤਾ। (ਏਜੰਸੀ)