
ਕੁਕਰਮ ਮਾਮਲੇ ਵਿਚ ਕੇਰਲ ਹਾਈ ਕੋਰਟ ਨੇ ਬਿਸ਼ਪ ਅਤੇ ਦੋਸ਼ੀ ਫਰੈਂਕੋ ਮੁਲਕੱਕਲ ਦੀ ਜ਼ਮਾਨਤ ਪਟੀਸ਼ਨ ਕੀਤੀ ਰਦੱ
ਕੋਟਯਮ : ਨਨ ਕੁਕਰਮ ਮਾਮਲੇ ਵਿਚ ਕੇਰਲ ਹਾਈ ਕੋਰਟ ਨੇ ਜਲੰਧਰ ਦੇ ਸਾਬਕਾ ਬਿਸ਼ਪ ਅਤੇ ਦੋਸ਼ੀ ਫਰੈਂਕੋ ਮੁਲਕੱਕਲ ਦੀ ਜ਼ਮਾਨਤ ਪਟੀਸ਼ਨ ਰਦੱ ਕਰ ਦਿਤੀ ਹੈ। ਦਸਣਯੋਗ ਹੈ ਕਿ ਕੇਰਲ ਹਾਈ ਕੋਰਟ ਨੇ ਇਸ ਮਾਮਲੇ ਵਿਚ 27 ਸਤੰਬਰ ਨੂੰ ਫੈਸਲਾ ਸੁਰੱਖਿਅਤ ਰਖ ਲਿਆ ਸੀ। ਕੇਰਲ ਪੁਲਿਸ ਨੇ ਕੁਕਰਮ ਦੇ ਦੋਸ਼ ਵਿਚ ਮੁਲਕੱਕਲ ਨੂੰ 21 ਸਤੰਬਰ ਨੂੰ ਗਿਰਫਤਾਰ ਕੀਤਾ ਸੀ। ਇਸ ਤੋਂ ਪਹਿਲਾ ਤਿੰਨ ਦਿਨ ਤਕ ਉਸੋਂ ਪੁਛ-ਗਿਛ ਕੀਤੀ ਗਈ। ਇਸ ਦੌਰਾਨ ਉਸ ਵਲੋਂ ਲਗਾਤਾਰ ਬਿਆਨ ਬਦਲੇ ਜਾਣ ਅਤੇ ਹਾਲਾਤਾਂ ਨੂੰ ਮੁਖ ਰੱਖਦੇ ਹੋਏ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ਤੇ ਪੁਲਿਸ ਨੇ ਉਸਨੂੰ ਗਿਰਫਤਾਰ ਕੀਤਾ ਸੀ।
Bishop Franko Under police custody
ਜਿਸ ਤੋਂ ਬਾਅਦ ਬਿਸ਼ਪ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ। ਉਥੇ ਹੀ ਦੋਸ਼ੀ ਬਿਸ਼ਪ ਨੇ ਅਪਣੇ ਉਪਰ ਲਗੇ ਸਾਰੇ ਦੋਸ਼ਾਂ ਨੂੰਂ ਨਕਾਰ ਦਿਤਾ ਹੈ। ਉਸਨੇ ਆਪਣੀ ਪਟੀਸ਼ਨ ਵਿਚ ਦਾਅਵਾ ਕੀਤਾ ਹੈ ਕਿ ਉਸਨੂੰ ਨਨ ਦੇ ਵਿਰੁਧ ਸ਼ਿਕਾਇਤਾਂ ਮਿਲਿਆਂ ਸਨ ਤੇ ਇਨਾਂ ਤੇ ਕਾਰਵਾਈ ਕਰਨ ਕਾਰਨ ਉਸਨੇ ਉਸਨੂੰ ਝੂਠੇ ਦੋਸ਼ ਵਿਚ ਫਸਾਇਆ ਹੈ। ਦੂਜੇ ਪਾਸੇ ਪੀੜਤ ਨਨ ਦੀ ਭੈਣ ਨੇ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਪ੍ਰਬੰਧਾਂ ਲਈ ਬੇਨਤੀ ਕੀਤੀ ਹੈ।
High court kerala
ਉਨਾਂ ਰਾਜ ਦੇ ਡੀਜੀਪੀ, ਕੋਟਯਮ ਦੇ ਐਸਪੀ ਅਤੇ ਕਲਾਡੀ ਸਰਕਲ ਇੰਸਪੈਕਟਰ ਨੂੰ ਲਿਖਤ ਸ਼ਿਕਾਇਤ ਦਰਜ਼ ਕਰਵਾਈ ਹੈ ਜਿਸ ਵਿਚ ਉਨਾਂ ਕਿਹਾ ਹੈ ਕਿ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਨਾਂ ਧਮਕੀਆਂ ਤੋਂ ਡਰਦਿਆਂ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਲਈ ਬੇਨਤੀ ਕੀਤੀ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੀੜਤਾ ਨਨ ਨੇ ਬਿਸ਼ਫ ਫਰੈਂਕੋ ਤੇ ਕੁਕਰਮ ਦਾ ਦੋਸ਼ ਲਗਾਇਆ ਸੀ। ਨਨ ਦੇ ਮੁਤਾਬਕ ਮੁਲਕੱਕਲ ਨੇ ਬੀਤੇ ਦੋ ਸਾਲਾਂ ਵਿਚ ਉਸ ਨਾਲ 13 ਵਾਰ ਕੁਕਰਮ ਕੀਤਾ। ਨਨ ਦਾ ਇਹ ਵੀ ਦਾਅਵਾ ਹੈ ਕਿ ਉਸਨੇ ਇਸ ਸਬੰਧੀ ਪਹਿਲਾਂ ਵੀ ਚਰਚ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਪਰ ਉਨਾਂ ਇਸ ਮਾਮਲੇ ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਇਸ ਤੋਂ ਬਾਅਦ ਉਸਨੇ ਪੁਲਿਸ ਵਿਚ ਸ਼ਿਕਾਇਤ ਦਰਜ਼ ਕਰਵਾਈ।