Auto Refresh
Advertisement

ਖ਼ਬਰਾਂ, ਰਾਸ਼ਟਰੀ

ਮੌਜ਼ੂਦਾ ਸਮੇਂ ’ਚ ਹੋਰ ਵੀ ਸਾਰਥਕ ਹੋ ਗਿਆ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਾਰਗ ਦਰਸ਼ਨ: ਹਰਪਾਲ ਚੀਮਾ

Published Sep 3, 2021, 6:08 pm IST | Updated Sep 3, 2021, 6:08 pm IST

ਲੋਕ ਮੁੱਦਿਆਂ ਤੋਂ ਕਾਂਗਰਸ ਨੂੰ ਭੱਜਣ ਨਹੀਂ ਦਿਆਂਗੇ

Harpal Cheema
Harpal Cheema

 

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਆਪਣੇ ਧੰਨਵਾਦੀ ਭਾਸ਼ਣ ਵਿੱਚ ਕਿਹਾ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਦਰਸਾਇਆ ਮਾਰਗ ਮੌਜ਼ੂਦਾ ਸਮੇਂ ਵਿੱਚ ਹੋਰ ਵੀ ਸਾਰਥਕ ਅਤੇ ਅਰਥ ਭਰਪੂਰ ਹੋ ਗਿਆ ਹੈ।

 

Harpal Cheema Harpal Cheema

 

ਚੀਮਾ ਨੇ ਕਿਹਾ, ‘ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹੇ ਜਾਣ ਦੇ ਬੜੇ ਵਿਆਪਕ ਅਰਥ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਦੇਸ਼ ਜਿੱਥੇ ਲੋਕਾਈ ਨੂੰ ਕਰਮ ਕਾਂਡਾਂ ਵਿਚੋਂ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੋੜਨਾ ਸੀ, ਉਥੇ ਹੀ ਸਮੇਂ ਦੇ ਮੁਗਲ ਸ਼ਾਸ਼ਕ ਔਰੰਗਜ਼ੇਬ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਆਵਾਜ਼ ਬੁਲੰਦ ਕਰਨਾ ਵੀ ਸੀ।’ 

 

 

Harpal Cheema Harpal Cheema

 

ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਉਪਦੇਸ਼ ਅੱਜ ਹੋਰ ਵੀ ਸਾਰਥਕ ਹੋ ਗਏ ਹਨ ਕਿੳਂੁਕਿ ਸ਼ਾਸ਼ਕਾਂ ਦੇ ਜ਼ੁਲਮ ਮੁਗਲ ਕਾਲ ਵਾਂਗ ਬਰਕਰਾਰ ਹਨ। ਕਰਮ ਕਾਂਡ ਚਰਮ ਸੀਮਾ ’ਤੇ ਹਨ। ਜਾਤ- ਪਾਤ, ਊਚ- ਨੀਚ ਅਤੇ ਸਮਾਜਿਕ ਨਾ- ਬਰਾਬਰੀ ਦਾ ਖੱਪਾ ਹੋਰ ਵੱਧ ਰਿਹਾ ਹੈ। ਆਪਸੀ ਸਦਭਾਵਨਾ ਅਤੇ ਸਮਾਜਿਕ ਭਾਈਚਾਰਾ ਵੀ ਭਾਰੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਸਾਨੂੰ ਯਾਦ ਰੱਖਣਾ ਪਵੇਗਾ ਕਿ ਇਨਾਂ ਸਾਰੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਹੱਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਵਿੱਚ ਦਰਜ ਹੈ। 

 

Harpal Cheema and CM PunjabHarpal Cheema and CM Punjab

 

ਵਿਧਾਨ ਸਭਾ ਇਜਲਾਸ ਤੋਂ ਉਪਰੰਤ ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਅਗਵਾਈ ਹੇਠ ਹੋਈ ਬਿਜਨਸ ਅਡਵਾਇਜ਼ਰੀ ਕਮੇਟੀ (ਬੀਏਸੀ) ’ਚ ਉਨ੍ਹਾਂ (ਚੀਮਾ) ਨੇ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਤੋਂ ਉਪਰੰਤ 15 ਦਿਨ ਦਾ ਮਾਨਸੂਨ ਇਜਲਾਸ ਰੱਖਣ ਦੀ ਮੰਗ ਦੁਹਰਾਈ ਸੀ, ਜਿਸ ’ਤੇ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਦੁਬਾਰਾ ਇਜਲਾਸ ਸੱਦਿਆ ਜਾਵੇਗਾ।

 

 

Harpal CheemaHarpal Cheema

 

ਚੀਮਾ ਨੇ ਕਿਹਾ ਕਿ ਬਾਦਲਾਂ ਦੇ 10 ਸਾਲਾਂ ਮਾਫ਼ੀਆ ਰਾਜ ਤੋਂ ਬਾਅਦ ਸੱਤਾਧਾਰੀ ਕਾਂਗਰਸ ਦੇ ਸਾਢੇ 4 ਸਾਲਾਂ ਦੇ ਨਿਕੰਮੇ ਸ਼ਾਸਨ ਨੇ ਪੰਜਾਬ ਨੂੰ ਕੰਗਾਲ ਅਤੇ ਲੋਕਾਂ ਦੇ ਨੱਕ ’ਚ ਦਮ ਕਰ ਰੱਖਿਆ ਹੈ। ਬੇਸ਼ੱਕ ਸੱਤਾਧਾਰੀ ਕਾਂਗਰਸ ਸਾਰੇ ਭੱਖਦੇ ਮੁੱਦਿਆਂ ਤੋਂ ਹਮੇਸ਼ਾਂ ਭੱਜਣ ਦੀ ਤਾਕ ’ਚ ਰਹਿੰਦੀ ਹੈ, ਪ੍ਰੰਤੂ ਹੁਣ ਸਰਕਾਰ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ।

 

CM PunjabCM Punjab

 

ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੰਦਿਆਂ ਕਿਹਾ ਜੇਕਰ ਉਹ ਸੱਚਮੁੱਚ ਪੰਜਾਬ ਹਿਤੈਸ਼ੀ ਹਨ ਤਾਂ ਆਮ ਆਦਮੀ ਪਾਰਟੀ ਦੀ ਤਰਫ਼ੋਂ ਵਿਧਾਇਕ ਅਮਨ ਅਰੋੜਾ ਵੱਲੋਂ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਕਰਨ ਅਤੇ ਸ਼ਰਾਬ ਕਾਰਪੋਰੇਸ਼ਨ ਗਠਿਤ ਕਰਨ ਲਈ ਦਿੱਤੇ ਪ੍ਰਾਈਵੇਟ ਮੈਂਬਰ ਬਿਲ ਨੂੰ ਪਾਸ ਕਰਾਉਣ ਦੀ ਜ਼ੁਅਰੱਤ ਦਿਖਾਉਣ।

ਇਜਲਾਸ ਵਿੱਚ ‘ਆਪ’ ਵਿਧਾਇਕ ਅਤੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਅਮਨ ਅਰੋੜਾ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਰੁਪਿੰਦਰ ਕੌਰ ਰੂਬੀ, ਜੈ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ, ਜਗਤਾਰ ਸਿੰਘ ਹਿੱਸੋਵਾਲ ਅਤੇ ਅਮਰਜੀਤ ਸਿੰਘ ਸੰਦੋਆ ਵੀ ਮੌਜ਼ੂਦ ਸਨ।

ਸਪੋਕਸਮੈਨ ਸਮਾਚਾਰ ਸੇਵਾ

Advertisement

 

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement