ਹਵਾਈ ਹਾਦਸੇ ਵਿਚ ਜਾਨ ਗਵਾਉਣ ਵਾਲੀਆਂ ਮਸ਼ਹੂਰ ਹਸਤੀਆਂ ਵਿਚ ਹੋਮੀ ਭਾਭਾ ਤੋਂ ਲੈ ਕੇ ਅਜੀਤ ਪਵਾਰ ਤਕ ਸ਼ਾਮਲ
Published : Jan 28, 2026, 7:15 pm IST
Updated : Jan 28, 2026, 7:15 pm IST
SHARE ARTICLE
Celebrities who lost their lives in air crashes include Homi Bhabha to Ajit Pawar
Celebrities who lost their lives in air crashes include Homi Bhabha to Ajit Pawar

ਹੋਮੀ ਜਹਾਂਗੀਰ ਭਾਭਾ ਦੀ 24 ਜਨਵਰੀ 1966 ਨੂੰ ‘ਏਅਰ ਇੰਡੀਆ’ ਦੀ ਫਲਾਈਟ 101 ਦੇ ਹਾਦਸੇ ਕਾਰਨ ਮੌਤ ਹੋਈ ਸੀ

ਨਵੀਂ ਦਿੱਲੀ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰਾਂ ਦੇ ਜਹਾਜ਼ ਹਾਦਸੇ ’ਚ ਮੌਤ ਹੋ ਗਈ। ਇਸ ਹਾਦਸੇ ਨੇ ਉਨ੍ਹਾਂ ਦੁਖਦਾਈ ਦੁਖਾਂਤਾਂ ਦੀਆਂ ਕੌੜੀਆਂ ਯਾਦਾਂ ਵੀ ਤਾਜ਼ਾ ਕਰ ਦਿਤੀਆਂ ਜਿਨ੍ਹਾਂ ਵਿਚ ਦੇਸ਼ ਨੇ ਪਿਛਲੇ ਸਮੇਂ ਵਿਚ ਅਪਣੇ  ਬਹੁਤ ਸਾਰੇ ਸਿਆਸੀ ਨੇਤਾਵਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਆ ਦਿਤਾ ਹੈ।

ਹੋਮੀ ਭਾਭਾ (1966): ਭਾਰਤ ਦੇ ਪ੍ਰਮੁੱਖ ਪ੍ਰਮਾਣੂ ਭੌਤਿਕ ਵਿਗਿਆਨੀ ਹੋਮੀ ਜਹਾਂਗੀਰ ਭਾਭਾ ਦੀ 24 ਜਨਵਰੀ 1966 ਨੂੰ ‘ਏਅਰ ਇੰਡੀਆ’ ਦੀ ਫਲਾਈਟ 101 ਦੇ ਹਾਦਸੇ ਕਾਰਨ ਮੌਤ ਹੋ ਗਈ। ਜਨੇਵਾ ਏਅਰ ਟ੍ਰੈਫਿਕ ਕੰਟਰੋਲ ਨਾਲ ਗਲਤ ਸੰਚਾਰ ਕਾਰਨ ਮਸ਼ਹੂਰ ਪਹਾੜੀ ਸ਼੍ਰੇਣੀ ‘ਸਵਿਸ ਐਲਪਸ’ ਦੇ ਮੋਂਟ ਬਲੈਂਕ ਵਿਚ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਸੰਜੇ ਗਾਂਧੀ (1980) : ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਦੀ 23 ਜੂਨ 1980 ਨੂੰ ਇਕ  ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਸੀ। ਉਹ ਸਫਦਰਜੰਗ ਹਵਾਈ ਅੱਡੇ ਨੇੜੇ ਦਿੱਲੀ ਫਲਾਇੰਗ ਕਲੱਬ ਦੀ ਉਡਾਣ ਉਤੇ  ਹਵਾਈ ਕਾਰਨਾਮੇ ਕਰ ਰਿਹਾ ਸੀ ਜਦੋਂ ਜਹਾਜ਼ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਿਆ।

ਮਾਧਵਰਾਓ ਸਿੰਧੀਆ (2001) : ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਸ਼ਹਿਰੀ ਹਵਾਬਾਜ਼ੀ ਮੰਤਰੀ ਮਾਧਵਰਾਓ ਸਿੰਧੀਆ ਦੀ 30 ਸਤੰਬਰ 2001 ਨੂੰ ਕਾਨਪੁਰ ਵਿਚ ਇਕ  ਸਿਆਸੀ ਰੈਲੀ ਲਈ ਜਾ ਰਹੇ ਜਹਾਜ਼ ਦੇ ਹਾਦਸੇ ਕਾਰਨ ਮੌਤ ਹੋ ਗਈ ਸੀ। ਉੱਤਰ ਪ੍ਰਦੇਸ਼ ’ਚ ਖਰਾਬ ਮੌਸਮ ਕਾਰਨ 10 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਇਕ ਨਿੱਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਓ.ਪੀ. ਜਿੰਦਲ ਅਤੇ ਸੁਰਿੰਦਰ ਸਿੰਘ (2005): ਉਦਯੋਗਪਤੀ ਅਤੇ ਹਰਿਆਣਾ ਦੇ ਸਾਬਕਾ ਮੰਤਰੀ ਓਮ ਪ੍ਰਕਾਸ਼ ਜਿੰਦਲ ਅਤੇ ਖੇਤੀਬਾੜੀ ਮੰਤਰੀ ਸੁਰਿੰਦਰ ਸਿੰਘ ਦੀ 2005 ਵਿਚ ਦਿੱਲੀ ਤੋਂ ਚੰਡੀਗੜ੍ਹ ਜਾਂਦੇ ਸਮੇਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ਇਕ  ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਸੀ।

ਸੀ.ਡੀ.ਐਸ. ਜਨਰਲ ਬਿਪਿਨ ਰਾਵਤ (2021): ਭਾਰਤ ਦੇ ਪਹਿਲੇ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ 8 ਦਸੰਬਰ, 2021 ਨੂੰ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਤਾਮਿਲਨਾਡੂ ਦੇ ਕੁਨੂਰ ਨੇੜੇ ਉਸ ਸਮੇਂ ਵਾਪਰਿਆ ਜਦੋਂ ਉਹ ਸੁਲੂਰ ਤੋਂ ਵੈਲਿੰਗਟਨ ਜਾ ਰਿਹਾ ਸੀ।

ਵਿਜੇ ਰੁਪਾਨੀ (2025): ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦੀ 12 ਜੂਨ 2025 ਨੂੰ ਅਹਿਮਦਾਬਾਦ ਵਿਚ ਇਕ  ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਸੀ। ਇਸ ਹਾਦਸੇ ’ਚ ਬੋਇੰਗ 787-8 ਡਰੀਮਲਾਈਨਰ (ਏ.ਆਈ.171) ’ਚ ਸਵਾਰ 242 ਮੁਸਾਫ਼ਰਾਂ  ਅਤੇ ਚਾਲਕ ਦਲ ਦੇ ਮੈਂਬਰਾਂ ਵਿਚੋਂ ਇਕ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਮੌਤ ਹੋ ਗਈ, ਜਦਕਿ  ਐਮ.ਬੀ.ਬੀ.ਐਸ. ਦੇ ਕਈ ਵਿਦਿਆਰਥੀਆਂ ਸਮੇਤ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। (ਪੀਟੀਆਈ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement