
ਪ੍ਰਧਾਨ ਮੰਤਰੀ ਨੇ ਆਰੋਪ ਲਗਾਇਆ ਕਿ ਵਿਰੋਧੀ ਸੰਸਦ ਮੈਂਬਰ ਅਪਣੇ ਵਤੀਰੇ ਨਾਲ ਸੰਵਿਧਾਨ, ਸੰਸਦ ਅਤੇ ਜਨਤਾ ਦਾ' ‘ਅਪਮਾਨ' ਕਰ ਰਹੇ ਹਨ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਸੰਸਦ ਵਿਚ ਕਾਗਜ਼ ਫਾੜਣ ਤੇ ਲਹਿਰਾਉਣ ਅਤੇ ਬਿੱਲ ਪਾਸ ਕਰਨ ਦੇ ਤਰੀਕਿਆਂ ਲਈ ‘ਇਤਰਾਜ਼ਯੋਗ' ਟਿੱਪਣੀਆਂ ਕਰਨ ਲਈ ਵਿਰੋਧੀ ਧਿਰਾਂ ਦੀ ਆਲੋਚਨਾ ਕੀਤੀ। ਉਹਨਾਂ ਆਰੋਪ ਲਗਾਇਆ ਕਿ ਵਿਰੋਧੀ ਸੰਸਦ ਮੈਂਬਰ ਅਪਣੇ ਵਤੀਰੇ ਨਾਲ ਸੰਵਿਧਾਨ, ਸੰਸਦ ਅਤੇ ਜਨਤਾ ਦਾ' ‘ਅਪਮਾਨ' ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਇਹ ਗੱਲ ਭਾਰਤੀ ਜਨਤਾ ਪਾਰਟੀ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ।
Parliament
ਹੋਰ ਪੜ੍ਹੋ: ਉਲੰਪਿਕ ਵਿਚ ਦਿਖ ਰਿਹਾ ਨਵੇਂ ਭਾਰਤ ਦਾ ਬੁਲੰਦ ਆਤਮ ਵਿਸ਼ਵਾਸ- ਪੀਐਮ ਮੋਦੀ
ਮਾਨਸੂਨ ਸੈਸ਼ਨ ਵਿਚ ਸੰਸਦੀ ਦਲ ਦੀ ਇਹ ਤੀਜੀ ਮੀਟਿੰਗ ਸੀ ਜਿਸ ਨੂੰ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ। ਅਪਣੇ ਪਹਿਲੇ ਭਾਸ਼ਣਾਂ ਵਿਚ ਵੀ ਉਹ ਸੰਸਦ ਵਿਚ ਹੰਗਾਮਾ ਕਰਨ ਲਈ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਦੱਸ ਦਈਏ ਕਿ ਪੈਗਾਸਸ ਜਾਸੂਸੀ ਵਿਵਾਦ ਅਤੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਸਮੇਤ ਵੱਖ -ਵੱਖ ਮੁੱਦਿਆਂ 'ਤੇ ਹੰਗਾਮੇ ਕਾਰਨ ਮਾਨਸੂਨ ਸੈਸ਼ਨ ਦੇ ਪਹਿਲੇ ਦੋ ਹਫਤਿਆਂ ਦੀ ਕਾਰਵਾਈ ਪ੍ਰਭਾਵਿਤ ਹੋਈ ਹੈ ਅਤੇ ਹੁਣ ਤੱਕ ਸਦਨ ਵਿਚ ਕੋਈ ਖਾਸ ਕੰਮ ਨਹੀਂ ਹੋ ਸਕਿਆ। ਹਾਲਾਂਕਿ ਹੰਗਾਮੇ ਦੇ ਬਾਵਜੂਦ ਸਰਕਾਰ ਕੁਝ ਬਿੱਲਾਂ ਨੂੰ ਪਾਸ ਕਰਵਾਉਣ ਵਿਚ ਸਫਲ ਰਹੀ ਹੈ।
PM modi
ਹੋਰ ਪੜ੍ਹੋ: ਸ਼ਹੀਦਾਂ ਦੇ ਨਾਮ ਗਲਤ ਲਿਖਣ ਤੇ ਬੋਲਣ ’ਤੇ ਸ਼ਹੀਦ ਊਧਮ ਸਿੰਘ ਕਾਲਜ ਦੇ ਬਾਹਰ ਜਥੇਬੰਦੀਆਂ ਦਾ ਵਿਸ਼ਾਲ ਧਰਨਾ
ਸੰਸਦੀ ਦਲ ਦੀ ਬੈਠਕ ਵਿਚ ਆਲ ਇੰਡੀਆ ਮੈਡੀਕਲ ਐਜੂਕੇਸ਼ਨ ਕੋਟਾ ਯੋਜਨਾ ਵਿਚ ਹੋਰ ਪੱਛੜੀਆਂ ਸ਼੍ਰੇਣੀਆਂ ਲਈ 27 ਪ੍ਰਤੀਸ਼ਤ ਅਤੇ ਆਰਥਿਕ ਤੌਰ ਤੇ ਪੱਛੜੇ ਵਿਦਿਆਰਥੀਆਂ ਲਈ 10 ਪ੍ਰਤੀਸ਼ਤ ਰਾਖਵੇਂਕਰਨ ਦੀ ਵਿਵਸਥਾ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ, “ਕੱਲ੍ਹ ਤ੍ਰਿਣਮੂਲ ਕਾਂਗਰਸ ਦੇ ਇਕ ਸੰਸਦ ਮੈਂਬਰ ਨੇ ਟਵੀਟ ਕੀਤਾ ਸੀ।
Parliament Monsoon Session
ਹੋਰ ਪੜ੍ਹੋ: ਸੰਸਦ: ਹਰਸਿਮਰਤ ਬਾਦਲ ਨੇ ਹੇਮਾ ਮਾਲਿਨੀ ਨੂੰ ਫੜਾਏ ਕਣਕ ਦੇ ਛਿੱਟੇ, ਕਿਹਾ- ਆਓ ਕਿਸਾਨਾਂ ਨਾਲ ਖੜੀਏ
ਪ੍ਰਧਾਨ ਮੰਤਰੀ ਨੇ ਇਸ ਨੂੰ ਜਨਤਾ ਦਾ ਅਪਮਾਨ ਦੱਸਿਆ ਅਤੇ ਕਿਹਾ ਕਿ ਜਨਤਾ ਹੀ ਸੰਸਦ ਮੈਂਬਰਾਂ ਦੀ ਚੋਣ ਕਰਦੀ ਹੈ। ਪ੍ਰਧਾਨ ਮੰਤਰੀ ਨੇ ਇਸ ਬਿਆਨ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ... ਪਾਪੜੀ-ਚਾਟ ਬਣਾਉਣ ਦੀ ਗੱਲ ਕਰਨਾ ਇਕ ਅਪਮਾਨਜਨਕ ਬਿਆਨ ਹੈ। ਕਾਗਜ਼ ਲੈ ਕੇ ਟੁਕੜੇ ਕਰ ਕੇ ਸੁੱਟਣਾ ਅਤੇ ਮੁਆਫੀ ਵੀ ਨਾ ਮੰਗਣਾ ਉਹਨਾਂ ਦੇ ਹੰਕਾਰ ਨੂੰ ਦਰਸਾਉਂਦਾ ਹੈ। ”
Pralhad Joshi
ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋਣ ਦੀ ਘਟਨਾ 'ਤੇ ਮੁੱਖ ਮੰਤਰੀ ਨੇ ਜਤਾਈ ਚਿੰਤਾ, ਕੀਤਾ ਟਵੀਟ
ਜ਼ਿਕਰਯੋਗ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਸੋਮਵਾਰ ਨੂੰ ਸਰਕਾਰ 'ਤੇ ਜਲਦਬਾਜ਼ੀ 'ਚ ਬਿੱਲ ਪਾਸ ਕਰਨ ਦਾ ਆਰੋਪ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਸੱਤ-ਸੱਤ ਮਿੰਟਾਂ ਵਿਚ ਇਕ ਬਿਲ ਕਰਵਾਇਆ ਗਿਆ। ਓ ਬ੍ਰਾਇਨ ਨੇ ਇਕ ਟਵੀਟ ਵਿਚ ਕਿਹਾ, "ਪਹਿਲੇ 10 ਦਿਨਾਂ ਵਿਚ ਸੰਸਦ ਵਿਚ ਕਮਾਲ! ਮੋਦੀ-ਸ਼ਾਹ ਨੇ 12 ਬਿੱਲ ਪਾਸ ਕੀਤੇ ਅਤੇ ਇਸ ਦਾ ਔਸਤਨ ਸਮਾਂ ਸੱਤ ਮਿੰਟ ਪ੍ਰਤੀ ਬਿਲ ਹੈ”। ਉਹਨਾਂ ਕਿਹਾ ਕਿ, ‘ਬਿਲ ਪਾਸ ਕਰਾ ਰਹੇ ਹੋ ਜਾਂ ਪਾਪੜੀ ਚਾਟ ਬਣਾ ਰਹੇ ਹੋ’।
Parliament Monsoon Session
ਤ੍ਰਿਣਮੂਲ ਕਾਂਗਰਸ ਦੇ ਮੈਂਬਰ ਸ਼ਾਂਤਨੂ ਸੇਨ ਨੇ ਪਿਛਲੇ ਦਿਨੀਂ ਸੂਚਨਾ ਤਕਨਾਲੋਜੀ ਅਤੇ ਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਦੇ ਹੱਥਾਂ ਵਿਚੋਂ ਪੇਗਾਸਸ ਮੁੱਦੇ 'ਤੇ ਦਿੱਤੇ ਬਿਆਨ ਦੀ ਇਕ ਕਾਪੀ ਖੋਹ ਲਈ ਸੀ ਅਤੇ ਇਸ ਨੂੰ ਹਵਾ ਵਿਚ ਲਹਿਰਾਇਆ ਸੀ। ਸੇਨ ਨੂੰ ਬਾਅਦ ਵਿਚ ਮਾਨਸੂਨ ਸੈਸ਼ਨ ਦੇ ਬਾਕੀ ਸੈਸ਼ਨ ਲਈ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ। ਪ੍ਰਹਿਲਾਦ ਜੋਸ਼ੀ ਅਨੁਸਾਰ ਮੀਟਿੰਗ ਵਿਚ ਪੀਆਮ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਵਿਚ ਕੋਈ ਕਸਰ ਨਹੀਂ ਛੱਡੇਗੀ। ਉਹਨਾਂ ਕਿਹਾ ਕਿ ਬਿੱਲ ਕਿਸੇ ਸਰਕਾਰ ਦਾ ਨਹੀਂ ਹੁੰਦਾ ਬਲਕਿ ਲੋਕਾਂ ਦੀ ਭਲਾਈ ਲਈ ਹੁੰਦਾ ਹੈ।