16 ਕਰੋੜ ਦਾ ਟੀਕਾ ਲਗਾ ਕੇ ਵੀ ਨਹੀਂ ਬਚੀ ਬੱਚੀ ਦੀ ਜਾਨ, ਅਮਰੀਕਾ ਤੋਂ ਮੰਗਵਾਇਆ ਸੀ ਟੀਕਾ
Published : Aug 3, 2021, 6:03 pm IST
Updated : Aug 3, 2021, 6:03 pm IST
SHARE ARTICLE
Vedika Sourabh Shinde
Vedika Sourabh Shinde

ਮਾਪਿਆਂ ਨੇ ਕ੍ਰਾਊਡ ਫੰਡਿੰਗ ਤੋਂ 16 ਕਰੋੜ ਰੁਪਏ ਜਮ੍ਹਾਂ ਕਰ ਕੇ ਅਮਰੀਕਾ ਤੋਂ ਜ਼ੋਲਗੇਨਸਮਾ ਨਾਂ ਦਾ ਟੀਕਾ ਮੰਗਵਾਇਆ ਸੀ। 

ਨਵੀਂ ਦਿੱਲੀ - ਹਜ਼ਾਰਾਂ ਲੋਕਾਂ ਦੀਆਂ ਦੁਆਵਾਂ ਅਤੇ 16 ਕਰੋੜ ਦਾ ਟੀਕਾ ਵੀ 11 ਮਹੀਨੇ ਦੀ ਵੇਦਿਕਾ ਸ਼ਿੰਦੇ ਨੂੰ ਨਹੀਂ ਬਚਾ ਸਕਿਆ। ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਆਉਣ ਤੋਂ ਬਾਅਦ ਐਤਵਾਰ ਰਾਤ ਨੂੰ ਪੁਣੇ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਪਰ ਦੇਰ ਰਾਤ ਉਸ ਦੀ ਮੌਤ ਹੋ ਗਈ। ਮਹਾਰਾਸ਼ਟਰ ਦੇ ਪਿਮਪਰੀ ਚਿੰਚਵਾੜ ਦੇ ਰਹਿਣ ਵਾਲੇ ਸੌਰਭ ਸ਼ਿੰਦੇ ਦੀ ਧੀ ਨੂੰ ਸਪਾਈਨਲ ਮਾਸਕੂਲਰ ਐਟ੍ਰੋਫੀ (ਐਸਐਮਏ) ਨਾਂ ਦੀ ਇੱਕ ਜੈਨੇਟਿਕ ਬਿਮਾਰੀ ਸੀ।ਮਾਪਿਆਂ ਨੇ ਕ੍ਰਾਊਡ ਫੰਡਿੰਗ ਤੋਂ 16 ਕਰੋੜ ਰੁਪਏ ਜਮ੍ਹਾਂ ਕਰ ਕੇ ਅਮਰੀਕਾ ਤੋਂ ਜ਼ੋਲਗੇਨਸਮਾ ਨਾਂ ਦਾ ਟੀਕਾ ਮੰਗਵਾਇਆ ਸੀ। ਜਿਸ ਨੂੰ ਇਸ ਬਿਮਾਰੀ ਦਾ ਇਕ ਆਖ਼ਰੀ ਇਲਾਜ ਮੰਨਿਆ ਜਾਂਦਾ ਹੈ।

Vedika Sourabh Shinde,Vedika Sourabh Shinde

ਵੇਦਿਕਾ ਨੂੰ ਜੂਨ ਵਿਚ ਇਹ ਟੀਕਾ ਲਗਾ ਵੀ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੂਰਾ ਪਰਿਵਾਰ ਬਹੁਤ ਖੁਸ਼ ਸੀ ਅਤੇ ਵੇਦਿਕਾ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਵੀ ਕਾਫੀ ਚਰਚਾ ਵਿਚ ਆਈ ਸੀ ਹਾਲਾਂਕਿ, ਇਹ ਖੁਸ਼ੀ ਜ਼ਿਆਦਾ ਦੇਰ ਨਹੀਂ ਰਹੀ ਅਤੇ ਐਤਵਾਰ ਰਾਤ ਨੂੰ ਵੇਦਿਕਾ ਦੁਨੀਆ ਨੂੰ ਅਲਵਿਦਾ ਕਹਿ ਗਈ। ਵੇਦਿਕਾ ਦੇ ਜਾਣ ਤੋਂ ਬਾਅਦ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਮਦਦ ਕੀਤੀ ਸੀ, ਉਹ ਸਦਮੇ ਵਿਚ ਹਨ। ਲੋਕ ਸਵਾਲ ਚੁੱਕ ਰਹੇ ਹਨ ਕਿ 16 ਕਰੋੜ ਦਾ ਟੀਕਾ ਲਗਾਉਣ ਤੋਂ ਬਾਅਦ ਵੀ ਵੇਦਿਕਾ ਦੀ ਮੌਤ ਕਿਵੇਂ ਹੋਈ?

Vedika Sourabh Shinde,Vedika Sourabh Shinde

ਐਸਐਮਏ ਬਿਮਾਰੀ ਕੀ ਹੈ?
ਇਹ ਬਿਮਾਰੀ ਸਰੀਰ ਵਿਚ SMA-1 ਜੀਨ ਦੀ ਕਮੀ ਕਾਰਨ ਹੁੰਦੀ ਹੈ। ਇਸ ਨਾਲ ਬੱਚੇ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਦੁੱਧ ਦੀ ਇੱਕ ਬੂੰਦ ਪੀਣ ਨਾਲ ਵੀ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ। ਬੱਚਾ ਹੌਲੀ ਹੌਲੀ ਗਤੀਵਿਧੀ ਨੂੰ ਘਟਾਉਂਦਾ ਹੈ ਅਤੇ ਉਸ ਦੀ ਹੌਲੀ-ਹੌਲੀ ਮੌਤ ਹੋ ਜਾਂਦੀ ਹੈ। ਯੂਕੇ ਵਿਚ ਇਸ ਬਿਮਾਰੀ ਤੋਂ ਪੀੜਤ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਹਰ ਸਾਲ ਲਗਭਗ 60 ਬੱਚਿਆਂ ਨੂੰ ਇਹ ਜਮਾਂਦਰੂ ਬਿਮਾਰੀ ਹੁੰਦੀ ਹੈ।

Vedika Sourabh Shinde,Vedika Sourabh Shinde

ਇਸ ਬਿਮਾਰੀ ਵਿਚ ਵਰਤਿਆ ਜਾਣ ਵਾਲਾ Jolgensma ਟੀਕਾ ਅਮਰੀਕਾ, ਜਰਮਨੀ ਅਤੇ ਜਾਪਾਨ ਵਿਚ ਬਣਾਇਆ ਗਿਆ ਹੈ। ਟੀਕੇ ਦੀ ਸਿਰਫ ਇੱਕ ਖੁਰਾਕ ਹੀ ਕਾਰਗਰ ਹੁੰਦੀ ਹੈ। ਇਹ ਜੀਨ ਥੈਰੇਪੀ ਵਾਂਗ ਕੰਮ ਕਰਦਾ ਹੈ। ਜੀਨ ਥੈਰੇਪੀ ਮੈਡੀਕਲ ਜਗਤ ਵਿਚ ਇੱਕ ਵੱਡੀ ਖੋਜ ਹੈ। ਇਹ ਲੋਕਾਂ ਵਿੱਚ ਉਮੀਦ ਜਗਾਉਂਦਾ ਹੈ ਕਿ ਇੱਕ ਖੁਰਾਕ ਇੱਕ ਘਾਤਕ ਬਿਮਾਰੀ ਦਾ ਇਲਾਜ ਕਰ ਸਕਦੀ ਹੈ ਜੋ ਪੀੜ੍ਹੀਆਂ ਤੋਂ ਚਲੀ ਆ ਰਹੀ ਹੈ। ਇਹ ਟੀਕਾ ਬਹੁਤ ਹੀ ਦੁਰਲੱਭ ਅਤੇ ਕੀਮਤੀ ਹੈ, ਇਸ ਲਈ ਬਹੁਤ ਮਹਿੰਗਾ ਹੈ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement