ਭਾਜਪਾ ਪ੍ਰਧਾਨ ਬਣਾਏ ਜਾਣ ਦੇ ਕਿਆਸੇ ਹੋਏ ਹੋਰ ਮਜ਼ਬੂਤ
Nagpur : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਨਿਚਰਵਾਰ ਨੂੰ ਨਾਗਪੁਰ ’ਚ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਦੇ ਕੁੱਝ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ।
ਆਰ.ਐਸ.ਐਸ. ਦੇ ਅਹੁਦੇਦਾਰਾਂ ਨਾਲ ਇਹ ਮੁਲਾਕਾਤ ਅਜਿਹੇ ਸਮੇਂ ਮਹੱਤਵਪੂਰਨ ਹੈ ਜਦੋਂ ਕਿਆਸੇ ਲਗਾਏ ਜਾ ਰਹੇ ਹਨ ਕਿ ਫੜਨਵੀਸ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ।
ਸੂਤਰਾਂ ਮੁਤਾਬਕ ਫੜਨਵੀਸ ਨੇ ਰੇਸ਼ਿਮਬਾਗ ਇਲਾਕੇ ’ਚ ਡਾ. ਹੇਡਗੇਵਾਰ ਸਮ੍ਰਿਤੀ ਮੰਦਰ ਦਾ ਦੌਰਾ ਕੀਤਾ ਅਤੇ ਆਰ.ਐੱਸ.ਐੱਸ. ਦੇ ਕੁੱਝ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ। ਹਾਲਾਂਕਿ ਉਨ੍ਹਾਂ ਦੀ ਬੈਠਕ ’ਚ ਕੀ ਹੋਇਆ, ਇਸ ਦਾ ਪਤਾ ਨਹੀਂ ਲੱਗ ਸਕਿਆ।
ਉਪ ਮੁੱਖ ਮੰਤਰੀ ਨਾਗਪੁਰ ’ਚ ਭਾਜਪਾ ਦੇ ਸੰਮੇਲਨ ’ਚ ਵੀ ਸ਼ਾਮਲ ਹੋਣਗੇ। ਫੜਨਵੀਸ ਨੇ ਸ਼ੁਕਰਵਾਰ ਨੂੰ ਉਨ੍ਹਾਂ ਰੀਪੋਰਟਾਂ ਨੂੰ ਖਾਰਜ ਕਰ ਦਿਤਾ ਸੀ ਕਿ ਉਨ੍ਹਾਂ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਦੇ ਅਹੁਦੇ ਲਈ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲਬਾਤ ਮੀਡੀਆ ਵਲੋਂ ਸ਼ੁਰੂ ਕੀਤੀ ਗਈ ਹੈ ਅਤੇ ਸਿਰਫ ਮੀਡੀਆ ਤਕ ਸੀਮਿਤ ਹੈ।