
ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਵਾਇਰਲ ਬੁਖ਼ਾਰ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਪ੍ਰਿਯੰਕਾਂ ਗਾਂਧੀ ਨੇ ਕੀਤਾ ਯੋਗੀ ਸਰਕਾਰ 'ਤੇ ਵਾਰ।
ਲਖਨਊ: ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ, ਆਗਰਾ ਅਤੇ ਮਥੁਰਾ ਸਮੇਤ ਕਈ ਜ਼ਿਲ੍ਹਿਆਂ ਵਿਚ ਵਾਇਰਲ (Viral Fever) ਅਤੇ ਡੇਂਗੂ ਦਾ ਕਹਿਰ ਜਾਰੀ ਹੈ। ਇਸ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ (Priyanka Gandhi) ਨੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ (Yogi Government) 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ, ਯੂਪੀ ਦੇ ਫਿਰੋਜ਼ਾਬਾਦ, ਮਥੁਰਾ, ਆਗਰਾ ਸਮੇਤ ਕਈ ਥਾਵਾਂ 'ਤੇ ਬੁਖ਼ਾਰ ਕਾਰਨ ਬੱਚਿਆਂ ਸਮੇਤ 100 ਲੋਕਾਂ ਦੀ ਮੌਤ (Deaths) ਦੀ ਖ਼ਬਰ ਬਹੁਤ ਹੀ ਚਿੰਤਾਜਨਕ ਹੈ।
ਹੋਰ ਪੜ੍ਹੋ: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਵਿਰੋਧੀ ਪਾਰਟੀਆਂ ਨੇ ਜਤਾਇਆ ਇਤਰਾਜ਼
Priyanka Gandhi Vadra
ਇਕ ਖ਼ਬਰ ਸਾਂਝੀ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ, “ਯੂਪੀ ਵਿਚ ਫ਼ਿਰੋਜ਼ਾਬਾਦ, ਮਥੁਰਾ, ਆਗਰਾ ਅਤੇ ਹੋਰ ਕਈ ਥਾਵਾਂ ਤੇ ਬੁਖ਼ਾਰ ਕਾਰਨ ਬੱਚਿਆਂ ਸਮੇਤ 100 ਲੋਕਾਂ ਦੀ ਮੌਤ ਦੀ ਖ਼ਬਰ ਬਹੁਤ ਚਿੰਤਾਜਨਕ ਹੈ। ਯੂਪੀ ਸਰਕਾਰ ਨੇ ਅਜੇ ਵੀ ਸਿਹਤ ਪ੍ਰਣਾਲੀ (Health System) ਨੂੰ ਮਜ਼ਬੂਤ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਹਨ। ਹਸਪਤਾਲਾਂ ਦੀ ਹਾਲਤ ਵੇਖੋ। ਇਹ ਹੈ ਤੁਹਾਡੀ ਇਲਾਜ ਦੀ "ਨੰਬਰ 1" ਸਹੂਲਤ?”
ਹੋਰ ਪੜ੍ਹੋ: ਮਿੱਟੀ ਹੋਇਆ 460 MW ਬਿਜਲੀ ਪੈਦਾ ਕਰਨ ਵਾਲਾ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ
उप्र में फिरोजाबाद, मथुरा, आगरा व अन्य कई जगहों पर बुखार से बच्चों समेत 100 लोगों की मौत हो जाने की खबर बहुत ही चिंताजनक है।
उप्र सरकार ने अभी भी स्वास्थ्य व्यवस्था मजबूत करने के लिए कोई ठोस कदम नहीं उठाए हैं।
अस्पतालों का हाल देखिए। ये है आपकी इलाज की "नंबर 1" सुविधा? pic.twitter.com/IdjkxLbpox— Priyanka Gandhi Vadra (@priyankagandhi) September 2, 2021
ਪ੍ਰਿਯੰਕਾ ਨੇ ਇਹ ਵੀ ਕਿਹਾ ਕਿ, “ਯੂਪੀ ਵਿਚ ਵਾਇਰਲ ਬੁਖ਼ਾਰ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਦੀ ਖ਼ਬਰ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਕੀ ਯੂਪੀ ਸਰਕਾਰ ਨੇ ਦੂਜੀ ਲਹਿਰ ਵਿਚ ਕੋਰੋਨਾ ਦੇ ਪ੍ਰਬੰਧਨ ਕਾਰਨ ਹੋਏ ਭਿਆਨਕ ਨਤੀਜਿਆਂ ਤੋਂ ਕੋਈ ਸਬਕ ਨਹੀਂ ਸਿੱਖਿਆ? ਪ੍ਰਿਯੰਕਾ ਨੇ ਕਿਹਾ, ਸਾਰੇ ਸੰਭਵ ਸਰੋਤਾਂ ਨੂੰ ਸਿਹਤ ਸੰਭਾਲ ਸੇਵਾ ਮੁਹੱਈਆ ਕਰਵਾਉਣ, ਬਿਮਾਰੀ ਦੇ ਫੈਲਣ ਨੂੰ ਰੋਕਣ ਅਤੇ ਸਾਵਧਾਨੀਆਂ ਵਰਤਣ ਲਈ ਲਾਗੂ ਕੀਤਾ ਜਾਣਾ ਚਾਹੀਦਾ ਹੈ।