ਦਿੱਲੀ: ਨਸ਼ਾ ਤਸਕਰੀ ਦੇ ਦੋਸ਼ ਹੇਠ ਦੋ ਵਿਅਕਤੀ ਗ੍ਰਿਫ਼ਤਾਰ, 2 ਕਰੋੜ ਦੀ ਹੈਰੋਇਨ ਜ਼ਬਤ
Published : Sep 3, 2022, 12:46 pm IST
Updated : Sep 3, 2022, 12:46 pm IST
SHARE ARTICLE
Police arrest 2 drug traffickers in Rohini
Police arrest 2 drug traffickers in Rohini

ਪੁਲਿਸ ਨੇ ਦੱਸਿਆ ਕਿ ਹਿਸਟਰੀ ਸ਼ੀਟਰ ਮਨੀਸ਼ (34) ਦੇ ਰੋਹਿਣੀ ਇਲਾਕੇ 'ਚ ਹੋਣ ਦੀ ਗੁਪਤ ਸੂਚਨਾ ਮਿਲੀ ਸੀ।


ਨਵੀਂ ਦਿੱਲੀ: ਪੁਲਿਸ ਵੱਲੋਂ ਰੋਹਿਣੀ ਇਲਾਕੇ ਤੋਂ ਦੋ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਵਿਅਕਤੀਆਂ ਕੋਲੋਂ 2 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਹਿਸਟਰੀ ਸ਼ੀਟਰ ਮਨੀਸ਼ (34) ਦੇ ਰੋਹਿਣੀ ਇਲਾਕੇ 'ਚ ਹੋਣ ਦੀ ਗੁਪਤ ਸੂਚਨਾ ਮਿਲੀ ਸੀ।

ਡਿਪਟੀ ਕਮਿਸ਼ਨਰ ਆਫ਼ ਪੁਲਿਸ (ਅਪਰਾਧ) ਵਿਚਾਰਵੀਰ ਨੇ ਦੱਸਿਆ ਕਿ ਪੁਲਿਸ ਟੀਮ ਨੇ ਇਕ ਕਾਰ ਨੂੰ ਰੋਕਿਆ ਜਿਸ ਵਿਚ ਮਨੀਸ਼ ਅਤੇ ਉਸ ਦਾ ਸਾਥੀ ਟਿੰਕੂ ਮੌਜੂਦ ਸਨ। ਉਹਨਾਂ ਦੱਸਿਆ ਕਿ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਕੋਲੋਂ 1.3 ਕਿਲੋ ਉੱਚ ਗੁਣਵੱਤਾ ਵਾਲੀ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 2 ਕਰੋੜ ਰੁਪਏ ਦੱਸੀ ਜਾਂਦੀ ਹੈ।

ਉਹਨਾਂ ਦੱਸਿਆ ਕਿ ਮਨੀਸ਼ ਪੂਰਬੀ ਦਿੱਲੀ ਦੀ ਨੰਦ ਨਗਰੀ ਦਾ ਵਸਨੀਕ ਹੈ ਅਤੇ ਸਾਲ 2014 ਵਿਚ ਲਾਹੌਰੀ ਗੇਟ ਨੇੜੇ ਲੁੱਟ-ਖੋਹ ਦੇ ਇਕ ਕੇਸ ਵਿਚ ਪੰਜ ਸਾਲ ਦੀ ਸਜ਼ਾ ਕੱਟ ਚੁੱਕਾ ਹੈ। ਸਾਲ 2019 'ਚ ਰਿਹਾਈ ਤੋਂ ਬਾਅਦ ਉਹ ਜੂਏ ਦੇ ਗੈਰ-ਕਾਨੂੰਨੀ ਧੰਦੇ 'ਚ ਸ਼ਾਮਲ ਹੋ ਗਿਆ ਅਤੇ ਘਾਟੇ ਕਾਰਨ ਦਿੱਲੀ-ਐੱਨਸੀਆਰ 'ਚ ਨਸ਼ੀਲੇ ਪਦਾਰਥ ਵੇਚਣ ਲੱਗਿਆ।

ਪੁਲਿਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੂਜਾ ਦੋਸ਼ੀ 34 ਸਾਲਾ ਟਿੰਕੂ ਸ਼ਾਹਦਰਾ ਦਾ ਰਹਿਣ ਵਾਲਾ ਹੈ ਅਤੇ ਮਨੀਸ਼ ਦਾ ਬਚਪਨ ਦਾ ਦੋਸਤ ਹੈ। ਉਹਨਾਂ ਦੱਸਿਆ ਕਿ ਟਿੰਕੂ ਨੂੰ ਪਹਿਲਾਂ ਹੀ ਆਬਕਾਰੀ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਦੱਸਿਆ ਕਿ ਟਿੰਕੂ ਦਿੱਲੀ-ਐਨਸੀਆਰ ਵਿਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਿਚ ਮਨੀਸ਼ ਦੀ ਮਦਦ ਕਰਦਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement