
ਜਿਵੇਂ ਹੀ ਬੱਸ ਕ੍ਰੀਮਾਚੀ ਮਾਨਸਰ ਨੇੜੇ ਪਹੁੰਚੀ ਤਾਂ ਤਿੱਖੇ ਮੋੜ 'ਤੇ ਵਾਹਨ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਿਆ।
ਊਧਮਪੁਰ - ਜੰਮੂ ਅਤੇ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਇੱਕ ਨਿੱਜੀ ਬੱਸ ਦੇ ਓਵਰਲੋਡ ਹੋ ਕੇ ਪਲਟ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 67 ਹੋਰ ਜ਼ਖ਼ਮੀ ਹੋ ਗਏ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਮੁੰਗਰੀ ਖੋਰ ਗਲੀ ਤੋਂ ਊਧਮਪੁਰ ਸ਼ਹਿਰ ਜਾ ਰਹੀ ਸੀ। ਜਿਵੇਂ ਹੀ ਬੱਸ ਕ੍ਰੀਮਾਚੀ ਮਾਨਸਰ ਨੇੜੇ ਪਹੁੰਚੀ ਤਾਂ ਤਿੱਖੇ ਮੋੜ 'ਤੇ ਵਾਹਨ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਪਲਟ ਗਈ ਅਤੇ 40 ਫੁੱਟ ਹੇਠਾਂ ਡਿੱਗ ਗਈ। ਇਸ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 67 ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ 'ਚ ਜ਼ਿਆਦਾਤਰ ਵਿਦਿਆਰਥੀ ਅਤੇ ਦਫ਼ਤਰ ਜਾਣ ਵਾਲੇ ਸਨ।