Moradabad News : ਗਊਮਾਸ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ 10 ਪੁਲਿਸ ਮੁਲਾਜ਼ਮ ਮੁਅੱਤਲ 
Published : Sep 3, 2025, 5:44 pm IST
Updated : Sep 3, 2025, 5:44 pm IST
SHARE ARTICLE
ਗਊਮਾਸ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ 10 ਪੁਲਿਸ ਮੁਲਾਜ਼ਮ ਮੁਅੱਤਲ 
ਗਊਮਾਸ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ 10 ਪੁਲਿਸ ਮੁਲਾਜ਼ਮ ਮੁਅੱਤਲ 

Moradabad News : ਗਊਮਾਸ ਦਫ਼ਨਾ ਕੇ ਤਸਕਰਾਂ ਦੀ ਕਾਰ ਨੂੰ ਵੀ ਲੁਕਾਇਆ

Moradabad News in Punjabi : ਮੁਰਾਦਾਬਾਦ ’ਚ ਮਾਸ ਨੂੰ ਦਫ਼ਨਾਉਣ ਅਤੇ ਕਾਰ ਲੁਕਾ ਕੇ ਗਊਮਾਸ ਤਸਕਰੀ ਦੇ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਇਕ ਥਾਣਾ ਮੁਖੀ ਸਮੇਤ 10 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ।

ਸੀਨੀਅਰ ਪੁਲਿਸ ਸੁਪਰਡੈਂਟ (ਐੱਸ.ਐੱਸ.ਪੀ.) ਸਤਪਾਲ ਅੰਤਿਲ ਨੇ ਵਿਭਾਗੀ ਜਾਂਚ ਵਿਚ ਪੁਸ਼ਟੀ ਹੋਣ ਤੋਂ ਬਾਅਦ ਮੁਅੱਤਲ ਕਰਨ ਦੇ ਹੁਕਮ ਦਿਤੇ ਕਿ ਪੁਲਿਸ ਕਰਮਚਾਰੀਆਂ ਨੇ ਸਬੂਤਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। 

ਅਧਿਕਾਰੀਆਂ ਮੁਤਾਬਕ ਇਹ ਘਟਨਾ ਸੋਮਵਾਰ ਦੇਰ ਰਾਤ ਉਸ ਸਮੇਂ ਸਾਹਮਣੇ ਆਈ ਜਦੋਂ ਯੂ.ਪੀ.-112 ਪੁਲਿਸ ਦੀ ਟੀਮ ਨੇ ਪਕਬਾੜਾ ਥਾਣੇ ਦੇ ਅਧੀਨ ਉਮਰੀ ਸਬਜੀਪੁਰ ਜੰਗਲ ਖੇਤਰ ’ਚ ਇਕ ਸ਼ੱਕੀ ਹੋਂਡਾ ਸਿਟੀ ਕਾਰ ਨੂੰ ਰੋਕਿਆ। ਜਾਂਚ ਕਰਨ ਉਤੇ ਗੱਡੀ ਵਿਚੋਂ ਵੱਡੀ ਮਾਤਰਾ ’ਚ ਬੀਫ ਬਰਾਮਦ ਹੋਇਆ। 

ਮਾਮਲੇ ਨੂੰ ਹੋਰ ਤੇਜ਼ ਕਰਨ ਦੀ ਬਜਾਏ, ਪੁਲਿਸ ਵਾਲਿਆਂ ਨੇ ਕਥਿਤ ਤੌਰ ਉਤੇ ਜ਼ਬਤ ਕੀਤੇ ਮੀਟ ਨੂੰ ਦਫਨਾਉਣ ਲਈ ਇਕ ਟੋਆ ਪੁੱਟਿਆ ਅਤੇ ਕਾਰ ਨੂੰ ਕਿਸੇ ਹੋਰ ਸਥਾਨ ਉਤੇ ਲੈ ਗਏ। ਇਕ ਪੁਲਿਸ ਸੂਤਰ ਨੇ ਦਾਅਵਾ ਕੀਤਾ ਕਿ ਕੁੱਝ ਕਰਮਚਾਰੀਆਂ ਨੇ ਤਸਕਰਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਵੀ ਕੀਤੀ। 

ਘਟਨਾ ਦਾ ਪਤਾ ਲੱਗਣ ਉਤੇ ਐੱਸ.ਐੱਸ.ਪੀ. ਅੰਤਿਲ ਨੇ ਤੁਰਤ ਜਾਂਚ ਦੇ ਹੁਕਮ ਦਿਤੇ। ਵੈਟਰਨਰੀ ਮਾਹਰਾਂ ਨਾਲ ਸਪੈਸ਼ਲ ਆਪਰੇਸ਼ਨ ਗਰੁੱਪ (ਐਸ.ਓ.ਜੀ.) ਦੀ ਟੀਮ ਨੇ ਦੱਬੇ ਹੋਏ ਮੀਟ ਨੂੰ ਬਾਹਰ ਕਢਿਆ ਅਤੇ ਪੁਸ਼ਟੀ ਕੀਤੀ ਕਿ ਇਹ ਬੀਫ ਸੀ। ਪੁਸ਼ਟੀ ਤੋਂ ਬਾਅਦ ਐੱਸ.ਐੱਸ.ਪੀ. ਨੇ ਤੁਰਤ ਸਾਰੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ। 

ਕੁੰਦਰਕੀ ਦੇ ਮੁਹੱਲਾ ਸਦਾਤ ਦੇ ਮੁਹੰਮਦ ਸ਼ਮੀ ਦੇ ਨਾਮ ਉਤੇ ਰਜਿਸਟਰਡ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਤਸਕਰੀ ਵਿਚ ਸ਼ਾਮਲ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਬੀਫ ਨੂੰ ਗਜਰੌਲਾ ਤੋਂ ਕੁੰਦਰਕੀ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਐਸ.ਪੀ. ਸਿਟੀ ਕੁੰਵਰ ਰਣਵਿਜੇ ਸਿੰਘ ਨੇ ਬੁਧਵਾਰ ਨੂੰ ਕਿਹਾ ਕਿ ਦੋਸ਼ੀ ਤਸਕਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿਚ ਪਕਬਾੜਾ ਦੇ ਐਸ.ਐਚ.ਓ. ਮਨੋਜ ਕੁਮਾਰ, ਚੌਕੀ ਇੰਚਾਰਜ (ਵਿਕਾਸ ਕੇਂਦਰ) ਅਨਿਲ ਕੁਮਾਰ, ਸਬ-ਇੰਸਪੈਕਟਰ ਮਹਾਵੀਰ ਸਿੰਘ ਅਤੇ ਤਸਲੀਮ (ਯੂ.ਪੀ.-112), ਹੈੱਡ ਕਾਂਸਟੇਬਲ ਬੰਸਤ ਕੁਮਾਰ ਅਤੇ ਧੀਰੇਂਦਰ ਕਸਾਨਾ, ਕਾਂਸਟੇਬਲ ਮੋਹਿਤ, ਮਨੀਸ਼ ਅਤੇ ਰਾਹੁਲ (ਯੂ.ਪੀ.-112) ਅਤੇ ਕਾਂਸਟੇਬਲ ਡਰਾਈਵਰ ਸੋਨੂੰ ਸੈਣੀ (ਯੂ.ਪੀ.-112) ਸ਼ਾਮਲ ਹਨ। 

 (For more news apart from 10 police personnel suspended for trying to protect beef smugglers News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement