
ਕਲਕੱਤਾ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਭਿਆਨਕ ਅੱਜ ਲੱਗ ਗਈ ਹੈ...
ਕਲਕੱਤਾ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਭਿਆਨਕ ਅੱਜ ਲੱਗ ਗਈ ਹੈ। ਅੱਗ ਹਸਪਤਾਲ ਦੇ ਫਾਰਮੇਸੀ ਵਿਭਾਗ ਵਿਚ ਲੱਗੀ ਹੈ। ਅੱਗ ਬਣਾਉਣ ਵਾਲੀਆਂ 10 ਗੱਡੀਆਂ ਅਤੇ ਕਲਕੱਤਾ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਸਾਰੇ ਮਰੀਜ ਸੁਰੱਖਿਅਤ ਦੱਸੇ ਜਾ ਰਹੇ ਨੇ। ਰਿਪੋਰਟ ਦੇ ਮੁਤਾਬਿਕ 250 ਤੋਂ ਜ਼ਿਆਦਾ ਮਰੀਜਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।
Fire Breaks
ਅੱਗ ਬਝਾਉਣ ਵਾਲੀਆਂ ਗੱਡੀਆਂ ਵੀ ਅੱਗ ਬਝਾਉਣ ਵਿਚ ਲੱਗੀਆਂ ਹੋਈਆਂ ਹਨ। ਹੁਣਂ ਤਕ ਕਿਸੀ ਵੀ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਨਹੀਂ ਆਈ ਹੈ। ਸੂਤਰਾਂ ਦੀ ਰਿਪੋਰਟ ਮੁਤਾਬਿਕ ਅੱਗ ਸਵੇਰੇ ਕਰੀਬ 8 ਵਜੇ ਲੱਗੀ। ਸਥਾਨਿਕ ਮੀਡੀਆ ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਕੁਝ ਮਰੀਜਾਂ ਨੂੰ ਉਹਨਾਂ ਦੀ ਡ੍ਰਿਪ ਦੇ ਨਾਲ ਹਸਪਤਾਲ ਦੀ ਇਮਾਰਤ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ।
Fire Breaks
ਜਦੋਂ ਕਿ ਕੁਝ ਨੂੰ ਹੋਰ ਬਲਾਕਾਂ ਵਿਚ ਭੇਜਿਆ ਜਾ ਰਿਹਾ ਹੈ। ਕਲਕੱਤਾ ਮੈਡੀਕਲ ਕਾਲਜ ਸ਼ਹਿਰ ਦੇ ਸਭ ਤੋਂ ਪੁਰਾਣੇ ਹਸਪਤਾਲਾਂ ਵਿਚੋਂ ਇਕ ਹੈ। 1948 ਵਿਚ ਸਥਾਪਿਤ ਇਹ ਕਾਲਜ ਕਲਕੱਤਾ ਯੂਨੀਵਰਸਿਟੀ ਅਤੇ ਪ੍ਰੇਜੀਡੈਂਸੀ ਕਾਲਜ ਦੇ ਨਾਲ ਹੈ।