
ਪਿੰਡ ਤੱਕ ਸੜਕ ਨਾ ਹੋਣ ਕਰਕੇ ਨਹੀਂ ਪਹੁੰਚ ਸਕੀ ਸੀ ਐਂਬੂਲੈਂਸ
Daughter carries mother on her back for 5 km for treatment, dies : ਓੜੀਸਾ ਦੇ ਕੰਧਮਾਲ ਜ਼ਿਲ੍ਹੇ ’ਚ ਮਾਂ ਦੀ ਜਾਨ ਬਚਾਉਣ ਲਈ 15 ਸਾਲਾ ਧੀ ਉਸਨੂੰ ਪਿੱਠ ’ਤੇ ਚੁੱਕ ਕੇ ਜੰਗਲ ਰਾਹੀਂ 5 ਕਿਲੋਮੀਟਰ ਤੱਕ ਪੈਦਲ ਤੁਰੀ। ਇਸ ਤੋਂ ਬਾਅਦ ਇਕ ਵਿਅਕਤੀ ਦੀ ਮਦਦ ਨਾਲ ਮੋਟਰਸਾਈਕਲ ’ਤੇ ਉਨ੍ਹਾਂ ਨੂੰ ਐਂਬੂਲੈਂਸ ਤੱਕ ਪਹੁੰਚਾਇਆ ਗਿਆ। ਜਦਕਿ ਹਸਪਤਾਲ ਤੱਕ ਪਹੁੰਚਦਿਆਂ ਰਸਤੇ ਵਿਚ ਹੀ ਮਹਿਲਾ ਦੀ ਮੌਤ ਗਈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਡੁਮੇਰੀ ਪਿੰਡ ’ਚ ਬਾਲਾਮਾਦੂ ਮਾਝੀ ਨਾਮੀ ਇਕ ਮਹਿਲਾ ਨੂੰ ਸੌਂਦੇ ਸਮੇਂ ਜ਼ਹਿਰੀਲੇ ਸੱਪ ਨੇ ਡੱਸ ਲਿਆ ਸੀ। ਮਹਿਲਾ ਨੂੰ ਹਸਪਤਾਲ ਪਹੁੰਚਾਉਣ ਲਈ ਤੁਰੰਤ 108 ਐਂਬੂਲੈਂਸ ਸੇਵਾ ਨੂੰ ਫੋਨ ਕੀਤਾ ਗਿਆ, ਪਰ ਪਿੰਡ ਤੱਕ ਸੜਕ ਨਾ ਹੋਣ ਕਾਰਨ ਐਂਬੂਲੈਂਸ ਨੇੜਲੇ ਪਿੰਡ ਸਾਰਾਮੁੰਡੀ ਤੱਕ ਹੀ ਪਹੁੰਚ ਸਕੀ। ਜੋ ਮਹਿਲਾ ਦੇ ਪਿੰਡ ਤੋਂ ਅੱਠ ਕਿਲੋਮੀਟਰ ਦੂਰ ਹੈ।
ਕੋਈ ਹੋਰ ਬਦਲ ਨਾ ਹੋਣ ਕਾਰਨ 15 ਸਾਲਾ ਧੀ ਨੇ ਮਾਂ ਨੂੰ ਪਿੱਠ ’ਤੇ ਚੁੱਕਿਆ ਤੇ ਜੰਗਲ ਦੇ ਰਸਤੇ ਤੁਰਦੀ ਹੋਈ ਪੰਜ ਕਿਲੋਮੀਟਰ ਦੂਰ ਸਾਰਾਮੁੰਡੀ ਪੁੱਜੀ। ਜਿੱਥੋਂ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਪਰ ਮਹਿਲਾ ਰਸਤੇ ’ਚ ਹੀ ਦਮ ਤੋੜ ਗਈ।