
R ਦੇ 1 ਹੋਣ ਦਾ ਮਤਲਬ ਹੈ ਕਿ ਇਕ ਕੋਰੋਨਾ ਸੰਕਰਮਿਤ ਵਿਅਕਤੀ ਘੱਟੋ-ਘੱਟ ਇੱਕ ਵਿਅਕਤੀ ਨੂੰ ਸੰਕਰਮਿਤ ਕਰ ਸਕਦਾ ਹੈ।
ਨਵੀਂ ਦਿੱਲੀ: ਇੰਸਟੀਚਿਊਟ ਆਫ਼ ਮੈਥੇਮੈਟਿਕਲ ਸਾਇੰਸ ਚੇਨਈ ਦੇ ਅਧਿਐਨ ਵਿਚ ਇਹ ਸਾਹਮਣੇ ਅਇਆ ਹੈ ਕਿ ਭਾਰਤ ਵਿਚ 7 ਮਈ ਤੋਂ ਬਾਅਦ ਪਹਿਲੀ ਵਾਰ, ਕੋਰੋਨਾ ਵਾਇਰਸ ਦਾ ਆਰ ਮੁੱਲ (Coronavirus R Value) 1 ਨੂੰ ਪਾਰ ਕਰ ਗਿਆ ਹੈ। R0 ਜਾਂ R ਫੈਕਟਰ ਦੱਸਦਾ ਹੈ ਕਿ ਕੋਰੋਨਾ ਨਾਲ ਸੰਕਰਮਿਤ ਵਿਅਕਤੀ ਘੱਟੋ-ਘੱਟ ਕਿੰਨੇ ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ।
ਹੋਰ ਪੜ੍ਹੋ: ਪੀਵੀ ਸਿੰਧੂ ਤੇ ਸਾਕਸ਼ੀ ਮਲਿਕ ਸਣੇ ਕਈ ਖਿਡਾਰੀਆਂ ਦੀ Google ’ਤੇ ਸਰਚ ਕੀਤੀ ਜਾ ਰਹੀ ਜਾਤ
ਇੰਸਟੀਚਿਊਟ ਆਫ਼ ਮੈਥੇਮੈਟਿਕਲ ਸਾਇੰਸ ਵਿਚ ਕੰਪਿਊਟੇਸ਼ਨਲ ਜੀਵ ਵਿਗਿਆਨ ਅਤੇ ਸਿਧਾਂਤਕ ਭੌਤਿਕ ਵਿਗਿਆਨ ਦੀ ਪ੍ਰੋਫੈਸਰ ਸੀਤਾਭਾਰਾ ਸਿਨਹਾ ਨੇ ਮੀਡੀਆ ਨੂੰ ਦੱਸਿਆ ਕਿ 27 ਜੁਲਾਈ ਨੂੰ 'R' ਭਾਰਤ ਵਿਚ 1 ਨੂੰ ਪਾਰ (Rises to 1) ਕਰ ਗਿਆ ਹੈ। ਦੂਜੀ ਲਹਿਰ ਖਤਮ ਹੋਣ ’ਤੇ ਪਹਿਲੀ ਵਾਰ ਇਹ 7 ਮਈ ਤੋਂ ਬਾਅਦ ਹੋਇਆ। ਉਨ੍ਹਾਂ ਕਿਹਾ, 27-31 ਜੁਲਾਈ ਦੇ ਵਿਚਕਾਰ, R ਮੁੱਲ 1.03 ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਕੇਂਦਰੀ ਸਿਹਤ ਮੰਤਰਾਲੇ (Central Health Ministry) ਨੇ ਵੀ ਪੁਸ਼ਟੀ ਕੀਤੀ ਕਿ ਭਾਰਤ ਵਿਚ R ਮੁੱਲ ਲਗਭਗ 1 ਹੈ।
PHOTO
ਮਹਾਂਮਾਰੀ ਦੇ ਦੌਰਾਨ, ਸਿਹਤ ਅਧਿਕਾਰੀ (Health Workers) ਲਗਾਤਾਰ R ਮੁੱਲ ਨੂੰ 1 ਤੋਂ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਨਾਲ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਵਾਇਰਸ ਫੈਲਣਾ ਬੰਦ ਹੋ ਜਾਵੇਗਾ, ਕਿਉਂਕਿ ਇਹ ਮਹਾਂਮਾਰੀ ਨੂੰ ਕਾਇਮ ਰੱਖਣ ਲਈ ਬਹੁਤ ਸਾਰੇ ਲੋਕਾਂ ਨੂੰ ਸੰਕਰਮਿਤ ਨਹੀਂ ਕਰ ਸਕਦਾ। R ਦੇ 1 ਹੋਣ ਦਾ ਮਤਲਬ ਹੈ ਕਿ ਇਕ ਕੋਰੋਨਾ ਸੰਕਰਮਿਤ ਵਿਅਕਤੀ (Covid infected person) ਘੱਟੋ-ਘੱਟ ਇੱਕ ਵਿਅਕਤੀ ਨੂੰ ਸੰਕਰਮਿਤ ਕਰ ਸਕਦਾ ਹੈ। ਇਸ ਦੇ ਨਾਲ ਹੀ, 1 ਤੋਂ ਘੱਟ ਮੁੱਲ ਦਰਸਾਉਂਦਾ ਹੈ ਕਿ ਕੋਰੋਨਾ ਨਾਲ ਸੰਕਰਮਿਤ ਵਿਅਕਤੀ 1 ਤੋਂ ਘੱਟ ਵਿਅਕਤੀ ਨੂੰ ਸੰਕਰਮਿਤ ਕਰ ਸਕਦਾ ਹੈ।
ਹੋਰ ਪੜ੍ਹੋ: ਹਾਕੀ ਤੋਂ ਬਾਅਦ ਹੁਣ ਕੁਸ਼ਤੀ ‘ਚ ਮਿਲੀ ਭਾਰਤ ਨੂੰ ਨਿਰਾਸ਼ਾ, ਫ੍ਰੀਸਟਾਇਲ ਮੈਚ ਹਾਰੀ Sonam Malik
Coronavirus
ਹੋਰ ਪੜ੍ਹੋ: ਹਾਕੀ ਸੈਮੀਫਾਈਨਲ ਮੁਕਾਬਲੇ 'ਚ ਭਾਰਤ ਦੀ ਹਾਰ, ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿਚ ਭਾਰਤ ‘ਚ ਕੋਰੋਨਾ ਦੇ 40134 ਮਾਮਲੇ (Covid Cases) ਸਾਹਮਣੇ ਆਏ ਹਨ। ਇਸ ਦੇ ਨਾਲ ਹੀ 422 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਨੀਪੁਰ, ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਨੂੰ ਛੱਡ ਕੇ ਉੱਤਰ ਪੂਰਬੀ ਰਾਜਾਂ ਦੇ ਜ਼ਿਆਦਾਤਰ ਹਿੱਸਿਆਂ ਵਿਚ 'R' ਦਾ ਮੁੱਲ 1 ਤੋਂ ਵੱਧ ਹੈ। ਕੇਰਲਾ, ਕਰਨਾਟਕ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਵੱਧ ਰਹੇ ਸਰਗਰਮ ਮਾਮਲਿਆਂ ਦੇ ਮੱਦੇਨਜ਼ਰ ਮਾਹਿਰਾਂ ਨੇ ਚਿੰਤਾ ਪ੍ਰਗਟ ਕੀਤੀ ਹੈ। ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿਚ ਵੀ R ਮੁੱਲ 1 ਦੇ ਨੇੜੇ ਹੈ।