
Pune Gym Death News: ਪਾਣੀ ਪੀਣ ਤੋਂ ਬਾਅਦ ਬੇਹੋਸ਼ ਹੋ ਗਿਆ ਨੌਜਵਾਨ
37-Year-Old Man Dies After Workout Session In Pune Gym: ਪੁਣੇ ਦੇ ਪਿੰਪਰੀ-ਚਿੰਚਵਾੜ ਇਲਾਕੇ ਵਿੱਚ ਇਕ ਜਿੰਮ ਵਿੱਚ ਕਸਰਤ ਕਰਦੇ ਸਮੇਂ ਇੱਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 37 ਸਾਲਾ ਮਿਲਿੰਦ ਕੁਲਕਰਨੀ ਆਮ ਵਾਂਗ ਕਸਰਤ ਕਰ ਰਿਹਾ ਸੀ, ਇੱਕ ਸੈਸ਼ਨ ਖਤਮ ਕਰਨ ਤੋਂ ਬਾਅਦ ਉਸ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ, ਜਦੋਂ ਉਹ ਪਾਣੀ ਪੀ ਰਿਹਾ ਸੀ, ਤਾਂ ਉਹ ਅਚਾਨਕ ਜ਼ਮੀਨ 'ਤੇ ਬੇਹੋਸ਼ ਹੋ ਗਿਆ।
ਇਹ ਘਟਨਾ ਸ਼ਨੀਵਾਰ ਸਵੇਰੇ ਵਾਪਰੀ। ਇਹ ਸਾਰੀ ਘਟਨਾ ਜਿੰਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ। ਮਿਲਿੰਦ ਦੇ ਡਿੱਗਦੇ ਹੀ ਉੱਥੇ ਮੌਜੂਦ ਲੋਕ ਤੁਰੰਤ ਉਸ ਕੋਲ ਪਹੁੰਚੇ ਅਤੇ ਉਸ ਨੂੰ ਨੇੜਲੇ ਯਸ਼ਵੰਤ ਰਾਓ ਚਵਾਨ ਮੈਮੋਰੀਅਲ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਿੰਮ ਮੈਨੇਜਰ ਦਾ ਕਹਿਣਾ ਹੈ ਕਿ ਮਿਲਿੰਦ ਕੁਲਕਰਨੀ ਇੱਕ ਨਿਯਮਿਤ ਰੂਪ ਵਿਚ ਜਿੰਮ ਆਉਣ ਵਾਲੇ ਤੇ ਇੱਕ ਤਜਰਬੇਕਾਰ ਜਿੰਮ ਮੈਂਬਰ ਸਨ।
ਮਿਲਿੰਦ ਪਿਛਲੇ 6 ਮਹੀਨਿਆਂ ਤੋਂ ਨਿਯਮਿਤ ਤੌਰ 'ਤੇ ਜਿੰਮ ਜਾ ਰਿਹਾ ਸੀ ਅਤੇ ਉਸਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ। ਉਸ ਦੀ ਪਤਨੀ ਖੁਦ ਇੱਕ ਡਾਕਟਰ ਹੈ।
ਡਾਕਟਰਾਂ ਨੇ ਪੋਸਟਮਾਰਟਮ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ। ਮ੍ਰਿਤਕ ਦੇ ਦਿਲ ਵਿੱਚ 60 ਤੋਂ 70 ਪ੍ਰਤੀਸ਼ਤ ਬਲਾਕੇਜ ਸੀ, ਜਿਸ ਬਾਰੇ ਉਹ ਸ਼ਾਇਦ ਅਣਜਾਣ ਸੀ। ਇਹ ਉਸ ਦਾ ਪਹਿਲਾ ਦਿਲ ਦਾ ਦੌਰਾ ਹੋ ਸਕਦਾ ਹੈ। ਲਾਸ਼ ਨੂੰ ਪੋਸਟਮਾਰਟਮ ਲਈ YCMH ਭੇਜ ਦਿੱਤਾ ਗਿਆ।
"(For more news apart from “37-Year-Old Man Dies After Workout Session In Pune Gym , ” stay tuned to Rozana Spokesman.)