
ਸ਼ਿਕਾਇਤਕਰਤਾ ਨੇ ਬੇਟੇ ਨੂੰ ਅਗਵਾ ਕਰਨ ਦੇ ਲਾਏ ਸਨ ਦੋਸ਼
Former DSP Ajay Kumar Pandey News in punjabi : ਸੀਆਰਪੀਐਫ਼ ਦੇ ਸਾਬਕਾ ਡੀਐਸਪੀ ਅਜੇ ਕੁਮਾਰ ਪਾਂਡੇ ਨੇ ਅਦਾਲਤ ਵਿਚ ਆਪਣੇ ਵਿਰੁਧ ਦਰਜ ਹੋਈ ਐਫ਼ਆਈਆਰ ਰੱਦ ਕਰਵਾਉਣ ਲਈ ਪਟੀਸ਼ਨ ਪਾਈ ਹੈ। ਪਟੀਸ਼ਨਕਰਤਾ ਨੇ ਦੱਸਿਆ ਕਿ 1986 ਵਿਚ ਉਹ ਬਾਰਾਮੂਲਾ ਵਿਚ ਤੈਨਾਤ ਸੀ ਤਾਂ ਉਸ ਵੇਲੇ ਇਸ ਖੇਤਰ ਵਿਚ ਅਤਿਵਾਦ ਦਾ ਬਹੁਤ ਜ਼ਿਆਦਾ ਜ਼ੋਰ ਸੀ।
ਉਸੇ ਵੇਲੇ ਉਸ ਨੂੰ ਇਕ ਆਪਰੇਸ਼ਨ ਦੀ ਅਗਵਾਈ ਕਰਨੀ ਪਈ ਜਿਸ ਵਿਚ ਕਈ ਅਤਿਵਾਦੀ ਮਾਰੇ ਗਏ। ਉਸ ਨੇ ਇਹ ਵੀ ਦੱਸਿਆ ਕਿ ਉਸ ਉਤੇ ਰਾਕੇਟ ਲਾਂਚਰ ਦਾ ਅਸਫਲ ਹਮਲਾ ਹੋਇਆ ਪਰ ਉਹ ਵਾਲ-ਵਾਲ ਬਚ ਗਿਆ
ਇਸ ਤੋਂ ਬਾਅਦ ਉਸ ਵਿਰੁਧ ਇਕ ਐਫ਼ਆਈਆਰ ਦਰਜ ਕੀਤੀ ਗਈ। ਇਸ ਐਫ਼ਆਈਆਰ ਵਿਚ ਸ਼ਿਕਾਇਤਕਰਤਾ ਪੀਰਜ਼ਾਦਾ ਘ. ਮੁਹੰਮਦ ਪੁੱਤਰ ਨਬੀ ਵਾਸੀ ਖੋਰੇ ਪੱਟਨ ਨੇ ਦੋਸ਼ ਲਾਇਆ ਕਿ ਤਤਕਾਲੀ ਡੀਐਸਪੀ ਪਾਂਡੇ ਨੇ ਉਸ ਦੇ ਪੁੱਤਰ ਪੀਰ ਮੁਹੰਮਦ ਨੂੰ ਅਗਵਾ ਕਰ ਲਿਆ ਸੀ ਤੇ ਅਗਵਾ ਕਰਨ ਤੋਂ ਬਾਅਦ ਉਸ ਦਾ ਫਰਜ਼ੀ ਐਨਕਾਊਂਟਰ ਕਰ ਦਿੱਤਾ ਗਿਆ।
ਪਟੀਸ਼ਨਕਰਤਾ ਨੇ ਦੱਸਿਆ ਕਿ ਡੈਸਕ ਅਫ਼ਸਰ ਨੇ ਕੋਰਟ ਆਫ਼ ਇਨਕੁਆਰੀ ਦੁਆਰਾ ਦਰਜ ਕੀਤੇ ਗਏ ਨਤੀਜਿਆਂ ਨਾਲ ਸਹਿਮਤੀ ਪ੍ਰਗਟਾਈ ਅਤੇ ਸਿਫ਼ਾਰਸ਼ ਕੀਤੀ ਕਿ ਅਧਿਕਾਰੀ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਲਈ ਕੋਈ ਕੇਸ ਨਾ ਬਣਾਇਆ ਜਾਵੇ। ਇਸ ਦੇ ਬਾਵਜੂਦ ਉਸ ਵਿਰੁਧ ਐਫਆਈਆਰ ਦਰਜ ਕਰ ਲਈ ਗਈ। ਪਟੀਸ਼ਨਕਰਤਾ ਨੇ ਆਪਣੇ ਆਪ ਨੂੰ ਸਨਮਾਨਿਤ ਅਧਿਕਾਰੀ ਦੱਸਦਿਆਂ ਅਦਾਲਤ ਨੂੰ ਇਸ ਐਫ਼ਆਈਆਰ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।
"(For more news apart from “Former DSP Ajay Kumar Pandey News in punjabi , ” stay tuned to Rozana Spokesman.)