
ਹਾਲਾਂਕਿ ਸੂਤਰਾਂ ਮੁਤਾਬਕ ਮੋਹਨ ਵਿਰੋਧੀ ਕੰਪਨੀ ਸਨੈਪ ਨਾਲ ਜੁੜ ਸਕਦੇ ਹਨ ਪਰ ਨਾ ਤਾਂ ਸਨੈਪ ਅਤੇ ਨਾ ਹੀ ਮੋਹਨ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਮੁੰਬਈ - ਮੇਟਾ ਇੰਡੀਆ ਦੇ ਮੁਖੀ ਅਜੀਤ ਮੋਹਨ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੋਹਨ ਦਾ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਮੇਟਾ (ਪਹਿਲਾਂ ਫੇਸਬੁੱਕ) ਨੇ ਉਨ੍ਹਾਂ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਮੁਤਾਬਕ ਮੋਹਨ ਨੇ ਇਹ ਅਸਤੀਫ਼ ਅਚਾਨਕ ਹੀ ਦਿੱਤਾ ਹੈ। ਫਿਲਹਾਲ ਅਜੀਤ ਮੋਹਨ ਨੇ ਇਸ ਦਾ ਕੋਈ ਅਧਿਕਾਰਤ ਕਾਰਨ ਨਹੀਂ ਦੱਸਿਆ ਹੈ।
ਹਾਲਾਂਕਿ ਸੂਤਰਾਂ ਮੁਤਾਬਕ ਮੋਹਨ ਵਿਰੋਧੀ ਕੰਪਨੀ ਸਨੈਪ ਨਾਲ ਜੁੜ ਸਕਦੇ ਹਨ ਪਰ ਨਾ ਤਾਂ ਸਨੈਪ ਅਤੇ ਨਾ ਹੀ ਮੋਹਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੰਪਨੀ ਮੁਤਾਬਕ ਮੋਹਨ ਪਿਛਲੇ 4 ਸਾਲਾਂ ਤੋਂ ਅਹਿਮ ਜ਼ਿੰਮੇਵਾਰੀਆਂ ਸੰਭਾਲ ਰਹੇ ਸਨ। ਅਜੀਤ ਮੋਹਨ ਨੇ ਸਾਲ 2019 ਵਿਚ ਮੇਟਾ ਇੰਡੀਆ ਦਾ ਚਾਰਜ ਸੰਭਾਲਿਆ ਸੀ। ਉਨ੍ਹਾਂ ਤੋਂ ਪਹਿਲਾਂ ਇਹ ਅਹੁਦਾ ਉਮੰਗ ਬੇਦੀ ਕੋਲ ਸੀ। ਬੇਦੀ ਨੇ ਸਾਲ 2017 'ਚ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ੇ ਤੋਂ ਬਾਅਦ ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਮੋਹਨ ਨੇ ਪਿਛਲੇ 4 ਸਾਲਾਂ 'ਚ ਭਾਰਤ 'ਚ ਕਾਰੋਬਾਰ ਦੇ ਵਿਸਥਾਰ ਲਈ ਕਈ ਅਹਿਮ ਫੈਸਲੇ ਲਏ। ਮੇਟਾ ਤੋਂ ਪਹਿਲਾਂ, ਮੋਹਨ ਸਟਾਰ ਇੰਡੀਆ ਦੀ ਵੀਡੀਓ ਸਟ੍ਰੀਮਿੰਗ ਸੇਵਾ ਹੌਟਸਟਾਰ ਦੇ ਸੀਈਓ ਸਨ।