
ਭਾਰਤ-ਚੀਨ ਵਿਵਾਦ ਤੋਂ ਬਾਅਦ ਪਹਿਲੀ ਵਾਰ ਸਾਂਝੀ ਕਰਨਗੇ ਸਟੇਜ
ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਵੰਬਰ ਮਹੀਨੇ ਵਿਚ ਕਰੀਬ ਤਿੰਨ ਵਾਰ ਵਰਚੂਅਲ ਮੀਟਿੰਗ ਦੌਰਾਨ ਆਹਮੋ-ਸਾਹਮਣੇ ਹੋਣਗੇ। ਇਸ ਦੀ ਸ਼ੁਰੂਆਤ 10 ਨਵੰਬਰ ਨੂੰ ਰੂਸ ਵਿਚ ਹੋਵੇਗੀ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੀ ਬੈਠਕ ਤੋਂ ਹੋਵੇਗੀ।
Narendra Modi
ਭਾਰਤ ਅਤੇ ਚੀਨ ਵਿਚਕਾਲ ਐਲਏਸੀ 'ਤੇ ਜਾਰੀ ਤਣਾਅ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੀਐਮ ਮੋਦੀ ਤੇ ਸ਼ੀ ਜਿਨਪਿੰਗ ਕਿਸੇ ਸਟੇਜ ਨੂੰ ਸਾਂਝਾ ਕਰਨਗੇ। ਇਸ ਤੋਂ ਪਹਿਲਾਂ ਦੋਵੇਂ ਨੇਤਾ ਜੀ-20 ਦੇਸ਼ਾਂ ਦੇ ਵਰਚੂਅਲ ਸੰਮੇਲਨ ਵਿਚ ਅਪ੍ਰੈਲ 'ਚ ਇਕੱਠੇ ਸਟੇਜ 'ਤੇ ਆਏ ਸੀ।
Xi Jinping and Narendra modi
ਐਸਸੀਓ ਦੀ ਬੈਠਕ ਤੋਂ ਬਾਅਦ 17 ਨਵੰਬਰ ਨੂੰ ਰੂਸ ਵਿਚ ਅਤੇ 21-22 ਨਵੰਬਰ ਨੂੰ ਸਾਊਦੀ ਅਰਬ ਦੀ ਹੋਸਟਿੰਗ ਵਿਚ ਜੀ-20 ਦੇਸ਼ਾਂ ਦੀ ਬੈਠਕ ਵਿਚ ਇਕ ਵਾਰ ਫਿਰ ਵਰਚੂਅਲ ਸਕਰੀਨ ਸਾਂਝੀ ਕਰਨਗੇ।
India-China
ਇਸ ਤੋਂ ਇਲਾਵਾ 11 ਨਵੰਬਰ ਨੂੰ ਪੂਰਬੀ ਏਸ਼ੀਆਈ ਸੰਮੇਲਨ ਅਤੇ 30 ਨਵੰਬਰ ਨੂੰ ਸਰਕਾਰ ਦੇ ਮੁਖੀਆਂ ਦੀ ਬੈਠਕ ਐਸਸੀਓ ਪਰੀਸ਼ਦ ਵਿਚ ਵੀ ਦੋਵੇਂ ਨੇਤਾਂ ਸਾਹਮਣੇ ਹੋਣ ਦੀ ਸੰਭਾਵਨਾ ਹੈ। 30 ਨਵੰਬਰ ਦੀ ਬੈਠਕ ਦੀ ਹੋਸਟਿੰਗ ਦਿੱਲੀ ਵੱਲੋਂ ਕੀਤੀ ਜਾਵੇਗੀ।