ਦਿਮਾਗੀ ਤੌਰ ਤੇ ਪਰੇਸ਼ਾਨ ਵਿਅਕਤੀ ਵੱਲੋਂ ਝਗੜੇ ਦੋਰਾਨ ਪਤਨੀ ਅਤੇ ਅੱਠ ਸਾਲ ਦੇ ਬੇਟੇ ਦਾ ਕਥਿਤ ਰੂਪ ਨਾਲ ਕਤਲ
ਜੋਧਪੁਰ : ਦਿਮਾਗੀ ਤੌਰ ਤੇ ਪਰੇਸ਼ਾਨ ਇਕ ਵਿਅਕਤੀ ਨੇ ਪਰਿਵਾਰਕ ਝਗੜੇ ਦੋਰਾਨ ਪਤਨੀ ਅਤੇ ਅੱਠ ਸਾਲ ਦੇ ਬੇਟੇ ਦਾ ਕਥਿਤ ਰੂਪ ਨਾਲ ਕਤਲ ਕਰ ਦਿਤਾ। ਇਸਤੋਂ ਬਾਅਦ ਛਤ ਦੇ ਪੱਖੇ ਨਾਲ ਲਟਕ ਕੇ ਖ਼ੁਦ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਏਡੀਸੀਪੀ ਅਨੰਤ ਕੁਮਾਰ ਨੇ ਕਿਹਾ ਕਿ ਰਾਜਮਿਸਤਰੀ ਦਾ ਕੰਮ ਕਰਨ ਵਾਲੇ ਸੁਦੇਸ਼ ਮੇਘਵਾਲ (38 ਸਾਲ) ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ।
ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਇਕ ਤਲਵਾਰ ਅਤੇ ਪੱਥਰ ਕੱਟਣ ਵਾਲਾ ਔਜ਼ਾਰ ਬਰਾਮਦ ਹੋਇਆ ਹੈ। ਪੁਲਿਸ ਮੁਤਾਬਕ ਦੋਸ਼ੀ ਜੋਧਪੁਰ ਦੇ ਬਨਰ ਪੁਲਿਸ ਥਾਣੇ ਅਧੀਨ ਨੰਦੇਰੀ ਵਿਚ ਅਪਣੀ ਪਤਨੀ, ਬੇਟੇ, ਭਰਾ ਅਤੇ ਮਾਂ ਦੇ ਨਾਲ ਰਹਿੰਦਾ ਸੀ। ਕੁਮਾਰ ਨੇ ਦਸਿਆ ਕਿ ਮੰਗਲਵਾਰ ਸਵੇਰੇ ਦੋਸ਼ੀ ਦੇ ਭਰਾ ਨੇ ਪੁਲਿਸ ਨੂੰ ਘਟਨਾ ਬਾਰੇ ਸੂਚਨਾ ਦਿਤੀ। ਉਸਨੇ ਦਸਿਆ ਕਿ ਇਕ ਕਮਰੇ ਵਿਚ ਤੀਜ ਦੇਵੀ (33 ਸਾਲ) ਅਤੇ ਉਸਦੇ ਬੇਟੇ ਵਿਕਰਮ ਦੀ ਲਹੂ ਨਾਲ ਸੰਨ ਹੋਈ ਲਾਸ਼ ਮਿਲੀ।
ਏਡੀਸੀਪੀ ਨੇ ਦਸਿਆ ਕਿ ਜਾਂਚ ਦੌਰਾਨ ਪਤਾ ਚਲਿਆ ਕਿ ਸੁਰੇਸ਼ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅਤੇ ਨਾਲ ਹੀ ਉਹ ਪਰਿਵਾਰ ਵਿਚ ਚਲ ਰਹੇ ਵਿਵਾਦ ਨੂੰ ਲੈ ਕੇ ਤਣਾਅ ਵਿਚ ਵੀ ਸੀ। ਕੁਮਾਰ ਨੇ ਕਿਹਾ ਕਿ ਸੋਮਵਾਰ ਦੀ ਰਾਤ ਉਸਦੀ ਪਤਨੀ ਨਾਲ ਕਿਸੇ ਗਲ ਤੋਂ ਬਹਿਸ ਹੋਈ। ਅੱਧੀ ਰਾਤ ਨੂੰ ਉਸਨੇ ਸੁੱਤੀ ਪਈ ਪਤਨੀ ਅਤੇ ਬੇਟੇ ਦਾ ਪੱਥਰ ਕੱਟਣ ਵਾਲੇ ਔਜ਼ਾਰ ਨਾਲ ਗਲਾ ਕੱਟ ਕੇ ਕਤਲ ਕਰ ਦਿਤਾ। ਇਸਤੋਂ ਬਾਅਦ ਖ਼ੁਦ ਵੀ ਉਸਨੇ ਛਤ ਵਾਲੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾਂ ਹੋ ਸਕਿਆ।