
ਉਸ ਕੋਲ ਕਾਗ਼ਜ਼ ਵੀ ਨਹੀਂ ਸਨ ਜਿਸ ਦੀ ਵਜ੍ਹਾ ਕਰ ਕੇ ਉਸ ਦਾ 23 ਹਜ਼ਾਰ ਦਾ ਚਲਾਨ ਕੱਟਿਆ ਗਿਆ।
ਨਵੀਂ ਦਿੱਲੀ: ਦਿੱਲੀ ਦੀ ਗੀਤਾ ਕਲੋਨੀ ਵਿਚ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸੁਣ ਕੇ ਲੋਕ ਹੈਰਾਨ ਹੋ ਜਾਣਗੇ। ਦਰਅਸਲ ਗੀਤਾ ਕਲੋਨੀ ਵਿਚ ਰਹਿਣ ਵਾਲੇ ਇਕ ਵਿਅਕਤੀ ਨੂੰ ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ 23 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਜਿਸ ਐਕਟਿਵਾ ਦਾ ਚਲਾਨ ਕੱਟਿਆ ਗਿਆ ਹੈ ਉਸ ਦੀ ਵਰਤਮਾਨ ਵਿਚ ਮਾਰਕਿਟ ਕੀਮਤ ਸਿਰਫ 15 ਹਜ਼ਾਰ ਹੈ।
Scooty
ਅਜਿਹੇ ਵਿਚ ਗੁਰੂਗ੍ਰਾਮ ਟ੍ਰੈਫਿਕ ਪੁਲਿਸ ਦਾ ਇਹ ਚਲਾਨ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਰੇ ਲੋਕ ਇਸ ਚਲਾਨ ਬਾਰੇ ਗੱਲਾਂ ਕਰ ਰਹੇ ਹਨ ਕਿ ਆਖਿਰ 15 ਹਜ਼ਾਰ ਦੀ ਐਕਟਿਵਾ ਦਾ ਚਲਾਨ 23 ਹਜ਼ਾਰ ਰੁਪਏ ਕਿਵੇਂ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਵਿਅਕਤੀ ਦਾ ਨਾਮ ਦਿਨੇਸ਼ ਮਦਾਨ ਹੈ। ਉਹ ਗੁਰੂਗ੍ਰਾਮ ਵਿਚ ਪਬਲਿਸ਼ਕੇਸ਼ਨ ਵਿਚ ਕੰਮ ਕਰਦਾ ਹੈ। ਮਦਾਨ ਰੋਜ਼ਾਨਾ ਦਿੱਲੀ ਤੋਂ ਗੁਰੂਗ੍ਰਾਮ ਕੰਮ ਤੇ ਜਾਂਦਾ ਹੈ।
2 ਸਤੰਬਰ ਨੂੰ ਉਹ ਹੈਲਮੇਟ ਨਹੀਂ ਪਾਇਆ ਹੋਇਆ ਸੀ। ਨਾਲ ਹੀ ਉਸ ਕੋਲ ਕਾਗ਼ਜ਼ ਵੀ ਨਹੀਂ ਸਨ ਜਿਸ ਦੀ ਵਜ੍ਹਾ ਕਰ ਕੇ ਉਸ ਦਾ 23 ਹਜ਼ਾਰ ਦਾ ਚਲਾਨ ਕੱਟਿਆ ਗਿਆ। ਇਹਨਾਂ ਦੀ ਕਮਾਈ 15 ਤੋਂ 20 ਹਜ਼ਾਰ ਹੁੰਦੀ ਹੈ। ਦਿਨੇਸ਼ ਮਦਾਨ ਨੇ ਦਾਅਵਾ ਕੀਤਾ ਹੈ ਕਿ ਉਹ ਸਰਵਿਸ ਕਰਜ਼ ਤੇ ਚਲ ਰਹੇ ਸਨ। ਇਸ ਲਈ ਹੈਲਮੇਟ ਨੂੰ ਹੱਥ ਵਿਚ ਰੱਖਿਆ ਸੀ। ਐਕਟਿਵਾ ਦੇ ਕਾਗ਼ਜ਼ ਨਹੀਂ ਸਨ।
ਉਹਨਾਂ ਦਾ ਕਹਿਣਾ ਹੈ ਕਿ ਉਹ ਮਿਡਲ ਕਲਾਸ ਵਿਚ ਆਉਂਦੇ ਹਨ। ਜੇ 23 ਹਜ਼ਾਰ ਰੁਪਏ ਦੇਣੇ ਪਏ ਤਾਂ ਉਹ 15 ਹਜ਼ਾਰ ਦੀ ਐਕਟਿਵਾ ਲਈ ਚਲਾਨ ਦਾ ਭੁਗਤਾਨ ਨਹੀਂ ਕਰੇਗਾ। ਮਦਾਨ ਦਾ ਕਹਿਣਾ ਹੈ ਕਿ ਜਦੋਂ ਤੋਂ ਉਸ ਨੂੰ ਮੋਬਾਇਲ ਤੇ 23 ਹਜ਼ਾਰ ਰੁਪਏ ਦਾ ਐਸਐਮਐਸ ਆਇਆ ਹੈ ਉਹ ਉਦੋਂ ਤੋਂ ਪਰੇਸ਼ਾਨ ਹੈ। ਇਸ ਨੂੰ ਲੈ ਕੇ ਉਸ ਨੂੰ ਲੋਕਾਂ ਦੇ ਫ਼ੋਨ ਵੀ ਆ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।