
ਨਾ ਹੋਵੇਗਾ ਪ੍ਰਸ਼ਨਕਾਲ ਤੇ ਨਾ ਲਿਆਇਆ ਜਾ ਸਕੇਗਾ ਗੈਰ ਸਰਕਾਰੀ ਬਿੱਲ
ਨਵੀਂ ਦਿੱਲੀ : ਸੰਸਦ ਦੇ ਆਉਣ ਵਾਲੇ ਮਾਨਸੂਨ ਸੈਸ਼ਨ 'ਚ ਨਾ ਤਾਂ ਪ੍ਰਸ਼ਨਕਾਲ ਹੋਵੇਗਾ ਅਤੇ ਨਾ ਹੀ ਗ਼ੈਰ-ਸਰਕਾਰੀ ਬਿੱਲ ਲਿਆਂਦੇ ਜਾ ਸਕਣਗੇ। ਕੋਰੋਨਾ ਮਹਾਂਮਾਰੀ ਦੇ ਇਸ ਦੌਰ 'ਚ ਪੈਦਾ ਹੋਈਆਂ ਅਸਾਧਾਰਣ ਸਥਿਤੀਆਂ ਦਰਮਿਆਨ ਹੋਣ ਜਾ ਰਹੇ ਇਸ ਸੈਸ਼ਨ 'ਚ ਜ਼ੀਰੋ ਕਾਲ ਨੂੰ ਵੀ ਸੀਮਿਤ ਕਰ ਦਿਤਾ ਗਿਆ ਹੈ।
Coronavirus
ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤ ਵਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਦੋਹਾਂ ਸਦਨਾਂ ਦੀ ਕਾਰਵਾਈ ਵੱਖ-ਵੱਖ ਸਮੇਂ 'ਚ ਸਵੇਰੇ 9 ਤੋਂ ਇਕ ਵਜੇ ਅਤੇ 3 ਵਜੇ ਤੋਂ 7 ਵਜੇ ਤਕ ਚਲੇਗੀ। ਸਨਿਚਰਵਾਰ ਅਤੇ ਐਤਵਾਰ ਨੂੰ ਵੀ ਸੰਸਦ ਦੀ ਕਾਰਵਾਈ ਜਾਰੀ ਰਹੇਗੀ।
Parliament
ਸੰਸਦ ਸੈਸ਼ਨ ਦੀ ਸ਼ੁਰੂਆਤ 14 ਸਤੰਬਰ ਨੂੰ ਹੋਵੇਗੀ ਅਤੇ ਇਸ ਦਾ ਸਮਾਪਨ ਇਕ ਅਕਤੂਬਰ ਨੂੰ ਪ੍ਰਸਤਾਵਤ ਹੈ। ਸਿਰਫ਼ ਪਹਿਲੇ ਦਿਨ ਨੂੰ ਛੱਡ ਕੇ ਰਾਜ ਸਭਾ ਦੀ ਕਾਰਵਾਈ ਸਵੇਰ ਦੇ ਸਮੇਂ ਚਲੇਗੀ, ਜਦੋਂ ਕਿ ਲੋਕ ਸਭਾ ਦੀ ਕਾਰਵਾਈ ਸ਼ਾਮ ਨੂੰ ਚਲੇਗੀ।
coronavirus
ਵਿਰੋਧੀ ਧਿਰ ਅਰਥਵਿਵਸਥਾ-ਮਹਾਂਮਾਰੀ 'ਤੇ ਸਵਾਲ ਨਾ ਪੁੱਛੇ, ਇਸ ਲਈ ਰੱਦ ਹੋਇਆ ਪ੍ਰਸ਼ਨਕਾਲ : ਟੀ.ਐਮ.ਸੀ ਪ੍ਰਸ਼ਨਕਾਲ ਦੀ ਵਿਵਸਥਾ ਨੂੰ ਕਾਰਵਾਈ ਤੋਂ ਹਟਾਏ ਜਾਣ ਦਾ ਵਿਰੋਧ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਅਤੇ ਰਾਜ ਸਭਾ 'ਚ ਪਾਰਟੀ ਸੰਸਦੀ ਦਲ ਦੇ ਨੇਤਾ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਇਸ ਨਾਲ ਵਿਰੋਧੀ ਧਿਰ ਦੇ ਸੰਸਦ ਮੈਂਬਰ ਸਰਕਾਰ ਤੋਂ ਸਵਾਲ ਪੁੱਛਣ ਦੇ ਅਪਣੇ ਹੱਕ ਨੂੰ ਗਵਾ ਦੇਣਗੇ।
ਉਨ੍ਹਾਂ ਇਕ ਟਵੀਟ ਕਰ ਕੇ ਕਿਹਾ,''ਮਹਾਂਮਾਰੀ ਲੋਕਤੰਤਰ ਦਾ ਕਤਲ ਕਰਨ ਦਾ ਬਹਾਨਾ ਬਣ ਗਈ ਹੈ।'' ਇਕ ਹੋਰ ਟਵੀਟ 'ਚ ਕਿਹਾ, ''ਸੰਸਦ ਮੈਂਬਰਾਂ ਨੂੰ ਸੰਸਦ 'ਚ ਪ੍ਰਸ਼ਨਕਾਲ ਵਾਲੇ ਸਵਾਲ 15 ਦਿਨ ਪਹਿਲਾਂ ਜਮ੍ਹਾਂ ਕਰਾਉਣੇ ਹੁੰਦੇ ਹਨ। ਸੈਸ਼ਨ ਦੀ ਸ਼ੁਰੂਆਤ 15 ਸਤੰਬਰ ਤੋਂ ਹੋ ਰਹੀ ਹੈ।
ਇਸ ਲਈ ਪ੍ਰਸ਼ਨਕਾਲ ਰੱਦ ਹੋ ਗਿਆ? 1950 ਦੇ ਬਾਅਦ ਪਹਿਲੀ ਵਾਰ ਜਦੋਂ ਸੰਸਦ ਦੇ ਕੰਮਕਾਜ ਦੇ ਘੰਟੇ ਪਹਿਲਾਂ ਵਾਲੇ ਹੀ ਹਨ ਤਾਂ ਪ੍ਰਸ਼ਨਕਾਲ ਕਿਉਂ ਰੱਦ ਕੀਤਾ ਗਿਆ? ਉਨ੍ਹਾਂ ਕਿਹਾ ਕਿ ਸੱਤਾਧਿਰ ਦੇ ਇਸ ਫ਼ੈਸਲੇ ਨਾਲ ਉਹ ''ਅਪਣੇ ਸਾਂਸਦਾਂ ਨੂੰ ਵੀ ਸਵਾਲ ਪੁੱਛਣ ਦੇ ਮੌਕੇ ਨਹੀਂ ਦੇ ਰਹੀ।'' ਉਨ੍ਹਾਂ ਕਿਹਾ, ''ਇਸ ਦਾ ਮਤਲਬ ਇਹ ਹੈ ਕਿ ਅਸੀਂ ਅਰਥਵਿਵਸਥਾ ਅਤੇ ਮਹਾਂਮਾਰੀ ਨੂੰ ਲੈ ਕੇ ਕੋਈ ਸਵਾਲ ਨਹੀਂ ਪੁੱਛ ਸਕਦੇ।''
ਸੰਸਦ ਨੂੰ ਨੋਟਿਸ ਬੋਰਡ ਬਣਾਉਣ ਦੀ ਕੋਸ਼ਿਸ਼ 'ਚ ਸਰਕਾਰ : ਥਰੂਰ ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਸੰਸਦ ਦੇ ਆਉਣ ਵਾਲੇ ਮਾਨਸੂਨ ਸੈਸ਼ਨ ਨੂੰ ਲੈ ਕੇ ਬੁਧਵਾਰ ਨੂੰ ਦੋਸ਼ ਲਗਾਇਆ ਕਿ ਸਰਕਾਰ ਦੇਸ਼ ਦੀ ਸੰਸਦ ਨੂੰ ਨੋਟਿਸ ਬੋਰਡ ਬਣਾਉਣ ਦੀ ਕੋਸ਼ਿਸ਼ 'ਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਤੋਂ ਸਵਾਲ ਕਰਨਾ ਸੰਸਦੀ ਲੋਕਤੰਤਰ ਲਈ ਆਕਸੀਜਨ ਦੀ ਤਰ੍ਹਾਂ ਹੁੰਦਾ ਹੈ ਅਤੇ ਪ੍ਰਸ਼ਨਕਾਲ ਨਾਲ ਜੁੜੇ ਇਸ ਫ਼ੈਸਲੇ ਨੂੰ ਠੀਕ ਨਹੀਂ ਠਰਿਰਾਈਆ ਜਾ ਸਕਦਾ।
ਥਰੂਰ ਨੇ ਟਵੀਟ ਕੀਤਾ, ''ਮੈਂ ਚਾਰ ਮਹੀਨੇ ਪਹਿਲਾਂ ਕਿਹਾ ਸੀ ਕਿ ਮਜ਼ਬੂਤ ਨੇਤਾ ਮਹਾਂਮਾਰੀ ਨੂੰ ਲੋਕਤੰਤਰ ਅਤੇ ਵਿਰੋਧ ਨੂੰ ਖ਼ਤਮ ਕਰਨ ਲਈ ਇਸਤੇਮਾਲ ਕਰ ਸਕਦੇ ਹਨ। ਸੰਸਦ ਸੈਸ਼ਨ ਨਾਲ ਜੁੜੀ ਨੋਟੀਫ਼ਿਕੇਸ਼ਨ ਰਾਹੀਂ ਐਲਾਨ ਕੀਤਾ ਕੀਤਾ ਗਿਆ ਹੈ ਕਿ ਇਸ ਵਾਰ ਪ੍ਰਸ਼ਨਕਾਲ ਨਹੀਂ ਹੋਵੇਗਾ। ਸਾਨੂੰ ਸੁਰੱਖਿਅਤ ਰਖਣ ਦੇ ਨਾਂ 'ਤੇ ਇਸ ਨੂੰ ਉਚਿਤ ਕਿਵੇਂ ਠਹਿਰਾਈਆ ਜਾ ਸਕਦਾ ਹੈ?