Shiva Nadar News: ਅਡਾਨੀ ਅਤੇ ਅੰਬਾਨੀ ਨਾਲੋਂ ਵੀ ਵੱਡਾ ਦਾਨੀ ਨਿਕਲਿਆ ਇਹ ਕਾਰੋਬਾਰੀ

By : GAGANDEEP

Published : Nov 3, 2023, 10:44 am IST
Updated : Nov 3, 2023, 10:44 am IST
SHARE ARTICLE
Shiva Nadar News
Shiva Nadar News

Shiva Nadar News: ਕਾਰੋਬਾਰੀ ਨੇ ਦਾਨ ਕੀਤੇ 2042 ਕਰੋੜ ਰੁਪਏ

Shiva Nadar News: ਦਾਨ ਦੇ ਮਾਮਲੇ ਵਿਚ ਆਈਟੀ ਕੰਪਨੀ ਐਚਸੀਐਲ ਟੈਕਨਾਲੋਜੀਜ਼ ਦੇ ਸੰਸਥਾਪਕ 78 ਸਾਲਾ ਸ਼ਿਵ ਨਾਦਰ ਨੇ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। Edelgive Hurun India Philanthropy ਦੇ ਅਨੁਸਾਰ, ਵਿਪਰੋ ਦੇ ਅਜ਼ੀਮ ਪ੍ਰੇਮਜੀ ਦੂਜੇ ਸਥਾਨ 'ਤੇ ਹਨ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਦੇਸ਼ ਦੇ ਤੀਜੇ ਸਭ ਤੋਂ ਵੱਡੇ ਦਾਨੀ ਹਨ। ਇਸ ਤੋਂ ਇਲਾਵਾ ਕੁਮਾਰ ਮੰਗਲਮ ਬਿਰਲਾ ਚੌਥੇ ਸਥਾਨ 'ਤੇ ਅਤੇ ਗੌਤਮ ਅਡਾਨੀ ਪੰਜਵੇਂ ਸਥਾਨ 'ਤੇ ਹਨ। ਤੁਹਾਨੂੰ ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਦੇਸ਼ ਦੇ ਸਭ ਤੋਂ ਅਮੀਰ ਅਰਬਪਤੀ ਹਨ। ਗੌਤਮ ਅਡਾਨੀ ਦੇਸ਼ ਦੇ ਦੂਜੇ ਸਭ ਤੋਂ ਅਮੀਰ ਅਰਬਪਤੀ ਹਨ।

ਇਹ ਵੀ ਪੜ੍ਹੋ: Urfi Javed Arrest news: ਉਰਫੀ ਜਾਵੇਦ ਗ੍ਰਿਫ਼ਤਾਰ? ਪੁਲਿਸ ਨੂੰ ਵੇਖ ਉਡਿਆ ਚਿਹਰੇ ਦਾ ਰੰਗ!  

ਗੌਤਮ ਅਡਾਨੀ ਦੇਸ਼ ਦੇ ਦੂਜੇ ਸਭ ਤੋਂ ਅਮੀਰ ਅਰਬਪਤੀ ਹਨ। ਉਥੇ ਹੀ ਜੇਕਰ ਸ਼ਿਵ ਨਾਦਰ ਦੀ ਗੱਲ ਕਰੀਏ ਤਾਂ ਉਹ ਦੌਲਤ ਦੇ ਮਾਮਲੇ 'ਚ ਭਾਰਤੀ ਅਰਬਪਤੀਆਂ 'ਚ ਤੀਜੇ ਸਥਾਨ 'ਤੇ ਹਨ। ਸ਼ਿਵ ਨਾਦਰ ਨੇ ਕਿੰਨੇ ਰੁਪਏ ਦਾਨ ਕੀਤੇ: ਰਿਪੋਰਟ ਮੁਤਾਬਕ ਅਰਬਪਤੀ ਸ਼ਿਵ ਨਾਦਰ ਨੇ 2042 ਕਰੋੜ ਰੁਪਏ ਦਾਨ ਕੀਤੇ ਹਨ। ਨਾਦਰ ਪੰਜ ਸਾਲਾਂ ਵਿੱਚ ਤੀਜੀ ਵਾਰ ਰੈਂਕਿੰਗ ਵਿੱਚ ਸਿਖਰ ’ਤੇ ਹੈ। ਅਜ਼ੀਮ ਪ੍ਰੇਮਜੀ 1774 ਕਰੋੜ ਰੁਪਏ ਦੇ ਦਾਨ ਦੇ ਨਾਲ ਸੂਚੀ ਵਿੱਚ ਦੂਜੇ ਨੰਬਰ 'ਤੇ ਹਨ।

ਇਹ ਵੀ ਪੜ੍ਹੋ: Five River Water : ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਸੱਭਿਆਚਾਰਕ ਤੌਰ 'ਤੇ ਮਿਲਿਆ ਚੜ੍ਹਦਾ ਤੇ ਲਹਿੰਦਾ ਪੰਜਾਬ 

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਕੁਮਾਰ ਮੰਗਲਮ ਬਿਰਲਾ ਨੇ ਕ੍ਰਮਵਾਰ 376 ਕਰੋੜ ਰੁਪਏ ਅਤੇ 287 ਕਰੋੜ ਰੁਪਏ ਦਾਨ ਕੀਤੇ ਹਨ। ਇਸ ਤੋਂ ਇਲਾਵਾ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ 285 ਕਰੋੜ ਰੁਪਏ ਦਾਨ ਕੀਤੇ। ਇਸ ਦੇ ਨਾਲ ਹੀ ਬਜਾਜ ਪਰਿਵਾਰ ਦਾਨ ਦੇ ਮਾਮਲੇ 'ਚ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ। ਵੇਦਾਂਤਾ ਦੇ ਅਨਿਲ ਅਗਰਵਾਲ, ਇਨਫੋਸਿਸ ਦੇ ਸਹਿ-ਸੰਸਥਾਪਕ ਨੰਦਨ ਅਤੇ ਰੋਹਿਣੀ ਨੀਲੇਕਣੀ, ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸਾਈਰਸ ਅਤੇ ਅਦਾਰ ਪੂਨਾਵਾਲਾ ਦੇ ਨਾਮ ਟਾਪ 10 ਦੀ ਸੂਚੀ ਵਿੱਚ ਸ਼ਾਮਲ ਹਨ।

ਦਾਨੀਆਂ ਦੀ ਗਿਣਤੀ ਵਧੀ ਹੈ
ਹੁਰੁਨ ਇੰਡੀਆ ਦੇ ਐਮਡੀ ਅਨਸ ਰਹਿਮਾਨ ਜੁਨੈਦ ਨੇ ਕਿਹਾ-ਇਹ ਸਾਲ ਵੱਡੇ ਦਾਨੀਆਂ ਲਈ ਇੱਕ ਰਿਕਾਰਡ ਸਾਲ ਹੈ। ਪਿਛਲੇ ਪੰਜ ਸਾਲਾਂ ਦੌਰਾਨ 100 ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਪਾਉਣ ਵਾਲੇ ਦਾਨੀਆਂ ਦੀ ਗਿਣਤੀ 2 ਤੋਂ ਵੱਧ ਕੇ 14 ਹੋ ਗਈ ਹੈ ਅਤੇ 50 ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਪਾਉਣ ਵਾਲੇ ਦਾਨੀਆਂ ਦੀ ਗਿਣਤੀ 5 ਤੋਂ ਵਧ ਕੇ 24 ਹੋ ਗਈ ਹੈ। ਰਿਪੋਰਟ ਦੇ ਅਨੁਸਾਰ, ਚੋਟੀ ਦੇ 10 ਦਾਨੀਆਂ ਨੇ ਵਿੱਤੀ ਸਾਲ 2023 ਵਿੱਚ ਕੁੱਲ 5,806 ਕਰੋੜ ਰੁਪਏ ਦਾਨ ਕੀਤੇ, ਜਦੋਂ ਕਿ ਵਿੱਤੀ ਸਾਲ 2022 ਵਿੱਚ ਕੁੱਲ ਦਾਨ 3,034 ਕਰੋੜ ਰੁਪਏ ਸੀ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement