ਬੀਬੀ ਰਣਜੀਤ ਕੌਰ ਨੇ DSGMC ਵੱਲੋਂ ਭੇਜੇ ਨੋਟਿਸ ਦਾ ਦਿੱਤਾ ਜਵਾਬ 
Published : Sep 3, 2023, 2:57 pm IST
Updated : Sep 3, 2023, 2:57 pm IST
SHARE ARTICLE
Bibi Ranjeet Kaur
Bibi Ranjeet Kaur

ਉਹਨਾਂ ਨੇ ਕਿਹਾ ਕਿ ਉਹ ਪ੍ਰਧਾਨ ਦੀ ਸੋਚ ਤੋਂ ਹੈਰਾਨ ਹਨ ਕਿ ਇਹ ਉਹ ਪੈਸਾ ਵੀ ਰਿਕਵਰ ਕਰਨਾ ਚਾਹੁੰਦੇ ਹਨ ਜਿਸ ਨਾਲ ਲੋੜਵੰਦ ਲੋਕਾਂ ਦੀ ਮਦਦ ਹੋਈ ਹੈ। 

ਨਵੀਂ ਦਿੱਲੀ - 29 ਅਗਸਤ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਮੈਨੇਜਰ ਧਰਮਿੰਦਰ ਸਿੰਘ ਨੂੰ ਹੁਣ ਇਕੋ ਦਮ 2021 ਦੇ ਅਦਾਲਤੀ ਫ਼ੈਸਲੇ ਦੀ ਯਾਦ ਆ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ ਨੂੰ 87 ਲੱਖ ਰੁਪਏ ਦੀ ਵਸੂਲੀ ਦਾ ਨੋਟਿਸ ਭੇਜਿਆ ਸੀ। ਇਸ ਨੋਟਿਸ ਨੂੰ ਲੈ ਕੇ ਹੁਣ ਬੀਬੀ ਰਣਜੀਤ ਕੌਰ ਦਾ ਬਿਆਨ ਸਾਹਮਣੇ ਆਇਆ ਹੈ। 

ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਹਨਾਂ ਦਾ ਧੜਮਿੰਦਰ ਸਿੰਘ ਨੂੰ ਪਹਿਲਾਂ ਸਵਾਲ ਇਹ ਹੈ ਕਿ ਉਹਨਾਂ ਨੇ ਇਹ ਨੋਟਿਸ ਭੇਜਿਆ ਕਿਸ ਦੇ ਕਹਿਣ 'ਤੇ ਭੇਜਿਆ ਹੈ ਕਿਉਂਕਿ ਉਹ ਤਾਂ ਉਹਨਾਂ ਦੇ ਮੈਂਬਰ ਨਹੀਂ ਹਨ। ਉਹਨਾਂ ਨੇ ਕਿਹਾ ਕਿ ਜਿਹੜਾ ਫੰਡ ਰਿਕਵਰ ਕਰਨ ਲਈ ਇਹਨਾਂ ਨੇ ਮੈਨੂੰ ਨੋਟਿਸ ਭੇਜਿਆ ਹੈ ਉਹ ਫੰਡ ਉਹਨਾਂ ਨੇ ਵਰਤਿਆ ਹੀ ਨਹੀਂ ਤੇ ਨਾ ਹੀ ਉਹ ਉਹਨਾਂ ਦੇ ਖਾਤੇ ਵਿਚ ਜਮ੍ਹਾ ਹੋਇਆ ਹੈ। 

ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਤਾਂ ਉਹ ਲਿਸਟ ਦਿੱਤੀ ਜਾਵੇ ਜਿਸ ਵਿਚ ਪੈਸਿਆਂ ਦਾ ਹਿਸਾਬ ਤੇ ਜਿਹਨਾਂ ਨੂੰ ਉਹ ਪੈਸੇ ਦਿੱਤੇ ਗਏ ਹਨ ਉਹਨਾਂ ਲੋਕਾਂ ਦੇ ਘਰ ਜਾ ਕੇ ਉਹਨਾਂ ਨੂੰ ਅਪੀਲ ਕਰਨਗੇ ਕਿ ਇਹਨਾਂ ਦੇ ਪੈਸੇ ਵਾਪਸ ਕਰ ਦੇਣ ਕਿਉਂਕਿ ਇਹਨਾਂ ਕੋਲ ਪੈਸੇ ਨਹੀਂ ਹਨ। ਉਹਨਾਂ ਨੇ ਕਿਹਾ ਕਿ ਉਹ ਪ੍ਰਧਾਨ ਦੀ ਸੋਚ ਤੋਂ ਹੈਰਾਨ ਹਨ ਕਿ ਇਹ ਉਹ ਪੈਸਾ ਵੀ ਰਿਕਵਰ ਕਰਨਾ ਚਾਹੁੰਦੇ ਹਨ ਜਿਸ ਨਾਲ ਲੋੜਵੰਦ ਲੋਕਾਂ ਦੀ ਮਦਦ ਹੋਈ ਹੈ। 

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement