ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, 11 ਮੌਤਾਂ
Published : Jul 21, 2018, 8:03 am IST
Updated : Jul 21, 2018, 8:03 am IST
SHARE ARTICLE
People taking Out Dead People
People taking Out Dead People

ਅਮਰੀਕਾ ਦੇ ਮਿਸੌਰੀ ਸੂਬੇ ਦੀ ਇਕ ਝੀਲ ਵਿਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬ ਜਾਣ ਕਾਰਨ 11 ਲੋਕਾਂ ਦੇ ਮਰਨ ਦੀ ਖ਼ਬਰ ਹੈ। ਸਥਾਨਕ ਸ਼ੇਰਿਫ਼ ਨੇ ਇਹ ਜਾਣਕਾਰੀ...

ਬਰਾਨਸਨ (ਅਮਰੀਕਾ)ਅਮਰੀਕਾ ਦੇ ਮਿਸੌਰੀ ਸੂਬੇ ਦੀ ਇਕ ਝੀਲ ਵਿਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬ ਜਾਣ ਕਾਰਨ 11 ਲੋਕਾਂ ਦੇ ਮਰਨ ਦੀ ਖ਼ਬਰ ਹੈ। ਸਥਾਨਕ ਸ਼ੇਰਿਫ਼ ਨੇ ਇਹ ਜਾਣਕਾਰੀ ਦਿਤੀ। ਸਟੋਨ ਕਾਊਂਟੀ ਸ਼ੇਰਿਫ਼ ਡਾਉਗ ਰੇਡਰ ਨੇ ਕਿਹਾ ਕਿ ਬ੍ਰਾਨਸਨ ਦੀ ਟੇਬਲ ਰੌਕ ਝੀਲ ਵਿਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ। ਇਸ ਹਾਦਸੇ ਦੇ ਸ਼ਿਕਾਰ ਪੰਜ ਲੋਕ ਹਾਲੇ ਵੀ ਲਾਪਤਾ ਹਨ ਜਦਕਿ ਸੱਤ ਹੋਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਕੌਕਸ ਮੈਡੀਕਲ ਸੈਂਟਰ ਬ੍ਰਾਨਸਨ ਦੇ ਬੁਲਾਰੇ ਬ੍ਰੈਂਡੀ ਕਲਿੰਫ਼ਟਨ ਨੇ ਕਿਹਾ ਕਿ ਹਾਦਸੇ ਦੇ ਕੁੱਝ ਸਮੇਂ ਬਾਅਦ ਹੀ ਚਾਰ ਬਾਲਗ਼ ਅਤੇ ਤਿੰਨ ਬੱਚੇ ਹਸਪਤਾਲ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਦੋ ਬਾਲਗ਼ਾਂ ਦੀ ਹਾਲਤ ਗੰਭੀਰ ਹੈ। ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਰੇਡਰ ਨੇ ਕਿਹਾ ਕਿ ਤੂਫ਼ਾਨੀ ਮੌਸਮ ਕਾਰਨ ਇਹ ਕਿਸ਼ਤੀ ਡੁੱਬ ਗਈ। 

ਉਨ੍ਹਾਂ ਦਸਿਆ ਕਿ ਝੀਲ ਵਿਚ ਮੌਜੂਦ ਇਕ ਹੋਰ ਕਿਸ਼ਤੀ ਸੁਰੱਖਿਅਤ ਕਿਨਾਰੇ ਤਕ ਪਹੁੰਚ ਗਈ। ਮਿਸੌਰੀ ਦੇ ਸਪਰਿੰਗ ਫ਼ੀਲਡ ਵਿਚ ਕੌਮੀ ਮੌਸਮ ਵਿਭਾਗ ਦੇ ਮੌਸਮ ਵਿਗਿਆਨੀ ਸਟੀਵ ਲਿੰਡਨਬਰਗ ਨੇ ਕਿਹਾ ਕਿ ਏਜੰਸੀ ਨੇ ਬ੍ਰਾਨਸਨ ਇਲਾਕੇ ਵਿਚ ਵੀਰਵਾਰ ਸ਼ਾਮ ਨੂੰ ਭਿਆਨਕ ਤੂਫ਼ਾਨ ਦੀ ਚਿਤਾਵਨੀ ਦਿਤੀ ਸੀ। ਇਸ ਦੌਰਾਨ ਕਰੀਬ 95 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾ ਚਲਣ ਦਾ ਅਨੁਮਾਨ ਜ਼ਾਹਰ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਇਹ ਇਕ ਚੇਤਾਵਨੀ ਹੈ ਜਿਸ ਵਿਚ ਲੋਕਾਂ ਨੂੰ ਸ਼ਰਨ ਲੈਣ ਲਈ ਕਿਹਾ ਗਿਆ ਹੈ। ਰੇਡਰ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਤਲਾਸ਼ ਲਈ ਗੋਤਾਖ਼ੋਰਾਂ ਦੀਆਂ ਕਈ ਟੀਮਾਂ ਲੱਗੀਆਂ ਹੋਈਆਂ ਹਨ।        (ਪੀ.ਟੀ.ਆਈ)

SHARE ARTICLE

ਏਜੰਸੀ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement