
622 ਅਜਿਹੀਆਂ ਅਸਾਮੀਆਂ ਖਾਲੀ ਹਨ, ਜਿਨ੍ਹਾਂ ਨੂੰ ਰਾਜ ਸਰਕਾਰਾਂ ਵੱਲੋਂ ਤਰੱਕੀ ਦੇ ਆਧਾਰ 'ਤੇ ਭਰਿਆ ਜਾਣਾ ਸੀ
ਨਵੀਂ ਦਿੱਲੀ: ਦੇਸ਼ ਵਿੱਚ ਆਈਏਐਸ ਅਧਿਕਾਰੀਆਂ ਦੀਆਂ 1472 ਅਸਾਮੀਆਂ ਖਾਲੀ ਹਨ। ਇਨ੍ਹਾਂ ਵਿੱਚੋਂ 850 ਅਜਿਹੇ ਹਨ ਜਿਨ੍ਹਾਂ ਨੂੰ ਯੂਪੀਐਸਸੀ ਵੱਲੋਂ ਆਈਏਐਸ ਵਿੱਚ ਸਿੱਧੇ ਤੌਰ ’ਤੇ ਭਰਤੀ ਕੀਤਾ ਜਾਣਾ ਸੀ। 622 ਅਜਿਹੀਆਂ ਅਸਾਮੀਆਂ ਖਾਲੀ ਹਨ, ਜਿਨ੍ਹਾਂ ਨੂੰ ਰਾਜ ਸਰਕਾਰਾਂ ਵੱਲੋਂ ਤਰੱਕੀ ਦੇ ਆਧਾਰ 'ਤੇ ਭਰਿਆ ਜਾਣਾ ਸੀ
PHOTO
ਅਧਿਕਾਰੀਆਂ ਦੀ ਨਿਰਧਾਰਿਤ ਗਿਣਤੀ ਨਾ ਹੋਣ ਕਾਰਨ ਲੈਟਰਲ ਐਂਟਰੀ ਅਤੇ ਹੋਰ ਸੇਵਾਵਾਂ ਦੇ ਅਧਿਕਾਰੀਆਂ ਤੋਂ ਕੰਮ ਲਿਆ ਜਾ ਰਿਹਾ ਹੈ। ਅਫਸਰਾਂ ਦੀ ਘਾਟ ਕਾਰਨ ਕੇਂਦਰੀ ਡੈਪੂਟੇਸ਼ਨ 'ਤੇ ਸੂਬਿਆਂ ਤੋਂ ਆਉਣ ਵਾਲੇ ਅਧਿਕਾਰੀਆਂ ਦੀ ਗਿਣਤੀ ਹਰ ਸਾਲ ਘਟਦੀ ਜਾ ਰਹੀ ਹੈ। ਕੇਂਦਰ ਸਰਕਾਰ ਤੋਂ ਸੰਯੁਕਤ ਸਕੱਤਰ ਅਤੇ ਹੋਰ ਸੀਨੀਅਰ ਏ.ਜੀ.ਐਸ. ਅਫਸਰਾਂ ਦੀ ਘਾਟ ਕਾਰਨ ਕੇਂਦਰ ਸਰਕਾਰ ਲੇਟਰਲ ਐਂਟਰੀ ਕਰਕੇ ਲੋੜ ਪੂਰੀ ਕਰ ਰਹੀ ਹੈ।
PHOTO
ਬਾਸਵਾਨ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਸਿੱਧੀ ਭਰਤੀ ਰਾਹੀਂ ਹਰ ਸਾਲ 180 ਤੋਂ ਵੱਧ ਅਧਿਕਾਰੀ ਨਿਯੁਕਤ ਨਹੀਂ ਕੀਤੇ ਜਾ ਸਕਦੇ ਹਨ। ਕਮੇਟੀ ਦਾ ਕਹਿਣਾ ਹੈ ਕਿ ਜੇਕਰ ਇਸ ਤੋਂ ਵੱਧ ਗਿਣਤੀ ਲਈ ਜਾਂਦੀ ਹੈ ਤਾਂ ਉਨ੍ਹਾਂ ਦੀ ਗੁਣਵੱਤਾ ਨਾਲ ਸਮਝੌਤਾ ਹੋ ਸਕਦਾ ਹੈ। ਪੰਜਾਬ ਵਿਚ ਆਈਏਐਸ ਦੇ ਕੁਲ 231 ਪਦ ਹਨ ਜਿਨ੍ਹਾਂ ਵਿਚੋਂ 16.5% ਖਾਲੀ ਹਨ। ਇਸੇ ਤਰ੍ਹਾਂ ਹਰਿਆਣਾ ਵਿਚ ਕੁਲ ਪਦ 215 ਹਨ ਜਿਨ੍ਹਾਂ ਵਿਚੋਂ 17,2 ਪਦ ਖਾਲੀ ਹਨ।