Delhi News : ‘ਇੰਡੀਆ' ਸਮੂਹ ਦੀ ਬੈਠਕ 7 ਅਗਸਤ ਨੂੰ, 8 ਅਗਸਤ ਨੂੰ ਚੋਣ ਕਮਿਸ਼ਨ ਵਲ ਮਾਰਚ ਕਰਨ ਦੀ ਯੋਜਨਾ

By : BALJINDERK

Published : Aug 3, 2025, 8:52 pm IST
Updated : Aug 3, 2025, 8:52 pm IST
SHARE ARTICLE
file photo
file photo

Delhi News : ਵਿਰੋਧੀ ਪਾਰਟੀਆਂ ਵੋਟਰ ਸੂਚੀਆਂ ਦੇ ਵਿਰੋਧ 'ਚ 8 ਅਗਸਤ ਨੂੰ ਭਾਰਤ ਚੋਣ ਕਮਿਸ਼ਨ ਦੇ ਦਫ਼ਤਰ ਤਕ ਮਾਰਚ ਕੱਢਣ ਦੀ ਯੋਜਨਾ ਬਣਾ ਰਹੀਆਂ ਹਨ

Delhi Latest News in Punjabi : ਵਿਰੋਧੀ ਧਿਰ ‘ਇੰਡੀਆ’ ਸਮੂਹ ਦੇ ਨੇਤਾ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਮੁੱਦੇ ਬਾਰੇ ਰਣਨੀਤੀ ਉਤੇ ਚਰਚਾ ਕਰਨ ਲਈ 7 ਅਗਸਤ ਨੂੰ ਰਾਤ ਦੇ ਖਾਣੇ ਦੀ ਬੈਠਕ ਕਰ ਸਕਦੇ ਹਨ। ਸੂਤਰਾਂ ਨੇ ਦਸਿਆ ਕਿ ਵਿਰੋਧੀ ਪਾਰਟੀਆਂ ਵੋਟਰ ਸੂਚੀਆਂ ਦੇ ਐਸ.ਆਈ.ਆਰ. ਦੇ ਵਿਰੋਧ ਵਿਚ 8 ਅਗਸਤ ਨੂੰ ਭਾਰਤ ਚੋਣ ਕਮਿਸ਼ਨ ਦੇ ਦਫ਼ਤਰ ਤਕ ਮਾਰਚ ਕੱਢਣ ਦੀ ਯੋਜਨਾ ਬਣਾ ਰਹੀਆਂ ਹਨ। 

ਸੰਸਦ ਦੇ ਮਾਨਸੂਨ ਸੈਸ਼ਨ ’ਚ ਐਸ.ਆਈ.ਆਰ. ਮੁੱਦੇ ਉਤੇ ਰੁਕਾਵਟ ਦੇ ਵਿਚਕਾਰ ਇਹ ਕਦਮ ਚੁਕਿਆ ਗਿਆ ਹੈ, ਜੋ ਸੱਤਾਧਾਰੀ ਗਠਜੋੜ ਤੋਂ ਸਕਾਰਾਤਮਕ ਹੁੰਗਾਰਾ ਲੈਣ ’ਚ ਅਸਫਲ ਰਹਿਣ ਕਾਰਨ ਲਗਭਗ ਅਸਫਲ ਰਿਹਾ ਹੈ। 

ਸੂਤਰਾਂ ਮੁਤਾਬਕ ਐਸ.ਆਈ.ਆਰ. ਮੁੱਦੇ ਉਤੇ ਅਪਣੀ ਰਣਨੀਤੀ ਉਤੇ ਚਰਚਾ ਕਰਨ ਲਈ ਇੰਡੀਆ ਬਲਾਕ ਪਾਰਟੀ ਦੇ ਨੇਤਾ 7 ਅਗਸਤ ਨੂੰ ਡਿਨਰ ਮੀਟਿੰਗ ਕਰਨਗੇ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਦਾ ਐਲਾਨ ਹੋ ਚੁੱਕਾ ਹੈ ਅਤੇ ਕਈ ਵਿਰੋਧੀ ਨੇਤਾਵਾਂ ਨੇ ਸੰਕੇਤ ਦਿਤੇ ਹਨ ਕਿ ਉਹ ਸਾਂਝੇ ਉਮੀਦਵਾਰ ਨੂੰ ਵੀ ਮੈਦਾਨ ’ਚ ਉਤਾਰ ਸਕਦੇ ਹਨ। 

ਵਿਰੋਧੀ ਪਾਰਟੀਆਂ ਨੇ ਬਿਹਾਰ ’ਚ ਐਸ.ਆਈ.ਆਰ. ਅਭਿਆਸ ਉਤੇ ਖਦਸ਼ਾ ਜ਼ਾਹਰ ਕਰਦਿਆਂ ਚੇਤਾਵਨੀ ਦਿਤੀ ਹੈ ਕਿ ਇਸ ਨਾਲ ਬਹੁਤ ਸਾਰੇ ਲੋਕ ਵੋਟ ਤੋਂ ਵਾਂਝੇ ਹੋ ਜਾਣਗੇ ਅਤੇ ਉਨ੍ਹਾਂ ਨੇ ਇਸ ਨੂੰ ‘ਵੋਟ ਬੰਦੀ’ ਅਤੇ ‘ਵੋਟ ਚੋਰੀ’ ਕਰਾਰ ਦਿਤਾ ਹੈ। ‘ਇੰਡੀਆ’ ਬਲਾਕ ਦੀਆਂ ਪਾਰਟੀਆਂ ਸੰਸਦ ਦੇ ਅੰਦਰ ਅਤੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। 

(For more news apart from 'India' group meeting on August 7, plans to march towards Election Commission on August 8 News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement