
CM ਯੋਗੀ ਕਰਨਗੇ 'ਸਰਯੂ ਆਰਤੀ'
ਅਯੁੱਧਿਆ: ਯੂਪੀ ਦੀ ਯੋਗੀ ਸਰਕਾਰ ਅਯੁੱਧਿਆ ਵਿੱਚ ਇੱਕ ਵਿਸ਼ਾਲ ਦੀਪ ਉਤਸਵ 2021 ਦਾ ਆਯੋਜਨ ਕਰਨ ਜਾ ਰਹੀ ਹੈ। ਅੱਜ ਇੱਕ ਵਾਰ ਫਿਰ ਲੱਖਾਂ ਦੀਵੇ ਰਾਮ ਨਗਰੀ ਵਿੱਚ ਸਰਯੂ ਦੇ ਘਾਟ ਨੂੰ ਰੌਸ਼ਨ ਕਰਨਗੇ।
UP government to light 12 lakh lamps
ਯੋਗੀ ਸਰਕਾਰ ਦੀਪ ਉਤਸਵ 'ਚ 12 ਲੱਖ ਦੀਵੇ ਜਗਾ ਕੇ ਆਪਣਾ ਪਿਛਲਾ ਰਿਕਾਰਡ ਤੋੜਨ ਜਾ ਰਹੀ ਹੈ। ਸੋਮਵਾਰ ਤੋਂ 5ਵੇਂ ਦੀਪ ਉਤਸਵ 2021 ਦੇ ਆਯੋਜਨ ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਨਾਲ ਹੀ ਲੇਜ਼ਰ ਲਾਈਟ ਵਿਚ ਰਾਮਾਇਣ ਦਾ ਹੈਰੀਟੇਜ਼ ਤਰੀਕੇ ਨਾਲ ਸ਼ੋਅ ਵਿਖਾਇਆ ਜਾਵੇਗਾ।
UP government to light 12 lakh lamps
ਪਹਿਲੇ ਦੋ ਦਿਨ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਦੀਵਾਲੀ ਦੀ ਸ਼ਾਮ 3 ਨਵੰਬਰ ਨੂੰ ਮੁੱਖ ਆਯੋਜਨ ਹੈ, ਜਿਸ ’ਚ ਪ੍ਰਦੇਸ਼ ਦੇ ਹਰ ਪਿੰਡ ਤੋਂ ਆਉਣ ਵਾਲੇ 5 ਮਿੱਟੀ ਦੇ ਦੀਵੇ ਅਯੁੱਧਿਆ ਨੂੰ ਰੋਸ਼ਨ ਕਰਨਗੇ। ਉੱਤਰ ਪ੍ਰਦੇਸ਼ ਦੇ ਸਾਰੇ 75 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਗਿਆ ਹੈ ਕਿ ਸੂਬੇ ਦੇ 90 ਹਜ਼ਾਰ ਤੋਂ ਵੱਧ ਪਿੰਡਾਂ ਵਿਚੋਂ ਹਰੇਕ ਘਰ ’ਚੋਂ 5 ਮਿੱਟੀ ਦੇ ਦੀਵੇ ਲੈ ਕੇ ਅਯੁੱਧਿਆ ਪਹੁੰਚਣ।
UP government to light 12 lakh lamps
ਸਰਯੂ ਦੇ ਕਿਨਾਰੇ ਸਥਿਤ ਰਾਮ ਦੀ ਚਰਨ ਛੋਹ ਪ੍ਰਾਪਤ ਪੌੜੀ 'ਤੇ 9 ਲੱਖ ਦੀਵੇ, ਅਤੇ 3 ਲੱਖ ਦੀਵੇ ਅਯੁੱਧਿਆ ਦੇ ਮੱਠਾਂ ਤੇ ਮੰਦਰਾਂ ਵਿੱਚ ਜਗਾਏ ਜਾਣਗੇ। ਇਹ ਸ਼ਾਨਦਾਰ ਪ੍ਰੋਗਰਾਮ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਇਸ ਪ੍ਰੋਗਰਾਮ 'ਚ ਸੀਐੱਮ ਯੋਗੀ ਆਦਿਤਿਆਨਾਥ, ਰਾਜਪਾਲ ਆਨੰਦੀਬੇਨ ਪਟੇਲ, ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਮੌਜੂਦ ਰਹਿਣਗੇ।
UP government to light 12 lakh lamps