
ਰੁਜ਼ਗਾਰ ਨੂੰ ਵਧਾਉਣਾ ਤਾਂ ਕੀ ਜਿਨ੍ਹਾਂ ਕੋਲ ਨੌਕਰੀਆਂ ਹਨ ਉਹਨਾਂ ਤੋਂ ਵੀ ਖੋਹਣ ਲੱਗੀ ਹੋਈ ਹੈ ਮੋਦੀ ਸਰਕਾਰ
ਨਵੀਂ ਦਿੱਲੀ: ਬੇਰੁਜ਼ਗਾਰੀ ਦੇ ਵਧ ਰਹੇ ਅੰਕੜਿਆਂ 'ਤੇ ਚਿੰਤਾ ਜ਼ਾਹਰ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰਦਿਆਂ ਕਿਹਾ ਕਿ ਰੁਜ਼ਗਾਰ ਪੈਦਾ ਕਰਨ ਲਈ ਕੋਈ ਪਹਿਲ ਨਹੀਂ ਕੀਤੀ ਜਾ ਰਹੀ ਹੈ ਅਤੇ ਨੌਜਵਾਨਾਂ ਦੇ ਭਵਿੱਖ ਬਾਰੇ ਇਸ ਸਰਕਾਰ ਦੀ ਭੂਮਿਕਾ ਬਹੁਤ ਨਿਰਾਸ਼ਾਜਨਕ ਹੈ।
मोदी सरकार रोज़गार के लिए हानिकारक है। वे किसी भी प्रकार के ‘मित्रहीन’ व्यवसाय या रोज़गार को बढ़ावा या सहारा नहीं देते बल्कि जिनके पास नौकरी है उसे भी छीनने में लगे हैं। देशवासियों से आत्मनिर्भरता का ढोंग अपेक्षित है।
— Rahul Gandhi (@RahulGandhi) September 3, 2021
जनहित में जारी।#Unemployment pic.twitter.com/rjvn0TyGaA
ਇਹ ਵੀ ਪੜ੍ਹੋ - ਸੱਜਣ ਕੁਮਾਰ ਨੂੰ ਝਟਕਾ! SC ਨੇ ਮੈਡੀਕਲ ਆਧਾਰ 'ਤੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ, "ਮੋਦੀ ਸਰਕਾਰ ਰੁਜ਼ਗਾਰ ਲਈ ਹਾਨੀਕਾਰਕ ਹੈ। ਉਹ ਕਿਸੇ ਵੀ ਤਰ੍ਹਾਂ ਦੇ 'ਮਿੱਤਰਹੀਨ' ਕਾਰੋਬਾਰ ਜਾਂ ਰੁਜ਼ਗਾਰ ਨੂੰ ਵਧਾਉਣ ਜਾਂ ਸਮਰਥਨ ਨਹੀਂ ਕਰਦੇ, ਬਲਕਿ ਜਿਨ੍ਹਾਂ ਕੋਲ ਨੌਕਰੀ ਹੈ ਉਹਨਾਂ ਤੋਂ ਵੀ ਖੋਹਣ ਵਿਚ ਲੱਗੀ ਹੋਈ ਹੈ। ਦੇਸ਼ ਵਾਸੀਆਂ ਨਾਲ ਸਵੈ-ਨਿਰਭਰਤਾ ਦਾ ਢੋਂਗ ਕੀਤਾ ਜਾਂਦਾ ਹੈ। ਜਨਹਿੱਤ ਵਿਚ ਜਾਰੀ। ” ਉਹਨਾਂ ਨੇ ਸੀਐਮਆਈਈ ਦੀ ਰਿਪੋਰਟ ਦੇ ਅਧਾਰ 'ਤੇ ਇੱਕ ਖ਼ਬਰ ਵੀ ਪੋਸਟ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਇਸ ਵਾਰ ਅਗਸਤ ਵਿਚ 15 ਲੱਖ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ।