Haryana Election 2024 : ਹਰਿਆਣਾ 'ਚ ਇਕੱਠੇ ਚੋਣ ਲੜ ਸਕਦੀ ਹੈ ਕਾਂਗਰਸ-AAP , ਰਾਹੁਲ ਗਾਂਧੀ ਨੇ ਗਠਜੋੜ ਲਈ ਬਣਾਈ 4 ਮੈਂਬਰਾਂ ਦੀ ਕਮੇਟੀ
Published : Sep 3, 2024, 8:51 pm IST
Updated : Sep 3, 2024, 8:59 pm IST
SHARE ARTICLE
Congress committee
Congress committee

ਦੀਪਕ ਬਾਬਰਿਆ, ਦੀਪੇਂਦਰ ਹੁੱਡਾ ਅਤੇ ਅਜੈ ਮਾਕਨ ਕਮੇਟੀ ਦਾ ਹਿੱਸਾ ਹੋਣਗੇ ਅਤੇ ਉਹ ਸੀਟਾਂ ਦੀ ਵੰਡ ਦੇ ਮੁੱਦੇ 'ਤੇ 'ਆਪ' ਨੇਤਾਵਾਂ ਨਾਲ ਗੱਲਬਾਤ ਕਰਨਗੇ

Haryana Election 2024 : ਹਰਿਆਣਾ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਗਠਜੋੜ ਹੋ ਸਕਦਾ ਹੈ। ਹਰਿਆਣਾ ਵਿੱਚ ਆਪ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਦੀ ਘੋਖ ਕਰਨ ਲਈ ਕਾਂਗਰਸ ਨੇ ਇੱਕ ਕਮੇਟੀ ਬਣਾਈ ਹੈ। ਇਹ ਕਮੇਟੀ ਸੂਬੇ ਵਿੱਚ ਗਠਜੋੜ ਨਾਲ ਸਬੰਧਤ ਸਾਰੇ ਪਹਿਲੂਆਂ ਨੂੰ ਘੋਖੇਗੀ ਅਤੇ ਪਾਰਟੀ ਹਾਈਕਮਾਂਡ ਨੂੰ ਰਿਪੋਰਟ ਸੌਂਪੇਗੀ। 

ਇਸ ਰਿਪੋਰਟ ਦੇ ਆਧਾਰ 'ਤੇ ਇਹ ਸੰਭਾਵੀ ਤੌਰ 'ਤੇ ਤੈਅ ਕੀਤਾ ਜਾਵੇਗਾ ਕਿ ਵਿਧਾਨ ਸਭਾ ਚੋਣਾਂ 'ਚ 'ਆਪ' ਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾ ਸਕਦੀਆਂ ਹਨ। ਆਮ ਆਦਮੀ ਪਾਰਟੀ ਨੇ ਸੂਬੇ ਵਿੱਚ 10 ਸੀਟਾਂ ਦੀ ਮੰਗ ਕੀਤੀ ਹੈ ਪਰ ਕਾਂਗਰਸ 7 ਸੀਟਾਂ ਦੇਣ ਦੇ ਪੱਖ ਵਿੱਚ ਹੈ।ਕਾਂਗਰਸ ਸੂਤਰਾਂ ਮੁਤਾਬਕ ਇਹ ਪਹਿਲ ਰਾਹੁਲ ਗਾਂਧੀ ਨੇ ਕੀਤੀ ਹੈ।

ਦੀਪਕ ਬਾਬਰਿਆ, ਦੀਪੇਂਦਰ ਹੁੱਡਾ ਅਤੇ ਅਜੈ ਮਾਕਨ ਕਮੇਟੀ ਦਾ ਹਿੱਸਾ ਹੋਣਗੇ ਅਤੇ ਉਹ ਸੀਟਾਂ ਦੀ ਵੰਡ ਦੇ ਮੁੱਦੇ 'ਤੇ 'ਆਪ' ਨੇਤਾਵਾਂ ਨਾਲ ਗੱਲਬਾਤ ਕਰਨਗੇ। ਉਹ ਉਨ੍ਹਾਂ 12 ਸੀਟਾਂ 'ਤੇ ਵੀ ਨਜ਼ਰ ਰੱਖਣਗੇ ਅਤੇ ਵਿਚਾਰ-ਵਟਾਂਦਰਾ ਕਰਨਗੇ, ਜਿੱਥੇ ਕਾਂਗਰਸ ਅੰਦਰ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕਿ ਉਨ੍ਹਾਂ ਸੀਟਾਂ 'ਤੇ ਕਿਸ ਨੂੰ ਉਮੀਦਵਾਰ ਬਣਾਇਆ ਜਾਵੇ।

ਰਾਹੁਲ ਨੇ ਹਰਿਆਣਾ ਦੇ ਨੇਤਾਵਾਂ ਨੂੰ ਪੁੱਛਿਆ- ਗਠਜੋੜ ਸੰਭਵ ਹੈ ਜਾਂ ਨਹੀਂ

ਕਾਂਗਰਸ ਸੂਤਰਾਂ ਮੁਤਾਬਕ ਚੋਣ ਕਮੇਟੀ ਦੀ ਬੈਠਕ 'ਚ ਰਾਹੁਲ ਗਾਂਧੀ ਨੇ ਨੇਤਾਵਾਂ ਨੂੰ ਪੁੱਛਿਆ ਕਿ ਕੀ ਸਾਨੂੰ ਹਰਿਆਣਾ 'ਚ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨਾ ਚਾਹੀਦਾ ਹੈ? ਇਹ ਵੀ ਪੁੱਛਿਆ ਕਿ ਕੀ ਗਠਜੋੜ ਸੰਭਵ ਹੈ ਜਾਂ ਨਹੀਂ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੇ ਕੀ ਫਾਇਦੇ ਅਤੇ ਨੁਕਸਾਨ ਹੋਣਗੇ ਅਤੇ ਇਸ ਬਾਰੇ ਰਿਪੋਰਟ ਮੰਗੀ ਹੈ।

ਮੰਨਿਆ ਜਾ ਰਿਹਾ ਹੈ ਕਿ ਜੇਕਰ ਗਠਜੋੜ ਹੁੰਦਾ ਹੈ ਤਾਂ ਸੀਟਾਂ ਦੀ ਵੰਡ ਲਈ ਲੋਕ ਸਭਾ ਚੋਣ ਦਾ ਫਾਰਮੂਲਾ ਹੀ ਅਪਣਾਇਆ ਜਾ ਸਕਦਾ ਹੈ। ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ 'ਚ ਸਾਬਕਾ ਸੀਐੱਮ ਭੂਪੇਂਦਰ ਹੁੱਡਾ ਨੇ ਕਿਹਾ ਕਿ ਜੇਕਰ ਗਠਜੋੜ ਹੁੰਦਾ ਹੈ ਤਾਂ 'ਆਪ' ਨੂੰ ਸਿਰਫ਼ 3-4 ਸੀਟਾਂ ਮਿਲ ਸਕਦੀਆਂ ਹਨ ਪਰ 'ਆਪ' ਇਸ ਤੋਂ ਵੱਧ ਦੀ ਮੰਗ ਕਰ ਰਹੀ ਹੈ। 

ਕਾਂਗਰਸ ਦੇ ਸੂਬਾ ਇੰਚਾਰਜ ਦੀਪਕ ਬਾਬਰੀਆ ਨੇ ਕਿਹਾ ਕਿ ਗਠਜੋੜ ਸੰਭਵ ਹੈ। ਇਸ ਦੇ ਲਈ 'ਆਪ' ਅਤੇ I.N.D.I.A. ਦੇ ਸਹਿਯੋਗੀ ਬਾਕੀ ਦਲਾਂ ਨਾਲ ਗੱਲਬਾਤ ਚੱਲ ਰਹੀ ਹੈ।  

Location: India, Haryana

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement