Jaipur News : ਰਾਜਸਥਾਨ ਦੇ ਮੰਤਰੀ ਦੇ ਬਿਆਨ ਮਗਰੋਂ ਛਿੜਿਆ ਸਿਆਸੀ ਵਿਵਾਦ

By : BALJINDERK

Published : Aug 3, 2025, 8:13 pm IST
Updated : Aug 3, 2025, 8:13 pm IST
SHARE ARTICLE
ਰਾਜਸਥਾਨ ਦੇ ਉਦਯੋਗ ਤੇ ਵਣਜ ਰਾਜ ਮੰਤਰੀ ਕੇ.ਕੇ. ਵਿਸ਼ਨੋਈ
ਰਾਜਸਥਾਨ ਦੇ ਉਦਯੋਗ ਤੇ ਵਣਜ ਰਾਜ ਮੰਤਰੀ ਕੇ.ਕੇ. ਵਿਸ਼ਨੋਈ

Jaipur News : ਮਨੁੱਖਾਂ ਕਾਰਨ ਪੈਦਾ ਹੋਏ ਸੰਕਟ ਦੀ ਜ਼ਿੰਮੇਵਾਰੀ ਦੇਵਤਿਆਂ ਉਤੇ ਪਾਉਣਾ ਹਾਸੋਹੀਣਾ ਹੈ : ਕਾਂਗਰਸ,

Jaipur Latest News in Punjabi : ਰਾਜਸਥਾਨ ਦੇ ਉਦਯੋਗ ਤੇ ਵਣਜ ਰਾਜ ਮੰਤਰੀ ਕੇ.ਕੇ. ਵਿਸ਼ਨੋਈ ਨੇ ਬਾੜਮੇਰ ਜ਼ਿਲ੍ਹੇ ਦੇ ਬਾਲੋਤਰਾ ਇਲਾਕੇ ’ਚ ਘਰਾਂ ਅਤੇ ਖੇਤਾਂ ’ਚ ਪ੍ਰਦੂਸ਼ਿਤ ਪਾਣੀ ਦਾਖਲ ਹੋਣ ਦੇ ਮੁੱਦੇ ਉਤੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਜਦੋਂ ਵੀ ਮੁੱਖ ਮੰਤਰੀ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਦੇ ਹਨ ਤਾਂ ਇੰਨਾ ਭਾਰੀ ਮੀਂਹ ਪੈਂਦਾ ਹੈ ਕਿ ਉਹ ਭਗਵਾਨ ਇੰਦਰ ਨੂੰ ਇਸ ਨੂੰ ਹੌਲੀ ਕਰਨ ਦੀ ਬੇਨਤੀ ਕਰਨ ਲਈ ਮਜ਼ਬੂਰ ਹੁੰਦੇ ਹਨ। 

ਮੰਤਰੀ ਦੀ ਟਿਪਣੀ ਦੀ ਆਲੋਚਨਾ ਕਰਦਿਆਂ ਕਾਂਗਰਸ ਨੇ ਕਿਹਾ ਕਿ ਮਨੁੱਖੀ ਸੰਕਟ ਦੀ ਜ਼ਿੰਮੇਵਾਰੀ ਦੇਵਤਿਆਂ ਉਤੇ ਪਾਉਣਾ ਹਾਸੋਹੀਣਾ ਹੈ। 

ਬਾੜਮੇਰ ਦੇ ਦੌਰੇ ਦੌਰਾਨ ਵਿਸ਼ਨੋਈ ਨੇ ਕਿਹਾ ਸੀ, ‘‘ਜਿਸ ਜ਼ਿਲ੍ਹੇ ਦੀ ਅਸੀਂ ਗੱਲ ਕਰ ਰਹੇ ਹਾਂ, ਬਾੜਮੇਰ-ਬਲੋਤਰਾ, ਉਤੇ ਭਗਵਾਨ ਇੰਦਰ ਬਹੁਤ ਉਦਾਰ ਹਨ। ਜਦੋਂ ਵੀ ਭਾਜਪਾ ਦੀ ਸਰਕਾਰ ਬਣਦੀ ਹੈ ਅਤੇ ਸਾਡੇ ਮੁੱਖ ਮੰਤਰੀ ਭਰਤਪੁਰ ’ਚ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਦੇ ਹਨ ਤਾਂ ਇੱਥੇ ਇੰਨੀ ਭਾਰੀ ਬਾਰਸ਼ ਹੁੰਦੀ ਹੈ ਕਿ ਮੁੱਖ ਮੰਤਰੀ ਨੂੰ ਭਗਵਾਨ ਇੰਦਰ ਨੂੰ ਮੀਂਹ ’ਚ ਢਿੱਲ ਦੇਣ ਦੀ ਬੇਨਤੀ ਕਰਨੀ ਪੈਂਦੀ ਹੈ ਤਾਂ ਜੋ ਲੋਕ ਅਪਣਾ ਜੀਵਨ ਬਤੀਤ ਕਰ ਸਕਣ।’’

ਬਲੋਤਰਾ ਜੋਜਰੀ ਨਦੀ ਵਿਚੋਂ ਵਗਣ ਵਾਲੇ ਪ੍ਰਦੂਸ਼ਿਤ ਪਾਣੀ ਦੀ ਲਗਾਤਾਰ ਸਮੱਸਿਆ ਨਾਲ ਜੂਝ ਰਿਹਾ ਹੈ। ਜੋਧਪੁਰ ਅਤੇ ਪਾਲੀ ਦੀਆਂ ਫੈਕਟਰੀਆਂ ਤੋਂ ਉਦਯੋਗਿਕ ਰਹਿੰਦ-ਖੂੰਹਦ ਲਿਜਾਣ ਵਾਲੀ ਨਦੀ ਮਾਨਸੂਨ ਦੌਰਾਨ ਉਫ਼ਾਨ ’ਤੇ ਆ ਜਾਂਦੀ ਹੈ, ਜਿਸ ਨਾਲ ਬਲੋਤਰਾ ਦੇ ਪਿੰਡ ਕਾਲੇ, ਬਦਬੂਦਾਰ ਪਾਣੀ ਨਾਲ ਡੁੱਬ ਜਾਂਦੇ ਹਨ। 

ਵਿਸ਼ਨੋਈ ਦੀ ਟਿਪਣੀ ਦੀ ਆਲੋਚਨਾ ਕਰਦਿਆਂ ਬਾੜਮੇਰ ਦੇ ਬਾਇਟੂ ਹਲਕੇ ਤੋਂ ਕਾਂਗਰਸੀ ਵਿਧਾਇਕ ਹਰੀਸ਼ ਚੌਧਰੀ ਨੇ ਕਿਹਾ ਕਿ ਮਨੁੱਖੀ ਸੰਕਟ ਦੀ ਜ਼ਿੰਮੇਵਾਰੀ ਦੇਵਤਿਆਂ ਉਤੇ ਪਾਉਣਾ ਹਾਸੋਹੀਣਾ ਹੈ। ਉਨ੍ਹਾਂ ਕਿਹਾ, ‘‘ਮੰਤਰੀ ਨੇ ਨਾ ਸਿਰਫ ਅਸਲ ਮੁੱਦੇ ਨੂੰ ਮੋੜਿਆ ਹੈ, ਬਲਕਿ ਇਹ ਵੀ ਕਿਹਾ ਹੈ ਕਿ ਸਰਕਾਰ ਇਸ ਨੂੰ ਹੱਲ ਕਰਨ ਵਿਚ ਅਸਮਰੱਥ ਹੈ ਅਤੇ ਸਿਰਫ ਪ੍ਰਾਰਥਨਾਵਾਂ ਹੀ ਮਦਦ ਕਰ ਸਕਦੀਆਂ ਹਨ। ਇਹ ਹਾਸੋਹੀਣਾ ਹੈ।’’

ਚੌਧਰੀ ਨੇ ਦਾਅਵਾ ਕੀਤਾ ਕਿ ਜੋਜਰੀ ਨਦੀ ਦੇ ਨੇੜੇ ਦੇ ਇਲਾਕੇ ਡੁੱਬ ਗਏ ਹਨ ਅਤੇ ਗੰਦਾ ਪਾਣੀ ਘਰਾਂ, ਖੇਤਾਂ ਅਤੇ ਹੋਰ ਇਮਾਰਤਾਂ ਵਿਚ ਦਾਖਲ ਹੋ ਗਿਆ ਹੈ। ਜਦੋਂ ਮੀਂਹ ਦੌਰਾਨ ਨਦੀ ਵਿਚ ਪਾਣੀ ਭਰ ਜਾਂਦਾ ਹੈ ਤਾਂ ਸਮੱਸਿਆ ਹੋਰ ਵਿਗੜ ਜਾਂਦੀ ਹੈ। 

ਸਥਾਨਕ ਲੋਕਾਂ ਨੇ ਇਸ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਕਈ ਸਾਲਾਂ ਤੋਂ ਇਸ ਸਮੱਸਿਆ ਤੋਂ ਪ੍ਰਭਾਵਤ ਹਨ ਅਤੇ ਜੋਧਪੁਰ ਅਤੇ ਪਾਲੀ ਦੀਆਂ ਫੈਕਟਰੀਆਂ ਤੋਂ ਨਦੀ ਵਿਚ ਪ੍ਰਦੂਸ਼ਕਾਂ ਦੇ ਨਿਕਾਸ ਨੂੰ ਰੋਕਣ ਲਈ ਅਜੇ ਤਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਇਕ ਸਥਾਨਕ ਨੇ ਕਿਹਾ, ਜੋਧਪੁਰ ਤੋਂ ਬਾੜਮੇਰ ਤਕ ਦਾ 100 ਕਿਲੋਮੀਟਰ ਦਾ ਹਿੱਸਾ ਪ੍ਰਭਾਵਤ ਹੋਇਆ ਹੈ।

(For more news apart from Political controversy erupts after Rajasthan minister's statement News in Punjabi, stay tuned to Rozana Spokesman)

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement