ਦਲਿਤ ਲੜਕੀਆਂ ਵੱਲੋਂ ਪਰੋਸਿਆ ਖਾਣਾ ਵਿਦਿਆਰਥੀਆਂ ਨੂੰ ਸੁੱਟਣ ਲਈ ਕਿਹਾ, ਸਕੂਲ ਦਾ ਰਸੋਈਆ ਗ੍ਰਿਫ਼ਤਾਰ 
Published : Sep 3, 2022, 1:02 pm IST
Updated : Sep 3, 2022, 1:02 pm IST
SHARE ARTICLE
 Students asked to throw food served by Dalit girls, school cook arrested
Students asked to throw food served by Dalit girls, school cook arrested

ਪੁਲਿਸ ਅਨੁਸਾਰ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਮਾਮਲਾ ਸਹੀ ਨਿਕਲਿਆ ਤਾਂ ਤੁਰੰਤ ਕਾਰਵਾਈ ਕੀਤੀ ਗਈ।

 

ਉਦੈਪੁਰ - ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਵਿਚ ਇੱਕ ਸਰਕਾਰੀ ਸਕੂਲ ਦੇ ਰਸੋਈਏ ਨੂੰ ਦੋ ਦਲਿਤ ਵਿਦਿਆਰਥਣਾਂ ਨਾਲ ਵਿਤਕਰਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੜੌਦੀ ਖੇਤਰ ਦੇ ਇੱਕ ਸਰਕਾਰੀ ਅੱਪਰ ਪ੍ਰਾਇਮਰੀ ਸਕੂਲ ਵਿਚ, ਦਲਿਤ ਵਿਦਿਆਰਥਣਾਂ ਨੇ ਸ਼ੁੱਕਰਵਾਰ ਨੂੰ ਲਾਲਾ ਰਾਮ ਗੁਰਜਰ ਦੁਆਰਾ ਤਿਆਰ ਕੀਤਾ ਮਿਡ-ਡੇ-ਮੀਲ ਵਿਦਿਆਰਥੀਆਂ ਨੂੰ ਪਰੋਸਿਆ ਸੀ।

ਪੁਲਿਸ ਨੇ ਦੱਸਿਆ ਕਿ ਲਾਲਾਰਾਮ ਨੇ ਇਸ 'ਤੇ ਇਤਰਾਜ਼ ਕੀਤਾ ਅਤੇ ਖਾਣਾ ਖਾ ਰਹੇ ਵਿਦਿਆਰਥੀਆਂ ਨੂੰ ਖਾਣਾ ਸੁੱਟਣ ਲਈ ਕਿਹਾ ਕਿਉਂਕਿ ਇਹ ਦਲਿਤ ਵਿਦਿਆਰਥਣਾਂ ਦੁਆਰਾ ਪਰੋਸਿਆ ਗਿਆ ਸੀ। ਉਸ ਦੇ ਕਹਿਣ 'ਤੇ ਵਿਦਿਆਰਥੀਆਂ ਨੇ ਖਾਣਾ ਸੁੱਟ ਦਿੱਤਾ। ਵਿਦਿਆਰਥਣਾਂ ਨੇ ਘਟਨਾ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ, ਜਿਸ ਤੋਂ ਬਾਅਦ ਉਹ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਸਕੂਲ ਪਹੁੰਚੀਆਂ ਅਤੇ ਰਸੋਈਏ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਕਿਹਾ, "ਅਨੁਸੂਚਿਤ ਜਾਤੀ-ਅਨੁਸੂਚਿਤ ਜਨਜਾਤੀ (ਅੱਤਿਆਚਾਰ ਦੀ ਰੋਕਥਾਮ) ਐਕਟ ਦੇ ਤਹਿਤ ਗੋਗੁੰਡਾ ਪੁਲਿਸ ਸਟੇਸ਼ਨ ਵਿਚ ਰਸੋਈਏ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। 

ਪੁਲਿਸ ਅਨੁਸਾਰ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਮਾਮਲਾ ਸਹੀ ਨਿਕਲਿਆ ਤਾਂ ਤੁਰੰਤ ਕਾਰਵਾਈ ਕੀਤੀ ਗਈ। ਵਿਦਿਆਰਥੀਆਂ ਨੇ ਖਾਣਾ ਇਸ ਲਈ ਸੁੱਟ ਦਿੱਤਾ ਕਿਉਂਕਿ ਇਹ ਦਲਿਤ ਵਿਦਿਆਰਥਣਾਂ ਦੁਆਰਾ ਪਰੋਸਿਆ ਗਿਆ ਸੀ।  ਉਹਨਾਂ ਨੇ ਦੱਸਿਆ ਕਿ ਰਸੋਈਆ ਅਪਣੀ ਪਸੰਦ ਦੇ ਉੱਚ ਜਾਤੀ ਦੇ ਵਿਦਿਆਰਥੀਆਂ ਨੂੰ ਖਾਣਾ ਪਰੋਸਣ ਲਈ ਕਹਿੰਦਾ ਸੀ ਪਰ ਖਾਣਾ ਚੰਗੀ ਤਰ੍ਹਾਂ ਨਾ ਪਰੋਸੇ ਦੀ ਸ਼ਿਕਾਇਤ ਤੋਂ ਬਾਅਦ ਇਕ ਵਿਦਿਆਰਥੀ ਨੇ ਸ਼ੁੱਕਰਵਾਰ ਨੂੰ ਦਲਿਤ ਲੜਕੀਆਂ ਨੂੰ ਖਾਣਾ ਪਰੋਸਣ ਲਈ ਕਿਹਾ ਸੀ। 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement