ਕਸ਼‍ਮੀਰੀਆਂ ਦੀ ਹੋਂਦ ਖ਼ਿਲਾਫ਼ ਬਣਾਏ ਜਾ ਰਹੇ ਹਨ ਕਾਨੂੰਨ ਬਰਦਾਸ਼ਤ ਨਹੀਂ ਕਰਾਂਗੇ: ਮਹਿਬੂਬਾ ਮੁਫਤੀ
Published : Nov 3, 2020, 9:16 pm IST
Updated : Nov 3, 2020, 9:16 pm IST
SHARE ARTICLE
Mehbooba Mufti
Mehbooba Mufti

ਜ਼ਮੀਨ ਖਰੀਦਣ ਨੂੰ ਲੈ ਕੇ ਬਣਾਏ ਕਾਨੂੰਨ ਦਾ ਕੀਤਾ ਜਾ ਰਿਹੈ ਵਿਰੋਧ

ਜੰ‍ਮੂ ਕਸ਼‍ਮੀਰ : ਕਸ਼ਮੀਰੀਆਂ ਦੀ ਹੋਂਦ ਖਿਲਾਫ ਬਣਾਏ ਜਾ ਰਹੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪੀਡੀਪੀ ਪ੍ਰਮੁੱਖ ਮਹਿਬੂਬਾ ਮੁਫਤੀ ਨੇ ਮੰਗਲਵਾਰ ਨੂੰ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਸਾਰੇ ਕਾਨੂੰਨ ਜਨਤਾ ਦੀ ਸਲਾਹ ਨਾਲ ਬਣਾਏ ਗਏ ਸਨ ਅਤੇ ਉਹ ਲੋਕਾਂ ਦੇ ਅਨੁਕੂਲ ਸਨ ਪਰ ਹੁਣ ਕਸ਼ਮੀਰੀਆਂ ਦੀ ਹੋਂਦ ਦੇ ਖਿਲਾਫ ਕਾਨੂੰਨ ਬਣਾਏ ਜਾ ਰਹੇ ਹਨ, ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Mehbooba MuftiMehbooba Mufti

ਕਾਬਲੇਗੌਰ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਜ਼ਮੀਨ ਖਰੀਦਣ ਨੂੰ ਲੈ ਕੇ ਪਾਸ ਨਵੇਂ ਜ਼ਮੀਨੀ ਕਾਨੂੰਨ ਖ਼ਿਲਾਫ਼ ਵਿਰੋਧ ਕਰ ਰਹੇ ਪੀਡੀਪੀ ਵਰਕਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਪੀਡੀਪੀ ਚੀਫ ਮਹਿਬੂਬਾ ਮੁਫਤੀ ਨੂੰ ਵੀ 29 ਅਕ‍ਤੂਬਰ ਨੂੰ ਹਿਰਾਸਤ 'ਚ ਲੈ ਲਿਆ ਸੀ। ਹਿਰਾਸਤ 'ਚ ਲਏ ਜਾਣ ਤੋਂ ਪਹਿਲਾਂ ਮਹਿਬੂਬਾ ਨੇ ਕਿਹਾ ਸੀ ਕਿ ਗ੍ਰਿਫਤਾਰ ਉਨ੍ਹਾਂ ਦੇ ਵਰਕਰਾਂ ਨੂੰ ਮਿਲਣ ਦੀ ਮਨਜ਼ੂਰੀ ਨਹੀਂ ਸੀ, ਪੂਰੇ ਜੰਮੂ-ਕਸ਼ਮੀਰ ਨੂੰ ਜੇਲ੍ਹ 'ਚ ਬਦਲ ਦਿਤਾ ਗਿਆ ਹੈ।

Mehbooba Mufti Mehbooba Mufti

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਲਈ ਜ਼ਮੀਨੀ ਕਾਨੂੰਨ ਨਾਲ ਜੁੜਿਆ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਇਸ ਦੇ ਤਹਿਤ ਹੁਣ ਕੋਈ ਵੀ ਭਾਰਤੀ ਕਸ਼ਮੀਰ ਅਤੇ ਲੱਦਾਖ 'ਚ ਜ਼ਮੀਨ ਖਰੀਦ ਸਕੇਗਾ। ਹਾਲਾਂਕਿ ਅਜੇ ਖੇਤੀ ਦੀ ਜ਼ਮੀਨ ਨੂੰ ਲੈ ਕੇ ਰੋਕ ਲੱਗੀ ਰਹੇਗੀ।

Mehbooba Mufti & Omar AbdullahMehbooba Mufti & Omar Abdullah

ਅਜੇ ਤਕ ਕਸ਼ਮੀਰ 'ਚ ਜ਼ਮੀਨ ਖਰੀਦਣ ਲਈ ਉੱਥੇ ਦੇ ਨਾਗਰਿਕ ਨੂੰ ਹੀ ਅਧਿਕਾਰ ਪ੍ਰਾਪ‍ਤ ਸੀ ਪਰ ਹੁਣ ਉੱਥੇ ਕੋਈ ਵੀ ਭਾਰਤੀ ਜ਼ਮੀਨ ਖਰੀਦ ਸਕਦਾ ਹੈ। ਜ਼ਮੀਨ ਖਰੀਦਣ ਨੂੰ ਲੈ ਕੇ ਇਸ ਕਾਨੂੰਨ ਦੇ ਵਿਰੋਧ 'ਚ ਪੀਡੀਪੀ ਕਰਮਚਾਰੀ ਸੜਕਾਂ 'ਤੇ ਆ ਗਏ, ਜਿੱਥੇ ਉਨ੍ਹਾਂ ਨੇ ਨਵੇਂ ਜ਼ਮੀਨੀ ਕਾਨੂੰਨ ਅਤੇ ਐੱਨ.ਆਈ.ਏ. ਵੱਲੋਂ ਕਸ਼ਮੀਰ ਦੇ 6 ਐੱਨ.ਜੀ.ਓ. ਅਤੇ ਟਰਸਟਾਂ 'ਤੇ ਛਾਪੇਮਾਰੀ ਦੀ ਕਾਰਵਾਈ ਨੂੰ ਲੈ ਕੇ ਸ਼੍ਰੀਨਗਰ 'ਚ ਸਪੋਰਟਸ ਕੰਪਲੈਕਸ ਨੂੰ ਪਾਸ ਕੀਤਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement