
ਅਧਿਕਾਰੀ ਨੇ ਦੱਸਿਆ ਕਿ ਕਰੀਬ 2.5 ਲੱਖ ਲੋਕਾਂ ਨੂੰ ਬਚਾਇਆ ਗਿਆ ਤੇ ਸੁਰੱਖਿਅਤ ਥਾਵਾਂ 'ਤੇ ਭੇਜਿਆ ਦਿੱਤਾ ਗਿਆ ਹੈ।
ਪੱਛਮੀ ਬੰਗਾਲ: ਪੱਛਮੀ ਬੰਗਾਲ (West Bengal) ‘ਚ ਆਏ ਹੜ੍ਹ (Flood) ਕਾਰਨ ਛੇ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਛੇ ਜ਼ਿਲ੍ਹਿਆਂ ਵਿਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ (7 people died) ਹੋ ਗਈ ਹੈ ਅਤੇ ਢਾਈ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਸੂਬਾ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ (CM Mamta Banerjee) ਨੇ ਮੰਤਰੀਆਂ ਨੂੰ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਫ਼ੌਜ ਅਤੇ ਹਵਾਈ ਫ਼ੌਜ ਹੁਗਲੀ ਜ਼ਿਲ੍ਹੇ (Hooghly) ਵਿਚ ਬਚਾਅ ਅਤੇ ਰਾਹਤ ਕਾਰਜਾਂ ਵਿਚ ਲੱਗੀ ਹੋਈ ਹੈ।
ਹੋਰ ਪੜ੍ਹੋ: MP: ਹੁਣ ਗੈਰਕਾਨੂੰਨੀ ਸ਼ਰਾਬ ਵੇਚਣ ’ਤੇ ਹੋਵੇਗੀ ਉਮਰ ਕੈਦ ਜਾਂ ਮੌਤ ਦੀ ਸਜ਼ਾ
West Bengal Flood
ਅਧਿਕਾਰੀ ਨੇ ਦੱਸਿਆ ਕਿ ਕਰੀਬ 2.5 ਲੱਖ ਲੋਕਾਂ ਨੂੰ ਬਚਾਇਆ ਗਿਆ ਅਤੇ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਦੱਖਣੀ ਬੰਗਾਲ ਦੇ ਛੇ ਜ਼ਿਲ੍ਹਿਆਂ ਵਿਚ ਵੱਡੀ ਗਿਣਤੀ ਵਿੱਚ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿੱਥੇ ਦਾਮੋਦਰ ਘਾਟੀ ਕਾਰਪੋਰੇਸ਼ਨ ਦੇ ਡੈਮਾਂ (Damodar Valley Dams) ਵਿਚੋਂ ਪਾਣੀ ਛੱਡਿਆ ਗਿਆ ਅਤੇ ਪਿਛਲੇ ਹਫ਼ਤੇ ਭਾਰੀ ਮੀਂਹ ਵੀ ਪਿਆ ਹੈ।
ਹੋਰ ਪੜ੍ਹੋ: ਦਿੱਲੀ ਸਰਕਾਰ ਦੇ ਵਿਧਾਇਕਾਂ ਦੀ ਤਨਖ਼ਾਹ ‘ਚ ਹੋਇਆ ਵਾਧਾ, Cabinet ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
West Bengal Flood
ਇਸ ਦੇ ਨਾਲ ਹੀ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦਾ ਘਾਟਲ ਕਸਬਾ ਪਾਣੀ ਵਿਚ ਡੁੱਬ ਗਿਆ। ਇੱਥੇ ਹੜ੍ਹ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਕੇਸਪੁਰ ਵਿਚ ਵੀ ਪਾਣੀ ‘ਚ ਡੁੱਬਣ ਕਾਰਨ ਇੱਕ ਦੀ ਮੌਤ ਹੋ ਗਈ। ਮਰਨ ਵਾਲਿਆਂ ਦੇ ਨਾਂ ਦੀਪਕ ਪਾਤਰ, ਨਾਰਾਇਣ ਡੋਲੂਈ, ਰਘੂਨਾਥ ਟੂਡੂ ਅਤੇ ਅਭਿਰਾਮ ਖਮਰੂਏਰ ਹਨ। ਦੂਜੇ ਪਾਸੇ ਹੁਗਲੀ ਦੇ ਅਰਾਮਬਾਗ ਵਿਚ ਹੜ੍ਹ ‘ਚ ਫਸੇ ਲੋਕਾਂ ਨੂੰ ਬਚਾਉਣ ਲਈ ਹੈਲੀਕਾਪਟਰ ਦੀ ਮਦਦ ਲਈ ਗਈ।
ਹੋਰ ਪੜ੍ਹੋ: Coronavirus ਦਾ 'R' ਰੇਟ ਬਣਿਆ ਚਿੰਤਾ ਦਾ ਵਿਸ਼ਾ, 7 ਮਈ ਤੋਂ ਬਾਅਦ ਪਹਿਲੀ ਵਾਰ ਪਹੁੰਚਿਆ 1 ਤੋਂ ਪਾਰ
West Bengal Flood
ਹੁਗਲੀ ਜ਼ਿਲੇ ਦੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਡਾ. ਦੀਪਾਪ ਪ੍ਰਿਆ ਦੀ ਅਗਵਾਈ ਵਿਚ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ। ਪ੍ਰਸ਼ਾਸਨ ਦੇ ਹੋਰ ਅਧਿਕਾਰੀ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮੌਜੂਦ ਹਨ। ਗੋਘਾਟ, ਪੁਰਸੁਰਾ ਅਤੇ ਅਰਾਮਬਾਗ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਰਾਹਤ ਕੈਂਪਾਂ (Relief Camps) ਵਿਚ ਭੇਜ ਦਿੱਤਾ ਗਿਆ ਹੈ। ਅਧਿਕਾਰੀ ਦੇ ਅਨੁਸਾਰ, ਇੱਕ ਲੱਖ ਤੋਂ ਵੱਧ ਤਰਪਾਲਾਂ, ਇੱਕ ਹਜ਼ਾਰ ਮੀਟ੍ਰਿਕ ਟਨ ਚਾਵਲ, ਹਜ਼ਾਰਾਂ ਪਾਣੀ ਦੇ ਪਾਉਚ ਅਤੇ ਸਾਫ਼ ਕੱਪੜੇ ਸ਼ੈਲਟਰ ਹੋਮ ਵਿੱਚ ਭੇਜੇ ਗਏ ਹਨ।