ਆਪਣੇ ਹੀ ਬੱਚਿਆਂ ਨੂੰ ਜ਼ਹਿਰ ਦੇਣ ਵਾਲੇ ਪਿਤਾ ਦੀ ਲਾਸ਼ ਅਤੇ ਸੁਸਾਈਡ ਨੋਟ ਬਰਾਮਦ 
Published : Sep 3, 2022, 6:02 pm IST
Updated : Sep 3, 2022, 6:02 pm IST
SHARE ARTICLE
 Dead body of father who poisoned his own children and suicide note recovered
Dead body of father who poisoned his own children and suicide note recovered

ਖ਼ੁਦਕੁਸ਼ੀ ਜਾਂ ਕਤਲ ਇਸ ਗੱਲ ਦੀ ਫ਼ਿਲਹਾਲ ਨਹੀਂ ਹੋਈ ਪੁਸ਼ਟੀ

ਮਹਾਰਾਸ਼ਟਰ : ਚੰਦਰਪੁਰ ਜ਼ਿਲ੍ਹੇ ਦੀ ਵਰੋਰਾ ਤਹਿਸੀਲ ਦੇ ਇੱਕ ਪਿੰਡ ਵਿੱਚ ਆਪਣੇ ਹੀ ਦੋ ਮਾਸੂਮ ਬੱਚਿਆਂ ਦਾ ਕਥਿਤ ਤੌਰ 'ਤੇ ਕਤਲ ਕਰਨ ਵਾਲੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਮਾਮਲੇ ਬਾਰੇ ਇਲਾਕੇ 'ਚ ਭਾਰੀ ਚਰਚਾ ਛਿੜੀ ਹੋਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਅਸਮਿਤ ਕਾਂਬਲੇ (8) ਅਤੇ ਮਿਸ਼ਤੀ (3) ਦੀ ਮਾਂ ਨੇ ਸ਼ੁੱਕਰਵਾਰ 2 ਸਤੰਬਰ ਦੇ ਦਿਨ ਸ਼ਾਮ ਨੂੰ ਆਪਣੇ ਘਰ ਵਿੱਚ ਦੋਨਾਂ ਬੱਚਿਆਂ ਨੂੰ ਮ੍ਰਿਤਕ ਪਾਇਆ ਸੀ। ਪੁਲਿਸ ਨੇ ਇਸ ਦੋਹਰੇ ਕਤਲ ਦਾ ਸ਼ੱਕ ਬੱਚਿਆਂ ਦੇ ਪਿਤਾ ਸੰਜੇ ਕਾਂਬਲੇ (42) 'ਤੇ ਸ਼ੱਕ ਜਤਾਇਆ ਕਿਉਂਕਿ ਉਸ ਦਾ ਕੋਈ ਪਤਾ-ਠਿਕਾਣਾ ਨਹੀਂ ਲੱਗ ਰਿਹਾ ਸੀ।  

ਮਾਮਲੇ ਦੀ ਗੱਲ ਕਰਦੇ ਹੋਏ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਂਬਲੇ ਦੀ ਲਾਸ਼ ਸ਼ਨੀਵਾਰ ਨੂੰ ਵਰਧਾ ਜ਼ਿਲ੍ਹੇ 'ਚ ਪੈਂਦੇ ਪਿੰਡ ਸਕਾਰਾ ਵਿਖੇ ਸੜਕ ਕਿਨਾਰੇ ਪਈ ਮਿਲੀ। ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਆਪਣੇ ਬੱਚਿਆਂ ਨੂੰ ਜ਼ਹਿਰ ਦੇਣ ਦੀ ਗੱਲ ਕਬੂਲੀ ਹੈ। ਸੁਸਾਈਡ ਨੋਟ 'ਚ ਮ੍ਰਿਤਕ ਨੇ ਆਪਣੀ ਪਤਨੀ ਪ੍ਰਣੀਤਾ ਤੋਂ ਮੁਆਫ਼ੀ ਵੀ ਮੰਗੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਕਾਂਬਲੇ ਦਾ ਕਿਸੇ ਕਿਸਮ ਦਾ ਕੋਈ ਮਾਨਸਿਕ ਰੋਗ ਦਾ ਇਲਾਜ ਚੱਲ ਰਿਹਾ ਸੀ ਜਾਂ ਨਹੀਂ।

ਇੱਕ ਹੋਰ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤੱਕ ਦੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਕਾਂਬਲੇ ਸ਼ੁੱਕਰਵਾਰ ਮਿਤੀ 2 ਸਤੰਬਰ ਦੀ ਦੁਪਹਿਰ ਨੂੰ ਆਪਣੇ ਬੇਟੇ ਅਸਮਿਤ ਨੂੰ ਉਸ ਦੇ ਦਾਦੇ ਦੇ ਘਰ ਤੋਂ ਲੈ ਕੇ ਆਇਆ ਸੀ, ਅਤੇ ਕੁਝ ਦੇਰ ਬਾਅਦ ਉਸ ਦੀ ਬੇਟੀ ਮਿਸ਼ਟੀ ਸਕੂਲ ਤੋਂ ਘਰ ਵਾਪਸ ਆ ਗਈ ਸੀ। ਇਸ ਤੋਂ ਬਾਅਦ ਉਸ ਨੇ ਦੋਵਾਂ ਨੂੰ ਜ਼ਹਿਰ ਦੇ ਦਿੱਤਾ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement