ਟਰੱਕ ਡਰਾਈਵਰਾਂ ਦੀ ਨਿਯਮਤ ‘ਸਲੀਪ ਸਕ੍ਰੀਨਿੰਗ’ ਕਰਨ ਦੀ ਮੰਗ : ਸੰਗਠਨ
Published : Nov 3, 2024, 7:08 pm IST
Updated : Nov 3, 2024, 7:08 pm IST
SHARE ARTICLE
Demand for regular 'sleep screening' of truck drivers: Organisation
Demand for regular 'sleep screening' of truck drivers: Organisation

ਨੀਂਦ ਦੀ ਕਮੀ ਨਾਲ ਵਧ ਰਿਹੈ ਹਾਦਸਿਆਂ ਦਾ ਖਤਰਾ

ਇੰਦੌਰ: ਸੜਕ ਹਾਦਸਿਆਂ ਦੇ ਵੱਧ ਖਤਰੇ ਵਾਲੇ ਟਰੱਕ ਡਰਾਈਵਰਾਂ ’ਚ ਨੀਂਦ ਨਾ ਆਉਣ ਦਾ ਹਵਾਲਾ ਦਿੰਦੇ ਹੋਏ ਡਾਕਟਰਾਂ ਦੀ ਇਕ ਐਸੋਸੀਏਸ਼ਨ ਨੇ ਦੇਸ਼ ’ਚ ਹਰ ਦੋ ਸਾਲ ਬਾਅਦ ਟਰੱਕ ਡਰਾਈਵਰਾਂ ਦੀ ਨਿਯਮਤ ਨੀਂਦ ਦੀ ਜਾਂਚ ਸ਼ੁਰੂ ਕਰਨ ਦਾ ਸੁਝਾਅ ਦਿਤਾ ਹੈ।

ਸਾਊਥ ਈਸਟ ਏਸ਼ੀਅਨ ਅਕੈਡਮੀ ਆਫ ਸਲੀਪ ਮੈਡੀਸਨ ਦੇ ਪ੍ਰਧਾਨ ਡਾਕਟਰ ਰਾਜੇਸ਼ ਸਵਰਨਕਰ ਨੇ ਕਿਹਾ ਕਿ ਟਰੱਕ ਡਰਾਈਵਰਾਂ ’ਚ ਨੀਂਦ ਦੀ ਕਮੀ ਕਾਰਨ ਸੜਕ ਹਾਦਸਿਆਂ ਦਾ ਖਤਰਾ ਵਧ ਰਿਹਾ ਹੈ। ਇਸ ਦੇ ਮੱਦੇਨਜ਼ਰ ਖੇਤਰੀ ਟਰਾਂਸਪੋਰਟ ਦਫਤਰ (ਆਰ.ਟੀ.ਓ.) ਨੂੰ ਟਰੱਕ ਚਾਲਕਾਂ ਨੂੰ ਹਰ ਦੋ ਸਾਲ ਬਾਅਦ ਇਕ ਫਾਰਮ ਭਰਨ ਲਈ ਕਹਿਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬਾਡੀ ਮਾਸ ਇੰਡੈਕਸ (ਬੀ.ਐੱਮ.ਆਈ.) ਕੀ ਹੈ, ਕੀ ਉਨ੍ਹਾਂ ਨੂੰ ਦਿਨ ’ਚ ਨੀਂਦ ਆਉਂਦੀ ਹੈ ਅਤੇ ਕੀ ਉਹ ਰਾਤ ਨੂੰ ਸੌਂਦੇ ਸਮੇਂ ਘੁਰਾੜੇ ਮਾਰਦੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਵਾਲਾਂ ਦੇ ਜਵਾਬਾਂ ਅਤੇ ਡਾਕਟਰੀ ਜਾਂਚ ਦਾ ਵਿਸ਼ਲੇਸ਼ਣ ਕਰ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਟਰੱਕ ਡਰਾਈਵਰਾਂ ਨੂੰ ‘ਸਲੀਪ ਐਪਨੀਆ’ ਅਤੇ ਹੋਰ ਨੀਂਦ ਦੀਆਂ ਬਿਮਾਰੀਆਂ ਹਨ ਜਾਂ ਨਹੀਂ।

ਸਵਰਨਕਰ ਨੇ ਇਕ ਅਨੁਮਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਟਰੱਕ ਡਰਾਈਵਰ ਕੰਮ ਦੌਰਾਨ ਹਰ ਰੋਜ਼ ਸੱਤ ਤੋਂ ਅੱਠ ਘੰਟੇ ਸੌਂਦੇ ਹਨ ਤਾਂ ਸੜਕ ਹਾਦਸਿਆਂ ਦਾ ਖਤਰਾ 43 ਫੀ ਸਦੀ ਤਕ ਘੱਟ ਹੋ ਸਕਦਾ ਹੈ।

ਇੰਦੌਰ ਦੇ ਟਰਾਂਸਪੋਰਟ ਨਗਰ ’ਚ ਲੰਬੀ ਯਾਤਰਾ ਲਈ ਅਪਣਾ ਟਰੱਕ ਤਿਆਰ ਕਰ ਰਹੇ ਡਰਾਈਵਰ ਧਰਮਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਕੰਮ ਦੌਰਾਨ ਉਹ ਦਿਨ ’ਚ ਸਿਰਫ ਦੋ ਤੋਂ ਚਾਰ ਘੰਟੇ ਹੀ ਸੌਂ ਪਾਉਂਦੇ ਹਨ, ਜਿਸ ਨਾਲ ਉਨ੍ਹਾਂ ਦਾ ਸਰੀਰ ਸੁਸਤ ਰਹਿੰਦਾ ਹੈ ਅਤੇ ਇਕਾਗਰਤਾ ’ਤੇ ਵੀ ਅਸਰ ਪੈਂਦਾ ਹੈ।

ਟਰਾਂਸਪੋਰਟ ਨਗਰ ਦੇ ਕੁੱਝ ਹੋਰ ਟਰੱਕ ਡਰਾਈਵਰਾਂ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਉਹ ਵੀ ਨੀਂਦ ਦੀ ਸਮੱਸਿਆ ਨਾਲ ਜੂਝ ਰਹੇ ਹਨ।

ਡਰਾਈਵਰਾਂ ਅਨੁਸਾਰ ਟ੍ਰੈਫਿਕ ਜਾਮ ਅਤੇ ਟੋਲ ਪਲਾਜ਼ਿਆਂ ਦੀਆਂ ਕਤਾਰਾਂ ਵਿਚਕਾਰ ਉਨ੍ਹਾਂ ’ਤੇ ਜਲਦੀ ਤੋਂ ਜਲਦੀ ਸਾਮਾਨ ਮੰਜ਼ਿਲ ’ਤੇ ਪਹੁੰਚਾਉਣ ਦਾ ਦਬਾਅ ਹੁੰਦਾ ਹੈ ਅਤੇ ਸੜਕ ਕਿਨਾਰੇ ਸੌਣ ’ਤੇ ਉਨ੍ਹਾਂ ਨੂੰ ਗੱਡੀ ’ਚੋਂ ਡੀਜ਼ਲ, ਪਾਰਟਸ ਅਤੇ ਸਾਮਾਨ ਚੋਰੀ ਹੋਣ ਦਾ ਡਰ ਰਹਿੰਦਾ ਹੈ, ਜਿਸ ਕਾਰਨ ਉਹ ਕੰਮ ਦੌਰਾਨ ਪੂਰੀ ਨੀਂਦ ਨਹੀਂ ਲੈ ਪਾਉਂਦੇ। (ਪੀਟੀਆਈ)

ਇਸ ਦੌਰਾਨ ਟਰਾਂਸਪੋਰਟਰਾਂ ਦੀ ਪ੍ਰਮੁੱਖ ਸੰਸਥਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਕੌਮੀ ਆਰ.ਟੀ.ਓ. ਅਤੇ ਟਰਾਂਸਪੋਰਟ ਕਮੇਟੀ ਦੇ ਚੇਅਰਮੈਨ ਸੀ.ਐਲ. ਮੁਕਾਤੀ ਨੇ ਟਰੱਕ ਡਰਾਈਵਰਾਂ ਦੀ ‘ਸਲੀਪ ਸਕ੍ਰੀਨਿੰਗ’ ਦੇ ਵਿਚਾਰ ਦਾ ਸਵਾਗਤ ਕੀਤਾ ਹੈ।

ਮੁਕਾਤੀ ਨੇ ਕਿਹਾ ਕਿ ਡਰਾਈਵਰਾਂ ਦੇ ਕੰਮ ਦੇ ਘੰਟੇ ਵੀ ਨਿਰਧਾਰਤ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਾਈਵੇਅ ’ਤੇ ਹਰ 200 ਕਿਲੋਮੀਟਰ ’ਤੇ ਟਰੱਕ ਡਰਾਈਵਰਾਂ ਲਈ ਰੈਸਟ ਹਾਊਸ ਬਣਾਉਣੇ ਚਾਹੀਦੇ ਹਨ ਤਾਂ ਜੋ ਉਹ ਬਿਨਾਂ ਕਿਸੇ ਚਿੰਤਾ ਦੇ ਸੌਂ ਸਕਣ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement