
ਅਰਵਿੰਦ ਕੇਜਰੀਵਾਲ 'ਆਪ' ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਰਹਿਣਗੇ
Arvind Kejriwal News : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਰਿਹਾਇਸ਼ ਖਾਲੀ ਕਰਨਗੇ। ਉਨ੍ਹਾਂ ਨੇ ਰਹਿਣ ਲਈ ਨਵੀਂ ਥਾਂ ਲੱਭ ਲਈ ਹੈ। ਉਹ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਰਹਿਣਗੇ। ਅਸ਼ੋਕ ਮਿੱਤਲ ਦਾ ਘਰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ। ਇਹ 5 ਫ਼ਿਰੋਜ਼ਸ਼ਾਹ ਰੋਡ 'ਤੇ ਸਥਿਤ ਹੈ।
ਅਰਵਿੰਦ ਕੇਜਰੀਵਾਲ ਆਪਣੇ ਲਈ ਅਜਿਹੀ ਜਗ੍ਹਾ ਦੀ ਤਲਾਸ਼ ਕਰ ਰਹੇ ਸਨ ਜੋ ਨਾ ਸਿਰਫ ਉਨ੍ਹਾਂ ਦੇ ਕੰਮ ਲਈ ਸੁਵਿਧਾਜਨਕ ਹੋਵੇ ਸਗੋਂ ਉਨ੍ਹਾਂ ਨੂੰ ਸਫਰ ਕਰਨ 'ਚ ਵੀ ਕੋਈ ਦਿੱਕਤ ਨਾ ਆਵੇ ਅਤੇ ਉਹ ਸ਼ਹਿਰ ਦੇ ਹਰ ਕੋਨੇ ਅਤੇ ਨਿਵਾਸੀਆਂ ਨਾਲ ਜੁੜੇ ਰਹਿ ਸਕਣ। ਇਸ ਸਰਚ 'ਚ ਉਨ੍ਹਾਂ ਨੂੰ 'ਆਪ' ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦਾ ਘਰ ਪਸੰਦ ਆਇਆ।
ਆਪਣੇ ਵਿਧਾਨ ਸਭਾ ਹਲਕੇ ਵਿੱਚ ਹੀ ਲੱਭ ਰਹੇ ਸੀ ਘਰ
ਇਸ ਤੋਂ ਪਹਿਲਾਂ ਪਾਰਟੀ ਆਪਣੇ ਬਿਆਨ ਵਿੱਚ ਕਹਿ ਚੁੱਕੀ ਹੈ ਕਿ ਅਰਵਿੰਦ ਕੇਜਰੀਵਾਲ ਜਲਦ ਹੀ ਮੁੱਖ ਮੰਤਰੀ ਨਿਵਾਸ ਖਾਲੀ ਕਰ ਦੇਣਗੇ ਅਤੇ ਉਨ੍ਹਾਂ ਦੇ ਲਈ ਨਵੀਂ ਰਿਹਾਇਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ। ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਨੇੜੇ ਘਰ ਲੱਭ ਰਹੇ ਹਨ ਕਿਉਂਕਿ ਉਹ ਉੱਥੇ ਦੇ ਲੋਕਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਪਾਰਟੀ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਿਰਫ਼ ਕੁਝ ਮਹੀਨੇ ਬਾਕੀ ਹਨ, 'ਆਪ' ਦੇ ਕੌਮੀ ਕਨਵੀਨਰ ਗੰਭੀਰਤਾ ਨਾਲ ਅਜਿਹੀ ਰਿਹਾਇਸ਼ ਲੱਭਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਆਪਣੇ ਸਮੇਂ ਅਤੇ ਸਾਧਨਾਂ ਦੀ ਪੂਰੀ ਵਰਤੋਂ ਕਰਨ 'ਚ ਸੁਵਿਧਾ ਮਿਲੇ।