
ਮੁਜਫੱਰਪੁਰ ਆਸਰਾ ਘਰ ਦੀ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਵੱਲੋਂ ਸਿੰਕਦਰਪੁਰ ਦੇ ਸ਼ਮਸ਼ਾਨ ਘਾਟ ਵਿਖੇ ਖੁਦਾਈ ਦੌਰਾਨ ਪੰਜ ਨਰ ਪਿੰਜਰ ਬਰਾਮਦ
ਮੁਜਫੱਰਪੁਰ : ਬਿਹਾਰ ਦੇ ਮੁਜਫੱਰਪੁਰ ਆਸਰਾ ਘਰ ਦੀ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਵੱਲੋਂ ਸਿੰਕਦਰਪੁਰ ਦੇ ਸ਼ਮਸ਼ਾਨ ਘਾਟ ਵਿਖੇ ਖੁਦਾਈ ਦੌਰਾਨ ਪੰਜ ਨਰ ਪਿੰਜਰ ਹੁਣ ਤਕ ਬਰਾਮਦ ਹੋ ਚੁੱਕੇ ਹਨ ਅਤੇ ਖੁਦਾਈ ਦਾ ਕੰਮ ਅਜੇ ਵੀ ਜਾਰੀ ਹੈ। ਸੂਤਰਾਂ ਮੁਤਾਬਕ ਇਹ ਖੁਦਾਈ ਮਾਮਲੇ 'ਚ ਦੋਸ਼ੀ ਬ੍ਰਿਜੇਸ਼ ਪਾਠਕ ਦੇ ਡਰਾਈਵਰ ਦੀ ਨਿਸ਼ਾਨਦੇਹੀ 'ਤੇ ਕਰਵਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਮਾਮਲੇ ਦੀ ਡੂੰਘਾਈ ਤੱਕ ਜਾਣ ਲਈ ਇਥੇ ਖੁਦਾਈ ਕਰਵਾ ਰਹੀ ਹੈ।
Muzaffarpur shelter home case: CBI has reached a cremation site in Sikandarpur for further investigation. Digging of the site underway. 5 human skeletons have been found in the digging. #Bihar pic.twitter.com/KBE341aCsR
— ANI (@ANI) October 3, 2018
ਦਸ ਦਈਏ ਕਿ ਮਾਮਲੇ ਦਾ ਮੁਖ ਦੋਸ਼ੀ ਆਸਰਾ ਘਰ ਦਾ ਸੰਚਾਲਕ ਬ੍ਰਿਜੇਸ਼ ਠਾਕੁਰ ਇਸ ਵੇਲੇ ਜੇਲ ਵਿਚ ਬੰਦ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਖੁਦਾਈ ਬ੍ਰਿਜੇਸ਼ ਕੁਮਾਰ ਦੇ ਡਰਾਈਵਰ ਦੇ ਆਧਾਰ ਤੇ ਕਰਵਾਈ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਇਸ ਵਿਚ ਨਵੇਂ ਤਥ ਲਭੱਣ ਵਿਚ ਲਗੀ ਹੋਈ ਹੈ। ਬਿਹਾਰ ਦੇ ਮੁਜ਼ਫੱਰਪੁਰ ਆਸਰਾ ਘਰ ਵਿਖੇ 34 ਕੁੜੀਆਂ ਨਾਲ ਬਲਾਤਕਾਰ ਦਾ ਖੁਲਾਸਾ ਹੋਣ ਤੋਂ ਬਾਅਦ ਰਾਜ ਦੀ ਸਿਆਸਤ ਗਰਮਾ ਗਈ ਸੀ। ਟਾਟਾ ਇਸੰਟਿਟੀਊਟ ਆਫ ਸੋਸ਼ਲ ਸਾਇੰਸਿਜ ਦੀ ਰਿਪੋਰਟ ਮੁਤਾਬਕ ਇਸ ਸਨਸਨੀਖੇਜ ਕਾਂਡ ਦਾ ਪਤਾ ਲਗਾ ਸੀ।
The Work in Process
ਦਬਾਅ ਵਧਣ ਤੋਂ ਬਾਅਦ ਨੀਤੀਸ਼ ਸਰਕਾਰ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਨਾਲ ਹੀ ਸਰਕਾਰ ਨੇ ਸਮਾਜ ਭਲਾਈ ਵਿਭਾਗ ਦੇ ਸਹਾਇਕ ਨਿਰਦੇਸ਼ਕ ਦੇਵੇਸ਼ ਕੁਮਾਰ ਨੂੰ ਵੀ ਮੁਅੱਤਲ ਕਰ ਦਿਤਾ। ਇਸ ਤੋਂ ਇਲਾਵਾ ਭੋਜਪੁਰ, ਮੁੰਗੇਰ, ਅਰੱਈਆ, ਮਧੂਬਨੀ ਅਤੇ ਭਾਗਲਪੁਰ ਸਮਾਜ ਭਲਾਈ ਵਿਭਾਗ ਦੇ ਸਹਾਇਕ ਨਿਰਦੇਸ਼ਕਾਂ ਨੂੰ ਵੀ ਮੁਅੱਤਲ ਕੀਤਾ ਗਿਆ। ਕੇਂਦਰ ਦੀ ਮੰਜੂਰੀ ਤੋਂ ਬਾਅਦ ਹੁਣ ਸੀਬੀਆਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਜਾਂਚ ਏਜੰਸੀ ਨੇ ਆਸਰਾ ਘਰ ਚਲਾਉਣ ਵਾਲੇ ਬ੍ਰਿਜੇਸ਼ ਠਾਕੁਰ ਦੇ ਬੇਟੇ ਤੋਂ ਵੀ ਇਸ ਸਬੰਧੀ ਪੁਛਗਿਛ ਕੀਤੀ ਸੀ।
Investigation
ਬਾਅਦ ਵਿਚ ਉਸ ਨੂੰ ਛੱਡ ਦਿਤਾ ਗਿਆ। ਬਿਹਾਰ ਸਰਕਾਰ ਵਲੋਂ ਟਾਟਾ ਇਸੰਟਿਟੀਊਟ ਆਫ ਸੋਸ਼ਨ ਸਾਇੰਸਿਜ ਦੀ ਇਕ ਰਿਪੋਰਟ ਜਨਤਕ ਕੀਤੇ ਜਾਣ 'ਤੇ ਇਹ ਸਾਹਮਣੇ ਆਇਆ ਸੀ ਕਿ ਬਿਹਾਰ ਦੇ ਲਗਭਗ ਸਾਰੇ ਆਸਰਾ ਘਰਾਂ ਵਿਚ ਕੁੜੀਆਂ ਦਾ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਸੀ। ਰਿਪੋਰਟ ਵਿਚ ਦਸਿਆ ਗਿਆ ਕਿ ਕੁੜੀਆਂ ਦੀ ਗਿਣਤੀ ਕਿਤੇ ਘੱਟ ਤੇ ਕਿਤੇ ਵਧ ਸੀ ਪਰ ਸਾਰੇ ਹੀ ਆਸਰਾ ਘਰਾਂ ਵਿਚ ਇਹ ਸਮੱਸਿਆ ਪਾਈ ਗਈ ਹੈ। ਟਾਟਾ ਇਸੰਟਿਟੀਊਟ ਆਫ ਸੋਸ਼ਨ ਸਾਇੰਸਿਜ ਵੱਲੋਂ ਅਪ੍ਰੈਲ ਮਹੀਨੇ ਵਿਚ ਅਪਣੀ ਰਿਪੋਰਟ ਸਮਾਜ ਭਲਾਈ ਵਿਭਾਗ ਨੂੰ ਸੌਂਪ ਦਿਤੀ ਗਈ ਸੀ, ਇਸ ਤੋਂ ਬਾਅਦ ਹੀ ਮੁਜ਼ਫੱਰਪੁਰ ਆਸਰਾ ਘਰ ਦਾ ਮਾਮਲਾ ਸਾਹਮਣੇ ਆਇਆ ਸੀ।