
ਸੈਲਾਨੀਆਂ 'ਚ ਟੂਰਿਸਟ ਸਪਾਟ ਦੇ ਤੌਰ 'ਤੇ ਮਸ਼ਹੂਰ ਮਸੂਰੀ ਦੇ ਕੈਂਪਟੀ ਫਾਲ ਦੀ ਐਤਵਾਰ ਨੂੰ ਭਿਆਨਕ ਤਸਵੀਰ ਦਿਖੀ। ਇਥੇ ਪਾਣੀ ਇੰਨੀ ਤੇਜ਼ੀ ਨਾਲ ਆਇਆ ਕਿ ਮੌਜੂਦ...
ਨਵੀਂ ਦਿੱਲੀ : ਸੈਲਾਨੀਆਂ 'ਚ ਟੂਰਿਸਟ ਸਪਾਟ ਦੇ ਤੌਰ 'ਤੇ ਮਸ਼ਹੂਰ ਮਸੂਰੀ ਦੇ ਕੈਂਪਟੀ ਫਾਲ ਦੀ ਐਤਵਾਰ ਨੂੰ ਭਿਆਨਕ ਤਸਵੀਰ ਦਿਖੀ। ਇਥੇ ਹੜ੍ਹ ਦਾ ਪਾਣੀ ਇੰਨੀ ਤੇਜ਼ੀ ਨਾਲ ਆਇਆ ਕਿ ਮੌਜੂਦ ਲੋਕਾਂ ਅਤੇ ਸੈਲਾਨੀਆਂ ਵਿਚ ਖਲਬਲੀ ਮੱਚ ਗਈ। ਕਿਸੇ ਤਰ੍ਹਾਂ ਫਸੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਜਾਨ ਬਚਾਈ ਗਈ। ਪਹਾੜਾਂ ਵਿਚ ਹੋਈ ਭਾਰੀ ਮੀਂਹ ਤੋਂ ਬਾਅਦ ਪਾਣੀ ਅਚਾਨਕ ਕਾਫ਼ੀ ਜ਼ਿਆਦਾ ਵੱਧ ਗਿਆ ਅਤੇ ਜਿੱਥੇ ਆਮ ਦਿਨਾਂ 'ਤੇ ਇਕ ਝਰਨਾ ਨਜ਼ਰ ਆਉਂਦਾ ਸੀ ਉਥੇ ਅਜਿਹੀ ਭਿਆਨਕ ਤਸਵੀਰ ਪੈਦਾ ਹੋ ਗਈ। ਤੇਜ਼ੀ ਨਾਲ ਡਿੱਗਦਾ ਇਹ ਪਾਣੀ ਆਲੇ ਦੁਆਲੇ ਦੀਆਂ ਦੁਕਾਨਾਂ ਵਿਚ ਵੀ ਵੜ੍ਹ ਗਿਆ।
180 tourists rescued at Kempty Falls
ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਥੇ ਮੌਜੂਦ ਸੈਲਾਨੀਆਂ ਅਤੇ ਹੋਰ ਲੋਕਾਂ ਨੂੰ ਬਚਾਇਆ ਜਾ ਸਕਿਆ। ਉਤਰ ਭਾਰਤ ਦੇ ਕਈ ਇਲਾਕਿਆਂ ਵਿਚ ਇੰਨੀ ਦਿਨੀਂ ਭਾਰੀ ਮੀਂਹ ਹੋ ਰਿਹਾ ਹੈ। ਉਤਰਾਖੰਡ ਵਿਚ ਕਈ ਜਗ੍ਹਾਵਾਂ 'ਤੇ ਅਗਲੇ ਕੁੱਝ ਦਿਨ ਲਈ ਭਾਰੀ ਮੀਂਹ ਦੀ ਚਿਤਾਵਨੀ ਦਿਤੀ ਗਈ ਹੈ। ਹੋਇਆ ਦਰਅਸਲ ਇੰਝ ਕਿ ਐਤਵਾਰ ਦਾ ਦਿਨ ਹੋਣ ਕਾਰਨ ਲੋਕਾਂ ਦੀ ਗਿਣਤੀ ਕੁੱਝ ਜ਼ਿਆਦਾ ਹੀ ਇੱਥੇ ਸੀ। ਕੈਂਪਟੀ ਫਾਲ ਵਿਚ ਅਚਾਨਕ ਪਾਣੀ ਭਰ ਗਿਆ। ਜਿਸ ਦੇ ਨਾਲ ਐਤਵਾਰ ਨੂੰ ਫਾਲ ਦਾ ਨਜ਼ਾਰਾ ਦੇਖਣ ਲਈ ਮੌਕੇ 'ਤੇ ਮੌਜੂਦ ਕਰੀਬ ਡੇਢ ਸੌ ਸੈਲਾਨੀਆ ਫਸ ਗਏ।
people rescued at Kempty Falls
ਪੁਲਿਸ ਅਤੇ ਸਥਾਨਕ ਲੋਕਾਂ ਨੇ ਬਚਾਅ ਮੁਹਿੰਮ ਸ਼ੁਰੂ ਕੀਤਾ। ਤੱਦ ਜਾਕੇ ਸੈਲਾਨੀਆਂ ਨੂੰ ਸੁਰੱਖਿਅਤ ਕਿਸੇ ਤਰ੍ਹਾਂ ਕੱਢਿਆ ਜਾ ਸਕਿਆ। ਉਤਰਾਖੰਡ ਵਿਚ ਲਗਾਤਾਰ ਮੀਂਹ ਹੋਣ ਨਾਲ ਅਚਾਨਕ ਫਾਲ ਦਾ ਪਾਣੀ ਦਾ ਪੱਧਰ ਵਧਿਆ। ਪਾਣੀ ਨੂੰ ਵੇਖਦੇ ਹੋਏ ਲੱਗ ਰਿਹਾ ਸੀ ਕਿ ਜਿਵੇਂ ਬਾਦਲ ਫੱਟ ਗਿਆ ਹੋਵੇ। ਭਾਰੀ ਮਾਤਰਾ ਵਿਚ ਅਤੇ ਭਿਆਨਕ ਤਰੀਕੇ ਨਾਲ ਪਾਣੀ ਡਿੱਗਣ ਨਾਲ ਆਲੇ ਦੁਆਲੇ ਮੌਜੂਦ ਦੁਕਾਨਾਂ ਵਿਚ ਵੀ ਪਾਣੀ ਵੜ੍ਹ ਗਿਆ। ਜਿਸ ਦੇ ਨਾਲ ਦੁਕਾਨਦਾਰਾਂ ਦੀ ਵੀ ਹਾਲਤ ਖ਼ਰਾਬ ਹੋ ਗਈ।
people rescued at Kempty Falls
ਉੱਧਰ ਫਾਲ ਨਾਲ ਇਲਾਕੇ ਵਿਚ ਫੈਲ ਰਹੇ ਪਾਣੀ ਤੋਂ ਸੈਲਾਨੀਆਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ। ਲਗਭੱਗ ਡੇਢ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਦੁਕਾਨਾਂ ਵਿਚ ਮੀਂਹ ਦਾ ਪਾਣੀ ਜਾਣ ਦਾ ਸਮਾਨ ਆਦਿ ਖ਼ਰਾਬ ਹੋ ਗਿਆ। ਉਧਰ ਘਟਨਾ ਤੋਂ ਬਾਅਦ ਫਾਲ ਵੱਲ ਸੈਲਾਨੀਆਂ ਦੇ ਪਰਵੇਸ਼ 'ਤੇ ਪਾਬੰਦੀ ਲਗਾ ਦਿਤੀ ਗਈ ਹੈ।